ਜਲੰਧਰ 24 ਅਕਤੂਬਰ ( ਪਰਮਿੰਦਰ ਸਿੰਘ ) ਬੀਤੇ ਦਿਨੀਂ ਮਿਊਸਪਲ ਪੈਨਸ਼ਨਰਜ਼ ਵੈਲਫੇਅਰ ਯੂਨੀਅਨ ਜ਼ਿਲ੍ਹਾ ਜਲੰਧਰ ਦਾ ਵਫ਼ਦ ਚੇਅਰਮੈਨ ਧਰਮ ਪਾਲ ਆਦਮਪੁਰ ਦੀ ਅਗਵਾਈ ਵਿੱਚ ਡਿਪਟੀ ਕਮਿਸ਼ਨਰ ( ਸ਼ਹਿਰੀ ਵਿਕਾਸ) ਜ਼ਿਲ੍ਹਾ ਜਲੰਧਰ ਵਿਖੇ ਉਨ੍ਹਾਂ ਦੇ ਦਫ਼ਤਰ ਵਿਚ ਮਿਲਿਆ। ਵਫ਼ਦ ਵਿਚ ਯੂਨੀਅਨ ਦੇ ਜ਼ਿਲ੍ਹਾ ਸਕੱਤਰ ਤਾਰਾ ਸਿੰਘ ਬੀਕਾ, ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਸ਼ਾਹਕੋਟ, ਸਤਪਾਲ ਮਹਿੰਮੀ ਜੁਆਇੰਟ ਸਕੱਤਰ, ਰਸ਼ੀਦ ਕੁਮਾਰ ( ਮਸੀਹ) ਅਤੇ ਜਰਨੈਲ ਸਿੰਘ ਸ਼ਾਮਲ ਸਨ। ਵਫ਼ਦ ਵੱਲੋਂ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦੇ ਕੇ ਮੰਗ ਕੀਤੀ ਕਿ ਰਿਟਾਇਰਡ ਮੁਲਾਜ਼ਮਾਂ ਨੂੰ ਪੈਨਸ਼ਨ ਹਰ ਮਹੀਨੇ 5 ਤਰੀਖ ਤੱਕ ਮਿਲਣੀ ਯਕੀਨੀ ਬਣਾਈ ਜਾਵੇ, ਜਿਨ੍ਹਾਂ ਮੁਲਾਜ਼ਮਾਂ ਦੇ ਬਕਾਏ ਨਹੀਂ ਅਦਾ ਕੀਤੇ, ਉਹ ਬਕਾਏ ਅਦਾ ਕੀਤੇ ਜਾਣ, ਮਿਊਸਪਲ ਮੁਲਾਜ਼ਮਾਂ ਲਈ ਕਮਿਉਟ ਦੀ ਸਹੂਲਤ ਮੁੱੜ ਚਾਲੂ ਕੀਤੀ ਜਾਵੇ, ਰਿਟਾਇਰਡ ਕਰਮਚਾਰੀਆਂ ਦੇ ਸ਼ਨਾਖ਼ਤੀ ਕਾਰਡ ਜਾਰੀ ਕੀਤੇ ਜਾਣ, ਪੈਨਸ਼ਨਰਾਂ ਨੂੰ ਕੈਸ਼ ਲੈਸ ਮੈਡੀਕਲ ਸੁਵਿਧਾ ਚਾਲੂ ਕੀਤੀ ਜਾਵੇ,ਐਲ .ਟੀ .ਸੀ ਅਤੇ ਮੈਡੀਕਲ ਭੱਤਾ ਪੈਨਸ਼ਨ ਨਾਲ ਜੋੜ ਕੇ ਭੇਜਿਆ ਜਾਇਆਂ ਕਰੇ ਅਤੇ ਵਿਭਾਗ ਦੇ ਅਧਿਕਾਰੀਆਂ ਨੂੰ ਪੈਨਸ਼ਨਰਾਂ ਦੇ ਪਏ ਪੈਡਿਗ ਬਿਲਾਂ ਦੀ ਅਦਾਇਗੀ 30 ਦਿਨਾਂ ਵਿਚ ਕਰਨ ਦੇ ਹੁਕਮ ਜਾਰੀ ਕੀਤੇ ਜਾਣ। ਡਿਪਟੀ ਕਮਿਸ਼ਨਰ ਨੇ ਵਿਸ਼ਵਾਸ ਦਿਵਾਇਆ ਕਿ ਮੰਗਾਂ ਜਲਦੀ ਪੂਰੀਆਂ ਕੀਤੀਆਂ ਜਾਣਗੀਆਂ।
