- ਐਸਆਰਐਨ ਸਪੈਸ਼ਲ ਸਕੂਲ ਇਕਲਾਹਾ ਦੇ ਵਿਦਿਆਰਥੀਆਂ ਅਤੇ ਮਾਪਿਆਂ ਨੇ ਡਲਹੌਜੀ ਦਾ ਕੀਤਾ ਟੂਰ
ਮਾਪਿਆਂ ਨੇ ਕਿਹਾ ਕਿ ਸਪੈਸ਼ਲ ਬੱਚਿਆਂ ਲਈ ਇਹ ਸਕੂਲ ਹਰਮਨ ਪਿਆਰਾ ਸਾਬਤ ਹੋ ਰਿਹਾ
ਅਮਲੋਹ(ਅਜੇ ਕੁਮਾਰ)
ਪੰਜਾਬ ਅਤੇ ਗੁਆਢੀ ਸੂਬਿਆਂ ਦੇ ਸਪੈਸ਼ਲ ਬੱਚਿਆਂ ਲਈ ਅਧੂਨਿਕ ਸਹੂਲਤਾਂ ਨਾਲ ਲੈਸ ਐਸਆਰਐਨ ਸਪੈਸਲ ਸਕੂਲ ਇਕਲਾਹਾ ਦੇ ਮੈਨੇਜਿੰਗ ਡਾਇਰੈਕਟਰ ਜੀ. ਪ੍ਰਸ਼ਾਦ ਦੀ ਅਗਵਾਈ ਹੇਠ ਸਕੂਲੀ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਲਈ ਕੜ੍ਹਕਦੀ ਗਰਮੀ ਤੋਂ ਰਾਹਤ ਦਵਾਉਂਣ ਲਈ ਡਲਹੌਜੀ ਦੀਆਂ ਵਾਦੀਆਂ ਦਾ 3 ਰੋਜ਼ਾ ਟੂਰ ਕਰਵਾਇਆ ਗਿਆ। ਏਸੀ ਸਹੂਲਤ ਵਾਲੀ ਬੱਸ ਰਾਹੀ ਜਿਥੇ ਰਸਤੇ ਵਿਚ ਖਾਣ-ਪੀਣ ਦਾ ਸਾਨਦਾਰ ਪ੍ਰਬੰਧ ਸੀ ਉਥੇ ਦੁਪਹਿਰ ਦਾ ਭੋਜਨ ਪਠਾਨਕੋਟ ਨਜਦੀਕ ਅੰਮ੍ਰਿਤਸਰ ਹਵੇਲੀ ਵਿਚ ਦਿਤਾ ਗਿਆ ਅਤੇ ਬਾਅਦ ਵਿਚ ਇਹ ਕਾਫ਼ਲਾ ਹੋਟਲ ਹਿੱਲ ਮਾਉਂਟ ਵਿੱਊ ਡਲਹੌਜੀ ਵਿਖੇ ਪਹੁੰਚਿਆ ਜਿਥੇ ਵਿਦਿਆਰਥੀ, ਮਾਪੇ ਅਤੇ ਸਕੂਲ ਸਟਾਫ਼ ਨੇ ਖੂਬ ਨੱਚ ਟੱਪ ਕੇ ਅਨੰਦ ਮਾਣਿਆ। ਇਸ ਸਕੂਲ ਵਿਚ ਏਸੀ ਹੋਸਟਲ ਅਤੇ ਮਾਪਿਆਂ ਦੀ ਸਹੂਲਤ ਲਈ ਸੀਸੀਟੀਵੀ ਕੈਮਰਿਆਂ ਦੀ ਸਹੂਲਤ ਕਾਰਣ ਇਹ ਸਕੂਲ ਮਾਪਿਆਂ ਲਈ ਵਰਦਾਨ ਅਤੇ ਖਿੱਚ ਦਾ ਕੇਦਰ ਹੈ ਅਤੇ ਮਾਪੇ ਆਪਣੇ ਬੱਚਿਆਂ ਨਾਲ 3 ਦਿਨ ਅਤੇ ਰਾਤ ਰਹਿ ਕੇ ਉਨ੍ਹਾਂ ਵਿਚ ਆਏ ਪ੍ਰਵਰਤਨ ਤੋਂ ਬਹੁਤ ਖੁਸ਼ ਸਨ। ਅਗਲੇ ਦਿਨ ਉਸ ਖੇਤਰ ਦੀ ਇਕ ਹੋਰ ਬੱਸ ਰਾਹੀ ਇਨ੍ਹਾਂ ਨੂੰ ‘ਭਲੇਈ’ ਮਾਤਾ ਦੇ ਮੰਦਰ ਲਿਜਾਇਆ ਗਿਆ ਜਿਸ ਉਪਰੰਤ ‘ਚਮੇਰਾ’ ਲੇਕ ਲਿਜਾਇਆ ਗਿਆ ਜਿਥੇ ਬੱਚਿਆਂ ਅਤੇ ਮਾਪਿਆਂ ਨੇ ਕਿਸਤੀਆਂ ਆਦਿ ਵਿਚ ਘੁੰਮ ਕੇ ਖੂਬ ਅਨੰਦ ਮਾਣਿਆ। ਇਸ ਤਰ੍ਹਾਂ ਇਹ ਤਿੰਨ ਰੋਜ਼ਾ ਟੂਰ ਬੱਚਿਆਂ ਅਤੇ ਮਾਪਿਆਂ ਲਈ ਅਮਿੱਟ ਯਾਦਾ ਛੱਡਦਾ ਹੋਇਆ ਸਮਾਪਤ ਹੋ ਗਿਆ। ਇਸ ਟੂਰ ਵਿਚ ਮੈਨੇਜਿੰਗ ਡਾਇਰੈਕਟਰ ਜੀ.