ਕੁਦਰਤੀ ਹੜਾਂ ਦੀ ਮਾਰ ਝੱਲ ਰਹੇ ਪੰਜਾਬ ਦੀ ਸੂਬਾ ਤੇ ਕੇਂਦਰ ਦੋਵਾਂ ਸਰਕਾਰਾਂ ਨੇ ਨਹੀਂ ਲਈ ਸਾਰ :— ਜਥੇਦਾਰ ਮਛਰਾਈ,ਬਡਾਲੀ,ਬਿੰਦਾ ਮਾਜਰੀ।
ਸ਼੍ਰੋਮਣੀ ਅਕਾਲੀ ਦਲ ਵੱਡੇ ਪੱਧਰ ਤੇ ਪਹੁੰਚਾ ਰਿਹਾ ਰਾਹਤ ਸਮੱਗਰੀ।
ਅਮਲੋਹ (ਅਜੇ ਕੁਮਾਰ)
ਸ਼੍ਰੋਮਣੀ ਅਕਾਲੀ ਦਲ ਦੇ ਸੂਬਾ ਡੈਲੀਕੇਟ ਜਥੇਦਾਰ ਕੁਲਦੀਪ ਸਿੰਘ ਮਛਰਾਈ, ਹਲਕਾ ਆਬਜ਼ਰਵਰ ਜਥੇਦਾਰ ਹਰਬੰਸ ਸਿੰਘ ਬਡਾਲੀ ਤੇ ਸਰਕਲ ਪ੍ਰਧਾਨ ਸਲਾਣਾ ਦਿਹਾਤੀ ਹਰਵਿੰਦਰ ਸਿੰਘ ਬਿੰਦਾ ਮਾਜਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਸਾਰਾ ਪੰਜਾਬ ਕੁਦਰਤੀ ਹੜਾਂ ਦੀ ਮਾਰ ਹੇਠ ਆ ਕੇ ਬੁਰੀ ਤਰ੍ਹਾਂ ਤਬਾਹੀ ਕਿਨਾਰੇ ਪਹੁੰਚ ਚੁੱਕਿਆ ਹੈ ਅਤੇ ਇਸ ਹੜ ਦੀ ਕਰੋਪੀ ‘ਚ ਕਿਸਾਨਾਂ ਮਜ਼ਦੂਰਾਂ ਤੇ ਹਰੇਕ ਵਰਗ ਨੂੰਆਰਥਿਕ ਤੌਰ ‘ਤੇ ਵੱਡਾ ਘਾਟਾ ਪਿਆ ਹੈ, ਘਰਾਂ ਦੇ ਘਰ ਉਜੜ ਗਏ, ਪਸ਼ੂ ਪਾਣੀ ‘ਚ ਵਹਿ ਕੇ ਮਰ ਗਏ ਹਨ, ਤੇ ਕਿਸਾਨਾਂ ਵੱਲੋਂ ਆਪਣੇ ਖੇਤਾਂ ‘ਚ ਪੁੱਤਾਂ ਵਾਂਗ ਪਾਲੀ ਹੋਈ ਫਸਲ ਵੀ ਬੁਰੀ ਤਰ੍ਹਾਂ ਤਬਾਹ ਹੋ ਕੇ ਰਹਿ ਗਈ ਹੈ ਤੇ ਕਿੰਨੀਆਂ ਹੀ ਕੀਮਤੀ ਜਾਨਾਂ ਅਜਾਈ ਜਾ ਚੁੱਕੀਆਂ ਹਨ।ਪਰ ਸੂਬੇ ਦੀ ਆਪ ਸਰਕਾਰ ਤੇ ਕੇਦਰ ਦੀ ਮੋਦੀ ਸਰਕਾਰ ਵੱਲੋਂ ਇਹਨਾਂ ਦੀ ਸਹਾਇਤਾ ਲਈ ਕੋਈ ਯੋਗ ਉਪਰਾਲਾ ਨਹੀਂ ਗਿਆ। ਤੇ ਜੇਕਰ ਇਸ ਆਫਤ ਸਮੇਂ ਹੜਪੀੜਤਾ ਦੀ ਸਹਾਇਤਾ ਲਈ ਅੱਗੇ ਆਇਆ ਤਾ ਉਹ ਸ਼੍ਰੋਮਣੀ ਅਕਾਲੀ ਦਲ ਤੇ ਪਾਰਟੀ ਪ੍ਰਧਾਨ ਸ ਸੁਖਬੀਰ ਸਿੰਘ ਬਾਦਲ ਹਨ ਜਿਹਨਾਂ ਵੱਲੋਂ ਪੰਜਾਬ ਦੇ ਕੋਨੇ ਕੋਨੇ ਵਿੱਚ ਜਾ ਕੇ ਹੜਪੀੜਤਾ ਦੀ ਹਰ ਸੰਭਵ ਸਹਾਇਤਾ ਕੀਤੀ ਜਾ ਰਹੀ ਹੈ।