ਗਊ ਸੇਵਾ ਸੰਮਤੀ ਨੇ ਗੱਦੀ ਨਸ਼ੀਨ ਸਵਾਮੀ ਰਜਿੰਦਰ ਪੁਰੀ ਅਤੇ ਕਥਾ ਵਾਚਕ ਸਵਾਮੀ ਰਜਿੰਦਰ ਪੁਰੀ ਦਾ ਕੀਤਾ ਸਨਮਾਨ
ਭਗਵੰਤ ਸ਼ਪਤਾਹ ਦੇ ਅੰਤਮ ਦਿਨ ਵੱਡੀ ਗਿਣਤੀ ‘ਚ ਸਰਧਾਲੂਆਂ ਨੇ ਕੀਤੀ ਸਿਰਕਤ
ਅਮਲੋਹ(ਅਜੇ ਕੁਮਾਰ)
ਸਿੱਧ ਬਾਬਾ ਰੋੜੀ ਵਾਲੇ ਨਜਦੀਕ ਬੀਡੀਪੀਓ ਦਫ਼ਤਰ ਚੈਹਿਲਾ ਰੋਡ ਅਮਲੋਹ ਉਪਰ ਚਲ ਰਹੀ ਭਗਵੰਤ ਕਥਾ ਸਮਾਪਤ ਹੋ ਗਈ ਜਿਸ ਵਿਚ ਵੱਡੀ ਗਿਣਤੀ ਵਿਚ ਸਰਧਾਲੂਆਂ ਅਤੇ ਵੱਖ-ਵੱਖ ਧਾਰਮਿਕ ਸੰਸਥਾਵਾਂ ਦੇ ਕਾਰਕੁੰਨਾਂ ਨੇ ਸਿਰਕਤ ਕੀਤੀ ਅਤੇ ਇਸ ਕਾਰਜ਼ ਦੀ ਸਲਾਘਾ ਕਰਦਿਆ ਕਿਹਾ ਕਿ ਸਾਨੂੰ ਇਸ ਤਰ੍ਹਾਂ ਦੇ ਧਾਰਮਿਕ ਕਾਰਜ਼ਾਂ ਵਿਚ ਵੱਧ ਚੜ੍ਹ ਕੇ ਸ਼ਾਮਲ ਹੋਣਾ ਚਾਹੀਦਾ ਹੈ ਅਤੇ ਇਸ ਗਿਆਨ ਯੱਗ ਵਿਚੋ ਸੇਧ ਲੈ ਕੇ ਪ੍ਰਮਾਤਮਾ ਦੇ ਦਰਸਾਏ ਮਾਰਗ ਉਪਰ ਚਲਣਾ ਚਾਹੀਦਾ ਹੈ ਕਿਉਂਕਿ ਇਹ ਮੁਕਤੀ ਦਾ ਸਾਧਨ ਹੈ। ਸਿੱਧ ਬਾਬਾ ਰੋੜੀ ਵਾਲੇ ਸਥਾਨ ਦੇ ਗੱਦੀ ਨਸ਼ੀਨ ਸਵਾਮੀ ਰਜਿੰਦਰ ਪੁਰੀ ਜੀ ਜੂਨਾ ਅਖਾੜਾ ਨੇ ਅੰਤਮ ਦਿਨ ਸ਼ਾਮਲ ਹੋਣ ਵਾਲੇ ਸਰਧਾਲੂਆਂ ਅਤੇ ਸੰਸਥਾਵਾਂ ਵਲੋਂ ਦਿਤੇ ਸਹਿਯੋਗ ਲਈ ਧੰਨਵਾਦ ਕੀਤਾ। ਸਮਾਪਤੀ ਮੌਕੇ ਗਊ ਸੇਵਾ ਸੰਮਤੀ ਦੇ ਪ੍ਰਧਾਨ, ਸ਼੍ਰੋਮਣੀ ਅਤੇ ਵੈਟਰਨ ਪੱਤਰਕਾਰ ਭੂਸ਼ਨ ਸੂਦ, ਸਰਪਰਸਤ ਪ੍ਰੇਮ ਚੰਦ ਸ਼ਰਮਾ, ਜਨਰਲ ਸਕੱਤਰ ਮਾਸਟਰ ਰਜੇਸ਼ ਕੁਮਾਰ, ਮੀਤ ਪ੍ਰਧਾਨ ਐਸਡੀਓ ਸੰਜੀਵ ਧੀਰ, ਜੁਆਇੰਟ ਸਕੱਤਰ ਸੁੰਦਰ ਝੱਟਾ ਅਤੇ ਸਿਵ ਕੁਮਾਰ ਗੋਇਲ ਅਤੇ ਮਾਸਟਰ ਸੁਭਾਸ ਚੰਦ ਜਿੰਦਲ ਆਦਿ ਨੇ ਗਰਮ ਸ਼ਾਲ ਨਾਲ ਸਨਮਾਨ ਕੀਤਾ ਅਤੇ ਇਸ ਕਾਰਜ਼ ਦੀ ਸਲਾਘਾ ਕੀਤੀ। ਉਘੇ ਕਥਾ ਵਾਚਕ ਸਵਾਮੀ ਸ੍ਰੀ ਰਾਮਾਨੰਦ ਸਾਰਥੀ ਵਰਿੰਦਰਾਬਨ ਵਾਲਿਆਂ ਨੇ ਕਥਾ ਦਾ ਗੁਣਗਾਣ ਕਰਦਿਆ ਭਗਵਾਨ ਰਾਮ ਅਤੇ ਭਗਵਾਨ ਕ੍ਰਿਸ਼ਨ ਦੇ ਦਰਸਾਏ ਮਾਰਗ ਉਪਰ ਚਲਣ ਦੀ ਅਪੀਲ ਕੀਤੀ। ਵੈਦਿਕ ਸਨਾਤਨ ਭਵਨ ਦੇ ਸੰਚਾਲਕ ਸ਼ਾਸਤਰੀ ਗੁਰੂ ਦੱਤ ਸ਼ਰਮਾ ਨੇ ਆਰਤੀ ਦੀ ਰਸਮ ਕੀਤੀ ਅਤੇ ਸਨਾਤਨ ਧਰਮ ਦੇ ਇਤਿਹਾਸ ਬਾਰੇ ਚਾਨਣਾ ਪਾਇਆ। ਸਮਾਗਮ ਵਿਚ ਸਮਾਜ ਸੇਵੀ ਗਿਆਨ ਸਿੰਘ ਲੱਲੋ, ਸ੍ਰੀ ਰਾਮ ਕਲਾ ਮੰਚ ਅਮਲੋਹ ਦੇ ਪ੍ਰਧਾਨ ਗੁਲਸ਼ਨ ਤੱਗੜ੍ਹ, ਸ੍ਰੀ ਸੀਤਲਾ ਮਾਤਾ ਵੈਲਫ਼ੇਅਰ ਟਰੱਸਟ ਦੇ ਚੇਅਰਮੈਨ ਵਿਨੈ ਪੁਰੀ, ਬਾਬਾ ਬੰਦਾ ਸਿੰਘ ਬਹਾਦਰ ਕਲੱਬ ਅਮਲੋਹ ਦੇ ਪ੍ਰਧਾਨ ਡਾ. ਜਸਵੰਤ ਸਿੰਘ ਅਲਾਦਾਦਪੁਰਾ, ਕੇਵਲ ਕ੍ਰਿਸ਼ਨ ਕਾਲਾ, ਮਿਲਨ ਝੱਟਾ, ਕ੍ਰਿਸਨ ਦਾਸ, ਬਲਰਾਮ ਦਾਸ, ਕੇਵਲ ਦਾਸ ਭਾਦਸੋਂ, ਗਿਆਨ ਸਿੰਘ ਲੱਲੋ, ਬਾਬਾ ਚੰਦ ਸਿੰਘ, ਹਰਦੇਵ ਸਿੰਘ ਅਲਾਦਾਦਪੁਰ, ਅਮਨਦੀਪ ਸਿੰਘ ਅਲਾਦਾਦਪੁਰ, ਸੇਵਕ ਮਲਕੀਤ ਸਿੰਘ ਬਦੇਛਾਂ, ਕਿਰਨਪਾਲ ਕੌਰ, ਕੁਲਵਿੰਦਰ ਸਿੰਘ, ਗੁਰਸੇਵਕ ਕੌਰ, ਜਸਪ੍ਰੀਤ ਕੌਰ, ਅਨੀਕੇਤ, ਕਰਮ ਸਿੰਘ, ਕੁਲਤਾਰ ਸਿੰਘ, ਦੀਪਕ ਕੁਮਾਰ, ਨਛੱਤਰ ਕੌਰ, ਭਿੰਦਰ ਕੌਰ, ਜਸਵਿੰਦਰ ਕੌਰ, ਗੁਰਲੀਨ ਕੌਰ, ਪਰਮਿੰਦਰ ਕੌਰ, ਚਰਨਜੀਤ ਕੌਰ, ਅਰਸ਼ਦੀਪ ਸਿੰਘ ਬਦੇਛਾ, ਨਰਿੰਦਰ ਸਿੰਘ ਨਿੰਦੀ ਅਤੇ ਸਵਰਨਜੀਤ ਸਿੰਘ ਆਦਿ ਹਾਜ਼ਰ ਸਨ। ਸਮਾਪਤੀ ਮੌਕੇ ਹੱਵਨ ਦੀ ਸੰਪੂਰਨਾ ਕਰਨ ਉਪਰੰਤ ਮਠਿਆਈ, ਫ਼ਲ, ਹਲਵਾ ਅਤੇ ਰੋਟ ਆਦਿ ਦਾ ਪ੍ਰਸ਼ਾਦ ਵੰਡਿਆ ਗਿਆ।
ਫ਼ੋਟੋ ਕੈਪਸਨ: ਸੇਵਾ ਸੰਮਤੀ ਦੇ ਪ੍ਰਧਾਨ ਭੂਸ਼ਨ ਸੂਦ, ਪ੍ਰੇਮ ਚੰਦ ਸਰਮਾ ਅਤੇ ਹੋਰ ਗੱਦੀ ਨਸ਼ੀਨ ਸਵਾਮੀ ਰਜਿੰਦਰ ਪੁਰੀ, ਕਥਾ ਵਾਚਕ ਸ੍ਰੀ ਰਾਮਾ ਨੰਦ ਸਾਰਥੀ ਵਰਿੰਦਰਾਬਨ ਵਾਲੇ ਅਤੇ ਸ਼ਾਸਤਰੀ ਗੁਰੂ ਦੱਤ ਸ਼ਰਮਾ ਦਾ ਸਨਮਾਨ ਕਰਦੇ ਹੋਏ।