
ਸਾਨੂੰ ਧਾਰਮਿਕ ਕਾਰਜ਼ਾ ਵਿਚ ਇਕਠੇ ਹੋ ਕੇ ਵੱਧ ਚੜ੍ਹ ਕੇ ਭਾਗ ਲੈਣਾ ਚਾਹੀਦਾ ਹੈ-ਗਰਗ, ਜਿੰਦਲ, ਭਗਵੰਤ ਸਪਤਾਹ ਦੌਰਾਨ ਆਰਤੀ ਦੀ ਰਸਮ ‘ਚ ਸਹਿਰ ਦੇ ਪਤਵੰਤਿਆਂ ਨੇ ਕੀਤੀ ਸਿਰਕਤ
ਅਮਲੋਹ(ਅਜੇ ਕੁਮਾਰ)
ਸ਼੍ਰੀਮਦ ਭਾਗਵਤ ਕਥਾ ਸਿੱਧ ਬਾਬਾ ਰੋੜੀ ਵਾਲੇ ਨਜਦੀਕ ਬੀਡੀਪੀਓ ਦਫ਼ਤਰ ਚੈਹਿਲਾ ਰੋਡ ਅਮਲੋਹ ਉਪਰ ਸੁਰੂ ਹੋ ਗਈ ਜਿਸ ਵਿਚ ਪਹਿਲੇ ਦਿਨ ਦੀ ਆਰਤੀ ਦੀ ਰਸਮ ਵਿਚ ਸੈਲਰ ਐਸੋਸੀਏਸਨ ਅਮਲੋਹ ਦੇ ਪ੍ਰਧਾਨ ਰਕੇਸ ਗਰਗ ਅਤੇ ਸਨਾਤਨ ਧਰਮ ਪ੍ਰਚਾਰ ਟਰੱਸਟ ਦੇ ਸਕੱਤਰ ਸੁਰਿੰਦਰ ਜਿੰਦਲ ਨੇ ਸਿਰਕਤ ਕੀਤੀ। ਉਨ੍ਹਾਂ ਇਸ ਕਾਰਜ਼ ਦੀ ਸਲਾਘਾ ਕਰਦਿਆ ਪ੍ਰਬੰਧਕਾਂ ਵਲੋਂ ਕੀਤੇ ਵੱਡੇ ਉਪਰਾਲੇ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸਾਨੂੰ ਸਾਰੇ ਧਾਰਮਿਕ ਕਾਰਜ਼ਾਂ ਵਿਚ ਇਕਠੇ ਹੋ ਕੇ ਮਿਲ ਕੇ ਵੱਧ ਚੜ੍ਹ ਕੇ ਭਾਗ ਲੈਣਾ ਚਾਹੀਦਾ ਹੈ ਕਿਉਂਕਿ ਇਸ ਨਾਲ ਸਾਡੀ ਆਪਸੀ ਭਾਈਚਾਰਕ ਸਾਂਝ ਵੀ ਮਜਬੂਤ ਹੁੰਦੀ ਹੈ। ਸਿੱਧ ਬਾਬਾ ਰੋੜੀ ਵਾਲੇ ਸਥਾਨ ਦੇ ਗੱਦੀ ਨਸ਼ੀਨ ਸਵਾਮੀ ਰਜਿੰਦਰ ਪੁਰੀ ਜੀ ਜੂਨਾ ਅਖਾੜਾ ਨੇ ਦਸਿਆ ਕਿ ਇਹ ਕਥਾ 9 ਜੂਨ ਤੱਕ ਰੋਜ਼ਾਨਾ ਸਵੇਰੇ 10.15 ਤੋਂ 1.15 ਤੱਕ ਅਤੇ ਸ਼ਾਮ 3.15 ਤੋਂ 6.15 ਵਜੇ ਤੱਕ ਹੋਵੇਗੀ, ਜਦੋ ਕਿ 10 ਜੂਨ ਨੂੰ ਅਤੁੱਟ ਭੰਡਾਰਾ ਚਲਾਇਆ ਜਾਵੇਗਾ। ਉਨ੍ਹਾਂ ਸ਼ਹਿਰ ਅਤੇ ਇਲਾਕੇ ਦੇ ਪਿੰਡਾਂ ਦੇ ਲੋਕਾਂ ਨੂੰ ਇਸ ਵਿਚ ਵੱਧ ਚੜ੍ਹ ਕੇ ਸਾਮਲ ਹੋਣ ਦੀ ਅਪੀਲ ਕੀਤੀ। ਆਰਤੀ ਰਸਮ ਮੌਕੇ ਗਊ ਸੇਵਾ ਸੰਮਤੀ ਅਮਲੋਹ ਦੇ ਪ੍ਰਧਾਨ ਸ਼੍ਰੋਮਣੀ ਅਤੇ ਵੈਟਰਨ ਪੱਤਰਕਾਰ ਭੂਸ਼ਨ ਸੂਦ, ਵੈਦਿਕ ਸਨਾਤਨ ਭਵਨ ਅਮਲੋਹ ਦੇ ਸੰਚਾਲਕ ਸ਼ਾਸਤਰੀ ਗੁਰੂ ਦੱਤ ਸ਼ਰਮਾ.ਨੇ ਵਿਸੇਸ ਤੌਰ ‘ਤੇ ਸਿਰਕਤ ਕੀਤੀ। ਇਸ ਮੌਕੇ ਸਵਾਮੀ ਸ੍ਰੀ ਰਾਮਾਨੰਦ ਸਾਰਥੀ ਵਰਿੰਦਰਾਵਨ ਵਾਲਿਆ ਨੇ ਭਗਵਾਨ ਸ੍ਰੀ ਕ੍ਰਿਸ਼ਨ ਦੀ ਮਹਿਮਾ ਦਾ ਗੁਣਗਾਣ ਕਰਦੇ ਹੋਏ ਲੋੜਵੰਦ ਲੋਕਾਂ ਦੀ ਮਦਦ ਦਾ ਸੱਦਾ ਦਿਤਾ। ਉਨ੍ਹਾਂ ਸਰਾਬ ਅਤੇ ਤੰਬਾਕੂ ਆਦਿ ਦੇ ਨਸ਼ਿਆਂ ਦਾ ਤਿਆਗ ਕਰਨ ਦੀ ਵੀ ਅਪੀਲ ਕੀਤੀ। ਭੁਪਿੰਦਰ ਸਿੰਘ, ਲਛਮਣ ਮਹਿਤਾ, ਸਵਰਨਜੀਤ ਸਿੰਘ ਅਤੇ ਨਾਹਰ ਸਿੰਘ, ਸੰਸਥਾ ਦੇ ਪ੍ਰਧਾਨ ਪਰਮਿੰਦਰ ਸਿੰਘ ਨੀਟਾ ਸੰਧੂ, ਮੀਤ ਪ੍ਰਧਾਨ ਬਲਜੀਤ ਸਿੰਘ, ਸੁਖਵੀਰ ਸਿੰਘ, ਸਕੱਤਰ ਹਰਸਿਮਰਨ ਸਿੰਘ, ਖਜ਼ਾਨਚੀ ਹਰਜੀਤ ਸਿੰਘ, ਰਣਜੀਤ ਸਿੰਘ, ਮੈਬਰ ਸੁਰਜੀਤ ਸਿੰਘ, ਗਿਆਨ ਸਿੰਘ ਲੱਲੋ, ਸੁਖਵੀਰ ਸਿੰਘ ਆਦਿ ਨੇ ਸਿਰਕਤ ਕੀਤੀ।
ਫ਼ੋਟੋ ਕੈਪਸਨ: ਆਰਤੀ ਦੀ ਰਸਮ ‘ਚ ਸਾਮਲ ਰਕੇਸ ਗਰਗ, ਸੁਰਿੰਦਰ ਜਿੰਦਲ, ਭੂਸ਼ਨ ਸੂਦ, ਸ਼ਾਸਤਰੀ ਗੁਰੂ ਦੱਤ ਸ਼ਰਮਾ ਅਤੇ ਹੋਰ।
ਫ਼ੋਟੋ ਕੈਪਸਨ: ਕਥਾ ਵਾਚਕ ਸਵਾਮੀ ਸ੍ਰੀ ਰਾਮਾ ਨੰਦ ਸਾਰਥੀ ਪ੍ਰਵਚਨ ਕਰਦੇ ਹੋਏ।