ਪ੍ਰਸ਼ਾਦ, ਕੋਆਰਡੀਨੇਟਰ ਸਸ਼ੀ ਪ੍ਰਭਾ, ਅਧਿਆਪਕ ਪ੍ਰੇਸ ਕੁਮਾਰ ਪਰਮਾਨੀ, ਬਿਨੂਦਨੀ ਪਰਮਾਨੀ, ਸ਼੍ਰੋਮਣੀ ਪੱਤਰਕਾਰ ਭੂਸ਼ਨ ਸੂਦ ਤੋਂ ਇਲਾਵਾ ਕਨੈਡਾ ਦੇ ਜੰਮਪੱਲ ਵਿਦਿਆਰਥੀ ਏਕਮ ਸਿੰਘ ਸੋਹਲ, ਉਸ ਦੇ ਦਾਦਾ ਅਵਤਾਰ ਸਿੰਘ ਸੋਹਲ, ਡੁਬਈ ਦੇ ਮਾਨਵ ਦੱਤਾ, ਉਸ ਦੇ ਪਿਤਾ ਗਨੀਸ਼ ਦੱਤਾ, ਮਾਤਾ ਨਿੱਧੀ ਦੱਤਾ, ਅੰਕਿਤ ਚੋਪੜਾ ਹਰਿਆਣਾ, ਉਸ ਦੇ ਪਿਤਾ ਰਾਜ ਕੁਮਾਰ ਚੋਪੜਾ, ਮਾਤਾ ਰਜਨੀ ਚੋਪੜਾ, ਅਭਿਸ਼ੇਕ ਮਾਂਡਲਾ, ਉਸ ਦੇ ਪਿਤਾ ਤ੍ਰਿਲਕ ਰਾਜ ਮਾਂਡਲਾ, ਮਾਤਾ ਅਮਰਿਤੀ ਮਾਂਡਲਾ, ਅੰਗਮਵੀਰ ਸਿੰਘ ਢੀਗਰਾ, ਮਾਤਾ ਦੀਪਿਕਾ ਢੀਗਰਾ, ਗਿੰਨੀ ਸੂਦ, ਉਸ ਦੀ ਮਾਤਾ ਮੰਜੂ ਸੂਦ, ਸਤਿੰਦਰਪਾਲ ਸਿੰਘ, ਉਸ ਦੇ ਪਿਤਾ ਗੁਰਬਖਸ਼ ਸਿੰਘ ਗਿੱਲ, ਮਾਤਾ ਗਗਨਪ੍ਰੀਤ ਕੌਰ ਅਤੇ ਰੋਜ਼ੀ ‘ਤੇ ਉਸ ਦੇ ਪਿਤਾ ਨਰੇਸ਼ ਵਿੱਜ ਆਦਿ ਸ਼ਾਮਲ ਸਨ। ਇਸ ਮੌਕੇ ਮਾਪਿਆਂ ਨੇ ਦਸਿਆ ਕਿ ਉਹ ਆਪਣੇ ਬੱਚਿਆਂ ਦੀ ਪੜ੍ਹਾਈ ਅਤੇ ਦੇਖ-ਰੇਖ ਲਈ ਦੂਰ ਦੁਰਾਡੇ ਤੱਕ ਗਏ ਪ੍ਰੰਤੂ ਕਾਮਯਾਬੀ ਨਾ ਮਿਲਣ ਕਾਰਣ ਇਸ ਸਕੂਲ ਵਿਚ ਦਾਖਲ ਕਰਵਾਇਆ ਜਿਥੇ ਉਨ੍ਹਾਂ ਦੇ ਬੱਚੇ ਵਧੀਆ ਤਰੱਕੀ ਕਰ ਰਹੇ ਹਨ। ਉਨ੍ਹਾਂ ਹੋਰ ਸਪੈਸਲ ਬੱਚਿਆਂ ਦੇ ਮਾਪਿਆਂ ਨੂੰ ਵੀ ਇਸ ਸਕੂਲ ਦਾ ਲਾਭ ਲੈਣ ਦੀ ਅਪੀਲ ਕਰਦਿਆ ਦਸਿਆ ਕਿ ਇਹ ਸਕੂਲ ਖੰਨਾ-ਮਲੇਰਕੋਟਲਾ ਰੋਡ ਉਪਰ ਪਿੰਡ ਇਕਲਾਹਾ ਵਿਚ ਸਰਕਾਰੀ ਸੈਕੰਡਰੀ ਸਕੂਲ ਨਜਦੀਕ ਸਥਿੱਤ ਹੈ। ਮਨੈਜਿੰਗ ਡਾਇਰੈਕਟਰ ਜੀ.ਪ੍ਰਸ਼ਾਦ ਨੇ ਦਸਿਆ ਕਿ ਲੜਕੀਆਂ ਲਈ ਵੱਖਰੇ ਹੋਸਟਲ ਦੀ ਇਮਾਰਤ ਦੀ ਉਸਾਰੀ ਦਾ ਕੰਮ ਵੀ ਚਲ ਰਿਹਾ ਹੈ।
ਫ਼ੋਟੋ ਕੈਪਸਨ: ਸਪੈਸ਼ਲ ਬੱਚਿਆਂ ਦੇ ਮਾਪੇ, ਸਕੂਲ ਸਟਾਫ਼ ਅਤੇ ਵਿਦਿਆਰਥੀ ਡਲਹੌਜੀ ਟੂਰ ਦੌਰਾਨ ਸਾਂਝੀ ਤਸਵੀਰ ਕਰਵਾਉਂਦੇ ਹੋਏ।