ਮਛਰਾਈ ਤੇ ਬਡਾਲੀ ਨੇ ਕਿਹਾ ਕਿ ਭਾਵੇਂ ਇਹ ਘਾਟੇ ਕਦੇ ਪੂਰੇ ਨਹੀਂ ਹੋ ਸਕਦੇ ਪ੍ਰੰਤੂ ਅਜਿਹੇ ਸਮਿਆਂ ‘ਚ ਸਰਕਾਰਾਂ ਵੱਲੋਂ ਲੋੜਵੰਦ ਪੀੜਤ ਪਰਿਵਾਰਾਂ ਦੀ ਮਦਦ ਤਾਂ ਖੁੱਲੇ ਦਿਲ ਨਾਲ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਤੇ ਪਈ ਇਸ ਬਿਫਤਾ ਚ ਕੇਂਦਰ ਤੇ ਰਾਜ ਦੋਵੇਂ ਸਰਕਾਰਾਂ ਵੱਲੋਂ ਆਪਣਾ ਬਣਦਾ ਫਰਜ਼ ਨਹੀਂ ਨਿਭਾਇਆ ਗਿਆ ਜਦੋਂ ਕਿ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਮਾਜ ਸੇਵੀ ਜਥੇਬੰਦੀਆਂ ਨੇ ਪੰਜਾਬ ਦੀ ਬਾਂਹ ਫੜੀ ਹੈ। ਉਪਰੋਕਤ ਆਗੂਆਂ ਨੇ ਕੁਦਰਤੀ ਮਾਰ ਹੜਾਂ ਦਾ ਜਾਇਜ਼ਾ ਲੈਣ ਲਈ ਖੁਦ ਪੰਜਾਬ ਪਹੁੰਚੇ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਪੰਜਾਬ ਦੇ ਅਣਗਿਣਤ ਹੜ ਪੀੜਤਾਂ ਲਈ ਐਲਾਨੀ 1600 ਕਰੋੜ ਰੁਪਏ ਦੀ ਸਹਾਇਤਾ ਨਾ ਕਾਫੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਹੀ ਇਕ ਅਜਿਹਾ ਰਾਜ ਹੈ ਜਿਸ ਨੂੰ ਸਭ ਤੋਂ ਵੱਧ ਸੰਤਾਪ ਭੋਗਣਾ ਪਿਆ ਹੈ ਤੇ ਪੰਜਾਬੀਆਂ ਵੱਲੋਂ ਹੀ ਭਾਰਤ ਦੀ ਸਭ ਪ੍ਰਕਾਰ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਕੀਤੇ ਗਏ ਮਹਾਨ ਕਾਰਜ ਅਤੇ ਭਾਰਤ ਦੀਆ ਸਰਹੱਦਾਂ ਦੀ ਰਾਖੀ ਕਰਦਿਆਂ ਦਿਤੀਆਂ ਗਈਆਂ ਅਣਗਿਣਤ ਕੁਰਬਾਨੀਆਂ ਅਤੇ ਹੜ੍ਹਾਂ ਕਾਰਨ ਹੋਏ ਬੇਤਹਾਸਾ ਆਰਥਿਕ ਨੁਕਸਾਨ ਅਤੇ ਹੜਾਂ ਦੌਰਾਨ ਹੋਈਆਂ’ ਤਕਰੀਬਨ 50 ਮੌਤਾਂ ਨੂੰ ਮੁੱਖ ਰੱਖਦਿਆਂ ਪੰਜਾਬ ਦੀ ਭਰਪੂਰ ਆਰਥਿਕ ਮਦਦ ਕਰਨ ਤਾਂ ਜੋ ਪੰਜਾਬ ਮੁੜ ਪੈਰਾਂ ਉਤੇ ਖੜੇ ਹੋ ਕੇ ਭਾਰਤ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਵੱਧ ਚੜ੍ਹਕੇ ਹਿਸਾ ਪਾ ਸਕਣ।
ਫੋਟੋ ਕੈਪਸਨ:–(1) ਸੂਬਾ ਡੈਲੀਕੇਟ ਜਥੇਦਾਰ ਕੁਲਦੀਪ ਸਿੰਘ ਮਛਰਾਈ।
ਫੋਟੋ ਕੈਪਸਨ (2) ਹਲਕਾ ਆਬਜ਼ਰਵਰ ਜਥੇਦਾਰ ਹਰਬੰਸ ਸਿੰਘ ਬਡਾਲੀ।
ਫੋਟੋ ਕੈਪਸਨ (3) ਹਰਵਿੰਦਰ ਸਿੰਘ ਬਿੰਦਾ ਮਾਜਰੀ ਸਰਕਲ ਪ੍ਰਧਾਨ ਦਿਹਾਤੀ ਸਲਾਣਾ।