ਭਾਜਪਾ ਵੱਲੋਂ ਪ੍ਰਦੀਪ ਗਰਗ ਨੂੰ ਮਲੇਰਕੋਟਲਾ ਜਿਲ੍ਹੇ ਦਾ ਚੋਣ ਆਬਜ਼ਰਵਰ ਲਗਾਇਆ ਗਿਆ
ਅਮਲੋਹ ( ਅਜੇ ਕੁਮਾਰ)
ਭਾਰਤੀ ਜਨਤਾ ਪਾਰਟੀ ਪੰਜਾਬ ਦੀ ਸੰਗਠਨ ਪਰਵ ਦੇ ਤਹਿਤ ਮੀਟਿੰਗ ਪਾਰਟੀ ਦਫਤਰ ਚੰਡੀਗੜ੍ਹ ਵਿਖੇ ਹੋਈ, ਇਸ ਮੀਟਿੰਗ ਵਿੱਚ ਜਿਲ੍ਹੇ ਪ੍ਰਧਾਨ ਦੀਆਂ ਚੌਣਾ ਲਈ ਰਣਨੀਤੀ ਬਣਾਈ ਗਈ, ਇਸ ਮੀਟਿੰਗ ਵਿੱਚ ਸੀਨੀਅਰ ਭਾਜਪਾ ਆਗੂ ਸੂਬਾ ਕਾਰਜਕਰਨੀ ਮੈਂਬਰ ਤੇ ਫਤਿਹਗੜ੍ਹ ਸਾਹਿਬ ਲੋਕ ਸਭਾ ਹਲਕਾ ਦੇ ਕਨਵੀਨਰ ਪ੍ਰਦੀਪ ਗਰਗ ਨੂੰ ਜਿਲ੍ਹਾ ਮਲੇਰਕੋਟਲਾ ਦਾ ਚੋਣ ਆਬਜਰਵਰ ਨਿਯੁਕਤ ਕੀਤਾ ਗਿਆ। ਇਸ ਮੌਕੇ ਪ੍ਰਦੀਪ ਗਰਗ ਨੇ ਪਾਰਟੀ ਦੇ ਸੀਨੀਅਰ ਲੀਡਰਸ਼ਿਪ ਦਾ ਧੰਨਵਾਦ ਕੀਤਾ। ਮੀਟਿੰਗ ਵਿੱਚ ਭਾਜਪਾ ਦੇ ਕੌਮੀ ਪ੍ਰਧਾਨ ਸੂਡਾਨ ਸਿੰਘ, ਪੰਜਾਬ ਸਹਿ- ਪ੍ਰਭਾਰੀ ਡਾਕਟਰ ਨਰਿੰਦਰ ਸਿੰਘ,ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਅਤੇ ਸੂਬਾ ਸੰਗਠਨ ਮੰਤਰੀ ਨਿਵਾਸਲੂ ਨੇ ਮਾਰਗਦਰਸ਼ਨ ਕੀਤਾ।
ਫੋਟੋ ਕੈਪਸ਼ਨ: ਪ੍ਰਦੀਪ ਗਰਗ