- ਭਗਵੰਤ ਸਪਤਾਹ ਦੌਰਾਨ ਡੇਰਾ ਚੌਬਦਾਰਾਂ ਦੇ ਬਾਬਾ ਸੋਮ ਨਾਥ ਸਮੇਤ ਵੱਡੀ ਗਿਣਤੀ ‘ਚ ਸੰਗਤਾਂ ਨੇ ਕੀਤੀ ਸਿਰਕਤ

ਗੰਗਾ ਦੁਸ਼ਹਿਰਾ ਨੂੰ ਮੁੱਖ ਰੱਖ ਕੇ ਸਰਬੱਤ ਦੇ ਭਲੇ ਲਈ ਕੀਤਾ ਹੱਵਨ ਯੱਗ
ਅਮਲੋਹ(ਅਜੇ ਕੁਮਾਰ)
ਸ਼੍ਰੀਮਦ ਭਾਗਵਤ ਕਥਾ ਸਿੱਧ ਬਾਬਾ ਰੋੜੀ ਵਾਲੇ ਨਜਦੀਕ ਬੀਡੀਪੀਓ ਦਫ਼ਤਰ ਚੈਹਿਲਾ ਰੋਡ ਅਮਲੋਹ ਉਪਰ ਜਾਰੀ ਹੈ ਜਿਸ ਵਿਚ ਬਾਬਾ ਬਾਲਕ ਨਾਥ ਡੇਰਾ ਚੌਬਦਾਰਾ ਦੇ ਮੁੱਖੀ ਬਾਬਾ ਸੋਮ ਨਾਥ ਨੇ ਵਿਸੇਸ਼ ਤੌਰ ‘ਤੇ ਸਿਰਕਤ ਕੀਤੀ ਅਤੇ ਪ੍ਰਬੰਧਕਾਂ ਦੇ ਇਸ ਉਪਰਾਲੇ ਦੀ ਸਲਾਘਾ ਕਰਦਿਆ ਕਿਹਾ ਕਿ ਸਾਨੂੰ ਭਗਵੰਤ ਦੇ ਮਹਾਨ ਯੱਗ ਵਿਚ ਵੱਧ ਚੜ੍ਹ ਕੇ ਯੋਗਦਾਨ ਪਾਉਂਣਾ ਚਾਹੀਦਾ ਹੈ ਕਿਉਂਕਿ ਇਹ ਮੁਕਤੀ ਦਾ ਸਾਧਨ ਹੈ ਅਤੇ ਇਸ ਦੇ ਦਰਸਾਏ ਮਾਰਗ ਉਪਰ ਚਲਣ ਦੀ ਲੋੜ ਹੈ। ਉਨ੍ਹਾਂ ਇਸ ਮੌਕੇ ਗੰਗਾ ਦੁਸ਼ਹਿਰੇ ਦੀ ਵਧਾਈ ਦਿੰਦੇ ਹੋਏ ਆਪਣੇ ਹੱਥੀ ਸਰਬੱਤ ਦੇ ਭਲੇ ਲਈ ਹੱਵਨ ਯੱਗ ਵੀ ਕੀਤਾ। ਸਿੱਧ ਬਾਬਾ ਰੋੜੀ ਵਾਲੇ ਸਥਾਨ ਦੇ ਗੱਦੀ ਨਸ਼ੀਨ ਸਵਾਮੀ ਰਜਿੰਦਰ ਪੁਰੀ ਜੀ ਜੂਨਾ ਅਖਾੜਾ ਨੇ ਦਸਿਆ ਕਿ ਇਹ ਕਥਾ 9 ਜੂਨ ਤੱਕ ਰੋਜ਼ਾਨਾ ਸਵੇਰੇ 10.15 ਤੋਂ 1.15 ਤੱਕ ਅਤੇ ਸ਼ਾਮ 3.15 ਤੋਂ 6.15 ਵਜੇ ਤੱਕ ਹੋਵੇਗੀ, ਜਦੋ ਕਿ 10 ਜੂਨ ਨੂੰ ਅਤੁੱਟ ਭੰਡਾਰਾ ਚਲਾਇਆ ਜਾਵੇਗਾ। ਉਨ੍ਹਾਂ ਸ਼ਹਿਰ ਅਤੇ ਇਲਾਕੇ ਦੇ ਪਿੰਡਾਂ ਦੇ ਲੋਕਾਂ ਨੂੰ ਇਸ ਵਿਚ ਵੱਧ ਚੜ੍ਹ ਕੇ ਸਾਮਲ ਹੋਣ ਦੀ ਅਪੀਲ ਕੀਤੀ। ਇਸ ਮੌਕੇ ਉਘੇ ਕਥਾ ਵਾਚਕ ਸਵਾਮੀ ਸ੍ਰੀ ਰਾਮਾਨੰਦ ਸਾਰਥੀ ਵਰਿੰਦਰਾਬਨ ਵਾਲਿਆਂ ਨੇ ਕਥਾ ਦਾ ਗੁਣਗਾਣ ਕੀਤਾ ਅਤੇ ਭਗਵਾਨ ਸਿਵ ਦਾ ਪ੍ਰਸੰਗ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਹੱਵਨ ਯੱਗ ਵਿਚ ਗਊ ਸੇਵਾ ਸੰਮਤੀ ਅਮਲੋਹ ਦੇ ਪ੍ਰਧਾਨ ਸ਼੍ਰੋਮਣੀ ਅਤੇ ਵੈਟਰਨ ਪੱਤਰਕਾਰ ਭੂਸ਼ਨ ਸੂਦ, ਸੁਰਿੰਦਰ ਜਿੰਦਲ, ਸੁੰਦਰ ਲਾਲ ਝੱਟਾ, ਮੋਹਨ ਲਾਲ ਝੱਟਾ, ਮਿਲਨ ਝੱਟਾ, ਬਾਬਾ ਆਰੀਅਨਦਾਸ, ਕ੍ਰਿਸਨ ਦਾਸ, ਬਲਰਾਮ ਦਾਸ, ਕੇਵਲਦਾਸ ਭਾਦਸੋਂ, ਗਿਆਨ ਸਿੰਘ ਲੱਲੋ, ਬਾਬਾ ਚੰਦ ਸਿੰਘ, ਹਰਦੇਵ ਸਿੰਘ ਅਲਾਦਾਦਪੁਰ, ਅਮਨਦੀਪ ਸਿੰਘ ਅਲਾਦਾਦਪੁਰ, ਸੇਵਕ ਮਲਕੀਤ ਸਿੰਘ ਬਦੇਛਾਂ, ਕਿਰਨਪਾਲ ਕੌਰ, ਕੁਲਵਿੰਦਰ ਸਿੰਘ, ਗੁਰਸੇਵਕ ਕੌਰ, ਜਸਪ੍ਰੀਤ ਕੌਰ, ਅਨੀਕੇਤ, ਕਰਮ ਸਿੰਘ, ਕੁਲਤਾਰ ਸਿੰਘ, ਦੀਪਕ ਕੁਮਾਰ, ਨਛੱਤਰ ਕੌਰ, ਭਿੰਦਰ ਕੌਰ, ਜਸਵਿੰਦਰ ਕੌਰ, ਗੁਰਲੀਨ ਕੌਰ, ਪਰਮਿੰਦਰ ਕੌਰ, ਚਰਨਜੀਤ ਕੌਰ, ਅਰਸ਼ਦੀਪ ਸਿੰਘ ਬਦੇਛਾ, ਨਰਿੰਦਰ ਸਿੰਘ ਨਿੰਦੀ, ਸਵਰਨਜੀਤ ਸਿੰਘ, ਨਾਹਰ ਸਿੰਘ ਅਤੇ ਜਗਦੀਪ ਸਿੰਘ ਆਦਿ ਹਾਜ਼ਰ ਸਨ।
ਫੋਟੋ ਕੈਪਸ਼ਨ: ਹੱਵਨ ਯੱਗ ਕਰਵਾਉਂਦੇ ਹੋਏ ਬਾਬਾ ਸੋਮ ਨਾਥ ਅਤੇ ਸਾਮਲ ਸਵਾਮੀ ਰਜਿੰਦਰ ਪੁਰੀ, ਭੂਸ਼ਨ ਸੂਦ ਅਤੇ ਹੋਰ।
ਫ਼ੋਟੋ ਕੈਪਸਨ: ਬਾਬਾ ਸੋਮ ਨਾਥ, ਭੂਸ਼ਨ ਸੂਦ ਅਤੇ ਹੋਰ ਕਥਾ ਵਿਚ ਨੱਤਮੱਸਤਕ ਹੁੰਦੇ ਹੋਏ।