
ਬੀਬੀ ਰਤਨ ਅਮੋਲਕ ਕੌਰ ਹਿੰਦੂਪੁਰ ਦੇ ਸਰਧਾਂਜਲੀ ਸਮਾਗਮ ‘ਚ ਸਿਆਸੀ ਆਗੂ ਅਤੇ ਪੱਤਰਕਾਰ ਭਾਈਚਾਰਾ ਹੋਇਆ ਸ਼ਾਮਲ
ਫ਼ਤਹਿਗੜ੍ਹ ਸਾਹਿਬ(ਅਜੇ ਕੁਮਾਰ)
ਪੱਤਰਕਾਰ ਮਨਪ੍ਰੀਤ ਸਿੰਘ ਗਿੱਲ ਦੀ ਦਾਦੀ ਅਤੇ ਸਮਾਜ ਸੇਵੀ ਮਨਦੀਪ ਸਿੰਘ ਦੀ ਮਾਤਾ ਅਮੋਲਕ ਕੌਰ ਹਿੰਦੂਪੁਰ ਦੇ ਸਰਧਾਂਜਲੀ ਅਤੇ ਭੋਗ ਦੀ ਰਸਮ ਪਿੰਡ ਹਿੰਦਪੂਰ ਵਿਖੇ ਸਥਿਤ ਗੁਰਦੁਆਰਾ ਸਾਹਿਬ ਵਿੱਚ ਹੋਈ, ਜਿਸ ਵਿਚ ਵੱਡੀ ਗਿਣਤੀ ਵਿਚ ਇਲਾਕੇ ਦੀਆਂ ਨਾਮਵਰ ਸਖਸ਼ੀਅਤਾਂ ਤੋਂ ਇਲਾਵਾ ਪੰਚ, ਸਰਪੰਚ, ਪੱਤਰਕਾਰ ਭਾਈਚਾਰਾ ਅਤੇ ਸਿਆਸੀ ਆਗੂਆਂ ਨੇ ਸਿਰਕਤ ਕੀਤੀ ਅਤੇ ਪ੍ਰੀਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਇਨ੍ਹਾਂ ਵਿਚ ਪੰਜਾਬ ਐਂਡ ਚੰਡੀਗੜ੍ਹ ਜ਼ਰਨਲਿਸਟ ਯੂਨੀਅਨ ਦੇ ਸੂਬਾ ਸਕੱਤਰ ਜਨਰਲ਼ ਭੂਸ਼ਨ ਸੂਦ, ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਵਿਧਾਇਕ ਗੁਰਪ੍ਰੀਤ ਸਿੰਘ ਜੀਪੀ, ਸੀਨੀਅਰ ਪੱਤਰਕਾਰ ਕੁਲਦੀਪ ਸਿੰਘ ਬਰਨਾਲਾ, ਸੀਨੀਅਰ ਪੱਤਰਕਾਰ ਸਵਰਨਜੀਤ ਸਿੰਘ ਸੇਠੀ, ਪਾਵਰਕਾਮ ਦੇ ਐੱਸ.ਡੀ.ਓ ਸੰਜੀਵ ਧੀਰ, ਗੌਰਮਿੰਟ ਟੀਚਰਜ਼ ਯੂਨੀਅਨ ਦੇ ਜ਼ਿਲ੍ਹਾ ਜਨਰਲ ਸਕੱਤਰ ਰਜ਼ੇਸ਼ ਕੁਮਾਰ ਅਮਲੋਹ, ਸਾਬਕਾ ਸਰਪੰਚ ਅਮਨਦੀਪ ਸਿੰਘ ਹੈਪੀ, ਹਰਮਿੰਦਰ ਸਿੰਘ, ਹਰਜੀਤ ਸਿੰਘ, ਤਰਲੋਚਨ ਸਿੰਘ, ਅਮਰਜੀਤ ਸਿੰਘ ਬਠਲਾਣਾ, ਪ੍ਰੋਫੈਸ਼ਰ ਕੁਲਦੀਪ ਸਿੰਘ ਬਰਨਾਲਾ, ਬਿਸਮਨਦੀਪ ਸਿੰਘ, ਸ਼ਸਾਂਤ ਰਿਸ਼ੀ, ਬਲਵਿੰਦਰ ਸਿੰਘ, ਧਰਮਪਾਲ ਸਿੰਘ, ਸੁਦਾਗਰ ਸਿੰਘ, ਨੱਛਤਰ ਸਿੰਘ, ਦਿਲਜੀਤ ਸਿੰਘ, ਮਨਵੀਰ ਸਿੰਘ ਅਤੇ ਸਿਮਰਤ ਸਿੰਘ ਆਦਿ ਸਾਮਲ ਹਨ। ਉਨ੍ਹਾਂ ਪ੍ਰੀਵਾਰ ਵਲੋਂ ਸਮਾਜ ਸੇਵਾ ਦੇ ਖੇਤਰ ਵਿਚ ਪਾਏ ਜਾ ਰਹੇ ਯੋਗਦਾਨ ਦੀ ਸਲਾਘਾ ਕੀਤੀ।
ਫੋਟੋ ਕੈਪਸ਼ਨ: ਪ੍ਰੀਵਾਰ ਨਾਲ ਹਮਦਰਦੀ ਪ੍ਰਗਟ ਕਰਦੇ ਹੋਏ ਸ਼੍ਰੋਮਣੀ ਅਤੇ ਵੈਟਰਨ ਪੱਤਰਕਾਰ ਭੂਸ਼ਨ ਸੂਦ ਅਤੇ ਹੋਰ।