*ਸਰਬੱਤ ਦਾ ਭਲਾ ਟਰੱਸਟ ਨੇ ਵੰਡੀਆ ਮਹੀਨਾਵਾਰ ਪੈਨਸਨਾਂ*
*ਫ਼ਤਹਿਗੜ੍ਹ ਸਾਹਿਬ,(ਅਜੇ ਕੁਮਾਰ)*
ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਜਿਲ੍ਹਾਂ ਫਤਿਹਗੜ੍ਹ ਸਾਹਿਬ ਵੱਲੋਂ ਲੋੜਵੰਦਾਂ, ਵਿਧਵਾਵਾਂ, ਅੰਗਹੀਣਾ ਤੇ ਬੀਮਾਰੀ ਤੋ ਪੀੜਤ ਨੂੰ ਮਹੀਨਾਵਾਰ ਪੈਨਸਨਾਂ ਵੰਡੀਆਂ ਗਈਆਂ। ਇਸ ਮੌਕੇ ਪ੍ਰਧਾਨ ਯਾਦਵਿੰਦਰ ਸਿੰਘ, ਮੀਤ ਪ੍ਰਧਾਨ ਸ੍ਰੀ ਜੈਕ੍ਰਿਸਨ ਕਸ਼ਿਅਪ, ਸੈਕਟਰੀ ਪਰਮਜੀਤ ਸਿੰਘ ਹਰੀਪੁਰ ਨੇ ਦੱਸਿਆ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਸ੍ਰੀ ਐਸ ਪੀ ਐਸ ਓਬਰਾਏ ਜਿਹੜੇ ਕਿ ਆਪਣੀ ਕਮਾਈ ਦਾ 98 ਪ੍ਰਤੀਸ਼ਤ ਹਿੱਸਾ ਲੋੜਵੰਦਾ, ਅੰਗਹੀਣਾਂ, ਵਿਧਵਾਵਾਂ ਤੇ ਬੀਮਾਰੀ ਨਾਲ ਪੀੜਤ ਲੋਕ ਨੂੰ ਵੰਡਦੇ ਹਨ ਅਤੇ ਮਾਨਵਤਾ ਦੀ ਸੇਵਾ ਕਰਨਾ ਹੀ ਉਨ੍ਹਾਂ ਦਾ ਮੁੱਖ ਮਨੋਰਥ ਹੈ। ਉਨ੍ਹਾਂ ਦੱਸਿਆ ਕਿ ਉਕਤ ਤੋ ਇਲਾਵਾ ਸਰਬੱਤ ਦਾ ਭਲਾ ਟਰੱਸਟ ਵੱਲੋ ਸਨੀ ਓਬਰਾਏ ਸਕੀਮ ਤਹਿਤ ਹੁਸਿਆਰ ਤੇ ਲੋੜਵੰਦ ਵਿਦਿਆਰਥੀਆਂ ਨੂੰ ਵਜੀਫੇ ਤੇ ਫੀਸਾਂ ਵੀ ਅਦਾ ਕੀਤੀਆਂ ਜਾਦੀਆਂ ਹਨ। ਜਦੋ ਕਿ ਹੋਣਹਾਰ ਲੜਕੀਆਂ ਨੂੰ ਕੰਪਿਊਟਰ ਤੇ ਸਿਲਾਈ ਕਢਾਈ ਕੋਰਸ ਫਰੀ ਕਰਵਾਏ ਜਾਂਦੇ ਹਨ। ਇਸ ਮੌਕੇ ਦਲਵਿੰਦਰ ਸਿੰਘ ਕਾਲੇਵਾਲ ਤੇ ਦਫਤਰ ਇੰਨਚਾਰਜ ਜਸਵੰਤ ਸਿੰਘ ਨੇ ਦੱਸਿਆ ਕਿ ਹਰ ਮਹੀਨੇ 150 ਦੇ ਕਰੀਬ ਲੋੜਵੰਦਾਂ ਨੂੰ ਪੈਨਸਨ ਦੇ ਰੂਪ ਵਿੱਚ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ।
*ਫੋਟੋ ਕੈਪਸ਼ਨ: ਸਰਬੱਤ ਦੇ ਭਲਾ ਟਰੱਸਟ ਵੱਲੋ ਲੋੜਵੰਦਾਂ, ਵਿਧਵਾਵਾਂ ਨੂੰ ਪੈਨਸਨਾਂ ਦੇ ਚੈਕ ਦਿੰਦੇ ਹੋਏ ਪ੍ਰਧਾਨ ਤੇ ਹੋਰ।*