ਧਰਮ ਬਚਾਓ ਯਾਤਰਾ ਦਾ ਤੀਜੇ ਦਿਨ ਵੀ ਹੋਇਆ ਭਰਵਾਂ ਸਵਾਗਤ
ਤੀਸਰੇ ਦਿਨ ਗੁਰੂ ਕੀ ਤਾਲ ਗੁਰਦੁਆਰਾ ਸਾਹਿਬ ਆਗਰਾ ਪਹੁੰਚੀ ਯਾਤਰਾ
ਫ਼ਤਹਿਗੜ੍ਹ ਸਾਹਿਬ(ਅਜੇ ਕੁਮਾਰ)
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਸਾਲਾਂ ਸ਼ਹਾਦਤ ਨੂੰ ਸਮਰਪਿਤ ‘ਧਰਮ ਬਚਾਉ ਯਾਤਰਾ-ਮਹਾਨ ਨਗਰ ਕੀਰਤਨ’ ਤੀਸਰੇ ਦਿਨ ਗੁਰਦੁਆਰਾ ਸਾਹਿਬ ਜੀਂਦ ਤੋਂ ਵਿਸਰਾਮ ਕਰਨ ਉਪਰੰਤ ਰੋਹਤਕ, ਪਲਵਲ ਹੁੰਦਿਆ ਹੋਇਆ ਗੁਰੂ ਕੀ ਤਾਲ ਗੁਰਦੁਆਰਾ ਸਾਹਿਬ ਆਗਰਾ ਪਹੁੰਚ ਗਿਆ। ਇਸ ਦਾ ਵੱਖ-ਵੱਖ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਵਲੋਂ ਥਾਂ-ਥਾਂ ਉਪਰ ਭਰਵਾਂ ਸਵਾਗਤ ਕੀਤਾ ਗਿਆ। ਵਰਨਣਯੋਗ ਹੈ ਕਿ ਇਹ ਯਾਤਰਾ ਸ੍ਰੀ ਆਨੰਦਪੁਰ ਸਾਹਿਬ ਤੋਂ ਆਰੰਭ ਹੋ ਕੇ ਸ੍ਰੀ ਫਤਹਿਗੜ੍ਹ ਸਾਹਿਬ ਹੁੰਦੀ ਹੋਈ ਤੀਸਰੇ ਦਿਨ ਆਗਰਾ ਪਹੁੰਚੀ ਹੈ ਜਿਥੋ ਇਹ ਦਿਲੀ ਦੇ ਇਤਿਹਾਸਕ ਗੁਰਦੁਆਰਾ ਸ੍ਰੀ ਸ਼ੀਸ਼ ਗੰਜ ਸਾਹਿਬ ਚਾਂਦਨੀ ਚੌਕ ਵਿਚ ਜਾ ਕੇ ਸਮਾਪਤ ਹੋਵੇਗੀ। ਵੱਖ-ਵੱਖ ਸੰਸਥਾਵਾਂ ਵਲੋਂ ਥਾਂ ਥਾਂ ਉਪਰ ਸੰਤ ਬਾਬਾ ਦਲਬਾਰਾ ਸਿੰਘ ਰੋਹੀਸਰ ਸਾਹਿਬ ਫ਼ਤਹਿਗੜ੍ਹ ਸਾਹਿਬ, ਪੰਜ ਪਿਆਰਿਆਂ ਅਤੇ ਹੋਰ ਧਾਰਮਿਕ ਸੰਸਥਾਵਾਂ ਦਾ ਸਨਮਾਨ ਕੀਤਾ ਜਾ ਰਿਹਾ ਹੈ। ਹਰਿਆਣਾ ਵਿਚ ਖੇਡ ਅਤੇ ਯੁਵਾ ਕਲਿਆਣ ਮੰਤਰੀ ਅਤੇ ਭਾਜਪਾ ਯੁਵਾ ਮੋਰਚਾ ਦੇ ਰਾਸ਼ਟਰੀ ਸਕੱਤਰ ਗੌਰਵ ਗੌਤਮ ਸਮੇਤ ਵੱਖ-ਵੱਖ ਆਗੂਆਂ ਨੇ ਸੰਤ ਬਾਬਾ ਦਲਬਾਰਾ ਸਿੰਘ ਦਾ ਸਨਮਾਨ ਕਰਦੇ ਹੋਏ ਇਸ ਕਾਰਜ਼ ਲਈ ਸਲਾਘਾ ਕੀਤੀ। ਇਸ ਮੌਕੇ ਸਾਬਕਾ ਡੀ ਆਈ ਜੀ ਰਣਬੀਰ ਸਿੰਘ ਖੱਟੜਾ, ਜਥੇਦਾਰ ਜਗਜੀਤ ਸਿੰਘ ਸੰਤ ਆਸ਼ਰਮ ਗੁਰਦੁਆਰਾ ਕ੍ਰਿਪਾਸਰ ਸਾਹਿਬ ਫਤਹਿਗੜ੍ਹ ਸਾਹਿਬ, ਐਡਵੋਕੇਟ ਸੁਖਵਿੰਦਰ ਸਿੰਘ ਸੁੱਖੀ, ਅਨੂਪ ਸਿੰਘ ਪ੍ਰਧਾਨ ਗੁਰਦੁਆਰਾ ਸਾਹਿਬ ਪਲਵਲ ਅਤੇ ਭਾਈ ਮਨਵੀਰ ਸਿੰਘ ਆਦਿ ਹਾਜ਼ਰ ਸਨ।