ਕਿਹਾ: ਵਾਪਸ ਭੇਜੇ ਯਾਤਰੀਆਂ ਨਾਲ ਗੈਰ ਮਨੁੱਖੀ ਵਿਵਹਾਰ ਕਰਨਾ ਬਹੁਤ ਹੀ ਮੰਦਭਾਗਾ
ਫ਼ਤਹਿਗੜ੍ਹ ਸਾਹਿਬ,(ਅਜੇ ਕੁਮਾਰ)
ਅਮਰੀਕਾ ਦੁਆਰਾ 104 ਭਾਰਤੀਆਂ ਨੂੰ ਵਾਪਸ ਭਾਰਤ ਭੇਜਣ ਦੌਰਾਨ ਵਰਤੇ ਗਏ ਗੈਰ ਮਨੁੱਖੀ ਤਰੀਕੇ ਸਬੰਧੀ ਫ਼ਤਹਿਗੜ੍ਹ ਸਾਹਿਬ ਹਲਕੇ ਦੇ ਮੈਂਬਰ ਪਾਰਲੀਮੈਂਟ ਡਾ ਅਮਰ ਸਿੰਘ ਨੇ ਕੇਂਦਰ ਦੀ ਭਾਜਪਾ ਸਰਕਾਰ ਦੀ ਤਿੱਖੀ ਅਲੋਚਨਾ ਕਰਦਿਆ ਕਿਹਾ ਕਿ ਉਸ ਨੇ ਦੇਸ ਵਾਪਸੀਆਂ ਦੇ ਮਾਮਲੇ ਦੀ ਪੈਰਵੀ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਇਨ੍ਹਾਂ ਯਾਤਰੀਆਂ ਨੂੰ ਆਪਣਾ ਜਹਾਜ਼ ਭੇਜ ਕੇ ਇੱਜ਼ਤ ਨਾਲ ਵਾਪਸ ਲਿਆਉਂਣਾ ਬਣਦਾ ਸੀ ਜੋਂ ਕੇਦਰ ਦੀ ਮੋਦੀ ਸਰਕਾਰ ਨੇ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਕੋਲੰਬੀਆ ਛੋਟਾ ਜਿਹਾ ਦੇਸ਼ ਹੈ ਪਰ ਉਨ੍ਹਾਂ ਨੇ ਵੀ ਆਪਣਾ ਜਹਾਜ਼ ਭੇਜ ਕੇ ਆਪਣੇ ਦੇਸ ਦੇ ਲੋਕਾਂ ਨੂੰ ਇਜ਼ਤ ਦਿੱਤੀ। ਉਨ੍ਹਾਂ ਵਾਪਸ ਪਰਤੇ ਭਾਰਤੀਆਂ ਦੇ ਪ੍ਰੀਵਾਰਾਂ ਨਾਲ ਹਮਦਰਦੀ ਪ੍ਰਗਟ ਕਰਦੇ ਹੋਏ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੀੜਤ ਪੰਜਾਬੀ ਪ੍ਰੀਵਾਰਾਂ ਨੂੰ ਨੌਕਰੀ ਦਿਤੀ ਜਾਵੇ ਅਤੇ ਏਜੰਟਾਂ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕੇਦਰ ਸਰਕਾਰ ਨੂੰ ਵੀ ਇਸ ਪ੍ਰਤੀ ਠੋਸ ਕਦਮ ਚੁਕਣ ਦੀ ਅਪੀਲ ਕੀਤੀਸਿ
*ਫੋਟੋ ਕੈਪਸ਼ਨ: ਡਾ. ਅਮਰ ਸਿੰਘ*