ਜਲੰਧਰ 22 ਅਕਤੂਬਰ (ਪਰਮਿੰਦਰ ਸਿੰਘ )ਦੁਸ਼ਹਿਰਾ ਪੁਰਬ ਦੇ ਸਬੰਧ ਵਿੱਚ ਜਲੰਧਰ ਦੇ ਸਾਬਕਾ ਸੀਨੀਅਰ ਡਿਪਟੀ ਮੇਅਰ ਸਰਦਾਰ ਕਮਲਜੀਤ ਸਿੰਘ ਭਾਟੀਆ ਆਮ ਆਦਮੀ ਪਾਰਟੀ ਆਗੂ ਨੇ ਵੱਖ ਵੱਖ ਦੁਸ਼ਹਿਰਾ ਵਿੱਚ ਸ਼ਿਰਕਤ ਕਰਕੇ ਭਗਵਾਨ ਸ੍ਰੀ ਰਾਮ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ l ਸ੍ਰੀ ਉਪਕਾਰ ਦੁਸਹਿਰਾ ਕਮੇਟੀ ਜੈ ਸ਼੍ਰੀ ਰਾਮ ਦੁਸਹਿਰਾ ਕਮੇਟੀ 120 ਫੁੱਟੀ ਰੋਡ ਜੈ ਮਹਾਵੀਰ ਕਲੱਬ ਦਾ ਦੁਸ਼ਹਿਰਾ ਬਾਬਾ ਬਾਲਕ ਨਾਥ ਮੰਦਿਰ ਤੋਂ ਨਿਕਲੀ ਸ਼ੋਭਾ ਯਾਤਰਾ ਪ੍ਰਾਚੀਨ ਢੰਡਾਰ ਮੰਦਰ ਤੋਂ ਨਿਕਲੀ ਸ਼ੋਭਾ ਯਾਤਰਾ ਤੋਂ ਇਲਾਵਾ ਹੋਰ ਦੁਸ਼ਹਿਰਾ ਕਮੇਟੀਆਂ ਵੱਲੋਂ ਸਰਦਾਰ ਕਮਲਜੀਤ ਸਿੰਘ ਭਾਟੀਆ ਦਾ ਸਨਮਾਨ ਵੀ ਕੀਤਾ ਗਿਆ।
