ਐਸਸੀ ਸਮਾਜ ਦੀ ਭਲਾਈ ਨੂੰ ਸਮਰਪਿਤ ਹੈ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ-ਐਡਵੋਕੇਟ ਸੁੱਖੀ
ਅਮਲੋਹ(ਅਜੇ ਕੁਮਾਰ)
ਦੇਸ਼ ਦੇ ਲੋਕ ਪ੍ਰਿਯ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਐਸਸੀ ਸਮਾਜ ਦੀ ਭਲਾਈ ਲਈ ਹਮੇਸ਼ਾ ਹੀ ਸਮਰਪਿਤ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਜਪਾ ਯੂਥ ਵਿੰਗ ਦੇ ਰਾਸ਼ਟਰੀ ਕਾਰਜਕਾਰਣੀ ਦੇ ਮੈਂਬਰ ਐਡਵੋਕੇਟ ਸੁਖਵਿੰਦਰ ਸਿੰਘ ਸੁੱਖੀ ਨੇ ਦੇਸ਼ ਦੇ ਲੋਕਪ੍ਰਿਯ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਦੀ ਕੇਂਦਰ ਸਰਕਾਰ ਵੱਲੋਂ ਐਸਸੀ ਸਮਾਜ ਦੇ ਵਿਦਿਆਰਥੀਆਂ ਨੂੰ ਉਚੇਰੀ ਸਿੱਖਿਆ ਦੇਣ ਲਈ ਚਲਾਈ ਜਾ ਰਹੀ ਰਾਸ਼ਟਰੀ ਵਿਦੇਸ਼ੀ ਛਾਤਰਵਰਿਤੀ ਯੋਜਨਾ ਦੇ ਲਈ ਧੰਨਵਾਦ ਕਰਦੇ ਹੋਏ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਸ੍ਰੀ ਸੁੱਖੀ ਨੇ ਕਿਹਾ ਇਸ ਯੋਜਨਾ ਦਾ ਮੁੱਖ ਮੰਤਵ ਐਸਸੀ ਅਤੇ ਐਸਟੀ ਸਮਾਜ ਦੇ ਵਿਦਿਆਰਥੀਆਂ ਨੂੰ ਵਿਦੇਸ਼ਾਂ ਵਿੱਚ ਉਚੇਰੀ ਸਿੱਖਿਆ ਪ੍ਰਾਪਤ ਕਰਨ ਲਈ ਸਹਾਇਤਾ ਦੇਣਾ ਤਾਂ ਕਿ ਉਹ ਵੀ ਅੰਤਰਰਾਸ਼ਟਰੀ ਪੱਧਰ ‘ਤੇ ਆਪਣੀ ਪੜ੍ਹਾਈ ਕਰ ਸਕਣ। ਉਨ੍ਹਾਂ ਕਿਹਾ ਭਾਜਪਾ ਨੇ ਹਮੇਸ਼ਾ ਹੀ ਦੇਸ਼ ਦੇ ਗਰੀਬ ਐਸਸੀ ਸਮਾਜ ਦੀ ਭਲਾਈ ਲਈ ਕੰਮ ਕੀਤਾ ਹੈ, ਮੋਦੀ ਸਰਕਾਰ ਦੀ ਸਾਰੀਆਂ ਯੋਜਨਾਵਾਂ ਦੇਸ਼ ਦੇ ਗਰੀਬ ਵਰਗ ਦੇ ਹਿਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਬਣਾਈਆਂ ਗਈਆਂ ਹਨ। ਉਨ੍ਹਾਂ ਕਿਹਾ ਜੇਕਰ ਐਸਸੀ ਸਮਾਜ ਦੀ ਭਲਾਈ ਅਤੇ ਗਰੀਬ ਐਸਸੀ ਵਿਦਿਆਰਥੀਆਂ ਦੇ ਜੀਵਨ ਨੂੰ ਉਚਾ ਚੁੱਕਣ ਲਈ ਕਿਸੇ ਨੇ ਸੋਚਿਆ ਹੈ ਤਾਂ ਉਹ ਇੱਕ ਗ਼ਰੀਬ ਮਾਂ ਦੇ ਪੁੱਤਰ ਦੇਸ਼ ਦੇ ਲੋਕ ਪ੍ਰਿਯ ਪ੍ਰਧਾਨਮੰਤਰੀ ਨਰਿੰਦਰ ਮੋਦੀ ਹਨ। ਉਨ੍ਹਾਂ ਐਸਸੀ ਭਾਈਚਾਰੇ ਨੂੰ ਭਾਜਪਾ ਦਾ ਡੱਟ ਕੇ ਸਾਥ ਦੇਣ ਦੀ ਅਪੀਲ ਵੀ ਕੀਤੀ।
ਫੋਟੋ ਕੈਪਸ਼ਨ: ਐਡਵੋਕੇਟ ਸੁਖਵਿੰਦਰ ਸਿੰਘ ਸੁੱਖੀ