ਫ਼ਤਹਿਗੜ੍ਹ ਸਾਹਿਬ,(ਅਜੇ ਕੁਮਾਰ)
ਸਰਬੱਤ ਸਾਂਝੇ ਭਗਤ ਰਵਿਦਾਸ ਦੀ 648ਵੀਂ ਜਯੰਤੀ ਮੌਕੇ ਵੱਖ-ਵੱਖ ਪਿੰਡਾਂ ਅਤੇ ਸ਼ਹਿਰ ਦੇ ਪ੍ਰੋਗ੍ਰਾਮਾਂ ਵਿੱਚ ਮਾਰਕੀਟ ਕਮੇਟੀ ਸਰਹਿੰਦ-ਫਤਹਿਗੜ੍ਹ ਸਾਹਿਬ ਦੇ ਚੇਅਰਮੈਨ ਗੁਰਵਿੰਦਰ ਸਿੰਘ ਢਿੱਲੋਂ ਨੇ ਸਿਰਕਤ ਕੀਤੀ। ਉਨ੍ਹਾਂ ਕਿਹਾ ਕਿ ਜ਼ਾਤ ਪਾਤ ਦੇ ਭੇਦ ਭਾਵ ਨੂੰ ਮਿਟਾ ਕੇ ਮਨੁੱਖਤਾ ਦੇ ਅਸਲ ਫ਼ਲਸਫ਼ੇ ਨੂੰ ਸਮਝਣ ਦੀ ਲੋੜ ਹੈ। ਸ਼੍ਰੋਮਣੀ ਭਗਤ ਗੁਰੂ ਰਵਿਦਾਸ ਜੀ ਦੀ ਬਾਣੀ ਸਰਬ ਸਾਂਝੇ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੋਣਾ ਦਰਸਾਉਂਦਾ ਹੈ ਕਿ ਜਦੋਂ ਵੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਸੀ ਸੀਸ ਨਿਵਾਉਂਦੇ ਹਾਂ ਤਾਂ ਹਰ ਤਰ੍ਹਾਂ ਦੇ ਜਾਤ ਪਾਤ ਭੇਦ ਭਾਵ ਖ਼ਤਮ ਹੋ ਜਾਂਦੇ ਹਨ। ਸਾਰੇ ਗੁਰੂਆਂ ਪੀਰਾਂ, ਭੱਟਾਂ, ਭਗਤਾਂ ਦੀ ਬਾਣੀ ਇਕੋ ਮਾਰਗ ਵਿਖਾਉਂਦੇ ਹਨ ਕਿ ਗਰੀਬਾਂ ਤੇ ਦਇਆ ਰੱਖਣੀ ਸਮਾਜ ਦੇ ਸਾਰੇ ਵਰਗਾਂ ਨੂੰ ਬਰਾਬਰ ਸਨਮਾਨ ਦੇਣਾ ਹੀ ਸ਼੍ਰੋਮਣੀ ਭਗਤ ਗੁਰੂ ਰਵਿਦਾਸ ਜੀ ਦਾ ਮਨੁੱਖਤਾ ਨੂੰ ਸੰਦੇਸ਼ ਹੈ। ਇਸ ਮੌਕੇ ਖਾਨਪੁਰ, ਬ੍ਰਾਹਮਣ ਮਾਜਰਾ, ਸਰਹਿੰਦ ਸ਼ਹਿਰ ਅਤੇ ਟੈਲੀਫੋਨ ਐਕਸਚੇਂਜ ਸਰਹਿੰਦ ਆਦਿ ਪ੍ਰੋਗਰਾਮਾਂ ਵਿਚ ਉਨ੍ਹਾਂ ਇਸ ਦਿਹਾੜੇ ਦੀ ਵਧਾਈ ਦਿਤੀ। ਇਨ੍ਹਾਂ ਸਮਾਗਮਾਂ ਵਿਚ ਬਲਾਕ ਪ੍ਰਧਾਨ ਬਲਬੀਰ ਸਿੰਘ ਸੋਢੀ, ਐਡਵੋਕੇਟ ਗੁਰਪ੍ਰੀਤ ਸਿੰਘ ਕੈੜੇ, ਗੁਰਚਰਨ ਸਿੰਘ ਬਲੱਗਣ, ਜੋਧ ਸਿੰਘ ਭੂਆ ਖੇੜੀ, ਕ੍ਰਿਸ਼ਨ ਸਿੰਘ ਬਦੌਛੀ, ਲਾਭ ਸਿੰਘ ਬ੍ਰਾਹਮਣ ਮਾਜਰਾ, ਕੌਂਸਲਰ ਪਵਨ ਕੁਮਾਰ ਕਾਲੜਾ ਅਤੇ ਜਗਜੀਤ ਸਿੰਘ ਕੋਕੀ ਆਦਿ ਨੇ ਵੀ ਸੰਬੋਧਨ ਕੀਤਾ ਅਤੇ ਇਸ ਦਿਹਾੜੇ ਦੀ ਵਧਾਈ ਦਿਤੀ।
*ਫੋਟੋ ਕੈਪਸ਼ਨ: ਸ਼੍ਰੋਮਣੀ ਭਗਤ ਗੁਰੂ ਰਵਿਦਾਸ ਜੀ ਦੀ ਜਯੰਤੀ ਮੌਕੇ ਸੰਗਤਾਂ ਨੂੰ ਵਧਾਈਆਂ ਦੇਣ ਸਮੇਂ ਚੇਅਰਮੈਨ ਗੁਰਵਿੰਦਰ ਸਿੰਘ ਢਿੱਲੋਂ ਅਤੇ ਹੋਰ।*