ਅਕਾਲੀ ਵਰਕਰ ਤੇ ਆਗੂ ਹੜਪੀੜਤਾ ਦੀ ਖੁਲਦਿਲੀ ਨਾਲ ਸਹਾਇਤਾ ਕਰਨ:– ਰਾਜੂ ਖੰਨਾ।
ਸੀਨੀਅਰ ਆਗੂ ਰਣਜੀਤ ਘੋਲਾ ਤੇ ਰਾਜ਼ੀ ਬਿਲਿੰਗ ਨੇ 40 ਹਜ਼ਾਰ ਦੀ ਰਾਸ਼ੀ ਹੜਪੀੜਤਾ ਲਈ ਦਿੱਤੀ।
ਅਮਲੋਹ,15 ਸਤੰਬਰ(ਅਜੇ ਕੁਮਾਰ)
ਪੰਜਾਬ ਵਿੱਚ ਆਏ ਹੜਾਂ ਕਾਰਨ ਹੋਈ ਤਬਾਹੀ ਨੇ ਜਿਥੇ ਕਿਸਾਨਾਂ, ਮਜ਼ਦੂਰਾਂ, ਵਪਾਰੀਆਂ ਦਾ ਵੱਡਾ ਨੁਕਸਾਨ ਕੀਤਾ ਹੈ। ਉਥੇ ਕੇਂਦਰ ਤੇ ਸੂਬਾ ਸਰਕਾਰ ਵੱਲੋਂ ਨਾ ਮਾਤਰ ਸਹਾਇਤਾ ਨੂੰ ਦੇਖਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ ਸੁਖਬੀਰ ਸਿੰਘ ਬਾਦਲ ਵੱਲੋਂ ਹੜਪੀੜਤਾ ਦੀ ਜਿਥੇ ਹਰ ਤਰ੍ਹਾਂ ਨਾਲ ਸੰਭਵ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ। ਉਥੇ ਸ਼੍ਰੋਮਣੀ ਅਕਾਲੀ ਦਲ ਦੇ ਹਰ ਵਰਕਰ ਤੇ ਆਗੂ ਨੂੰ ਵੀ ਹੜਪੀੜਤ ਪਰਿਵਾਰਾਂ ਦੀ ਖੁਲਦਿਲੀ ਨਾਲ ਅੱਗੇ ਹੋ ਕੇ ਸਹਾਇਤਾ ਕਰਨੀ ਚਾਹੀਦੀ ਹੈ। ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਪਾਰਟੀ ਦਫ਼ਤਰ ਅਮਲੋਹ ਵਿਖੇ ਸੀਨੀਅਰ ਅਕਾਲੀ ਆਗੂ ਰਣਜੀਤ ਸਿੰਘ ਘੋਲਾ ਰੁੜਕੀ ਤੇ ਸੀਨੀਅਰ ਆਗੂ ਰਾਜਿੰਦਰ ਸਿੰਘ ਰਾਜ਼ੀ ਬਿਲਿੰਗ ਵੱਲੋਂ ਹੜਪੀੜਤਾ ਦੀ ਸਹਾਇਤਾ ਲਈ 40 ਹਜ਼ਾਰ ਰੁਪਏ ਦੀ ਰਾਸ਼ੀ ਭੇਟ ਕਰਨ ਸਮੇਂ ਕੀਤਾ। ਰਾਜੂ ਖੰਨਾ ਨੇ ਕਿਹਾ ਕਿ ਅੱਜ ਹੜਾਂ ਕਾਰਨ ਤਬਾਹ ਹੋ ਚੁੱਕੇ ਪਰਿਵਾਰਾਂ ਨੂੰ ਜਿਥੇ ਘਰ ਬਣਾਉਣ, ਕਿਸਾਨਾਂ ਨੂੰ ਫ਼ਸਲ ਬੀਜਣ ਲਈ ਬੀਜ਼, ਖੇਤਾਂ ਵਿੱਚ ਗਾਰ ਕੱਢਣ ਲਈ ਡੀਜ਼ਲ ਤੇ ਟ੍ਰੈਕਟਰਾ ਦੀ ਵਧੇਰੇ ਲੋੜ ਹੈ। ਉਥੇ ਪਸ਼ੂਆਂ ਲਈ ਚਾਰਾ,ਤੇ ਲੋੜਵੰਦਾਂ ਲਈ ਰਾਸ਼ਨ ਸਮੱਗਰੀ ਵੀ ਵੱਧ ਤੋਂ ਵੱਧ ਭੇਜਣੀ ਚਾਹੀਦੀ ਹੈ। ਰਾਜੂ ਖੰਨਾ ਨੇ ਹਲਕਾ ਅਮਲੋਹ ਦੇ ਸਮੁੱਚੇ ਵਰਕਰਾਂ ਤੇ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਹੜਪੀੜਤਾ ਦੀ ਸਹਾਇਤਾ ਲਈ ਹਰ ਸੰਭਵ ਰਾਹਤ ਸਮੱਗਰੀ ਜਿਥੇ ਭੇਜਣ ਉਥੇ ਵੱਧ ਤੋਂ ਵੱਧ ਕਣਕ ਭੇਜਣ ਵਿੱਚ ਵੀ ਯੋਗਦਾਨ ਪਾਉਣ ਤਾ ਜੋ ਕਣਕ ਜਿਥੇ ਬੀਜ ਦੇ ਰੂਪ ਵਿੱਚ ਕਿਸਾਨਾਂ ਦੇ ਕੰਮ ਆਵੇ ਉਥੇ ਕਣਕ ਲੋੜਵੰਦਾਂ ਲਈ ਆਟੇ ਦੇ ਰੂਪ ਵਿੱਚ ਵੀ ਭੇਜੀ ਜਾਵੇਗੀ। ਉਹਨਾਂ ਹਲਕਾ ਅਮਲੋਹ ਸੰਗਤਾਂ ਨੂੰ ਵੱਧ ਤੋਂ ਵੱਧ ਕਣਕ ਸਹਾਇਤਾ ਦੇ ਰੂਪ ਵਿੱਚ ਭੇਜਣ ਦੀ ਅਪੀਲ ਵੀ ਕੀਤੀ। ਰਾਜੂ ਖੰਨਾ ਨੇ ਅਕਾਲੀ ਆਗੂ ਰਣਜੀਤ ਸਿੰਘ ਘੋਲਾ ਰੁੜਕੀ ਤੇ ਰਾਜਿੰਦਰ ਸਿੰਘ ਰਾਜੀ ਬਲਿੰਗ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਜਿਹਨਾਂ ਵੱਲੋਂ ਹੜਪੀੜਤਾ ਲਈ 40 ਹਜ਼ਾਰ ਰੁਪਏ ਦੀ ਰਾਸ਼ੀ ਦਾਨ ਦੇ ਕਿ ਵੱਡਾ ਯੋਗਦਾਨ ਪਾਇਆ। ਰਾਜੂ ਖੰਨਾ ਨੇ ਹਰ ਵਰਕਰ ਤੇ ਆਗੂ ਨੂੰ ਹੜਪੀੜਤਾ ਦੀ ਸਹਾਇਤਾ ਲਈ ਪਹਿਲ ਕਦਮੀ ਕਰਦੇ ਹੋਏ ਅੱਗੇ ਆਉਣ ਦੀ ਅਪੀਲ ਵੀ ਕੀਤੀ।
ਫੋਟੋ ਕੈਪਸਨ:— ਸੀਨੀਅਰ ਆਗੂ ਰਣਜੀਤ ਸਿੰਘ ਘੋਲਾ ਰੁੜਕੀ ਤੇ ਰਾਜਿੰਦਰ ਸਿੰਘ ਰਾਜੀ ਬਲਿੰਗ ਹੜਪੀੜਤਾ ਦੀ ਸਹਾਇਤਾ ਲਈ 40 ਹਜ਼ਾਰ ਰੁਪਏ ਦੀ ਰਾਸ਼ੀ ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੂੰ ਦੇਣ ਸਮੇਂ।
ਪੰਜਾਬ ਵਿੱਚ ਆਏ ਹੜਾਂ ਕਾਰਨ ਹੋਈ ਤਬਾਹੀ ਨੇ ਜਿਥੇ ਕਿਸਾਨਾਂ, ਮਜ਼ਦੂਰਾਂ, ਵਪਾਰੀਆਂ ਦਾ ਵੱਡਾ ਨੁਕਸਾਨ ਕੀਤਾ ਹੈ। ਉਥੇ ਕੇਂਦਰ ਤੇ ਸੂਬਾ ਸਰਕਾਰ ਵੱਲੋਂ ਨਾ ਮਾਤਰ ਸਹਾਇਤਾ ਨੂੰ ਦੇਖਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ ਸੁਖਬੀਰ ਸਿੰਘ ਬਾਦਲ ਵੱਲੋਂ ਹੜਪੀੜਤਾ ਦੀ ਜਿਥੇ ਹਰ ਤਰ੍ਹਾਂ ਨਾਲ ਸੰਭਵ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ। ਉਥੇ ਸ਼੍ਰੋਮਣੀ ਅਕਾਲੀ ਦਲ ਦੇ ਹਰ ਵਰਕਰ ਤੇ ਆਗੂ ਨੂੰ ਵੀ ਹੜਪੀੜਤ ਪਰਿਵਾਰਾਂ ਦੀ ਖੁਲਦਿਲੀ ਨਾਲ ਅੱਗੇ ਹੋ ਕੇ ਸਹਾਇਤਾ ਕਰਨੀ ਚਾਹੀਦੀ ਹੈ। ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਪਾਰਟੀ ਦਫ਼ਤਰ ਅਮਲੋਹ ਵਿਖੇ ਸੀਨੀਅਰ ਅਕਾਲੀ ਆਗੂ ਰਣਜੀਤ ਸਿੰਘ ਘੋਲਾ ਰੁੜਕੀ ਤੇ ਸੀਨੀਅਰ ਆਗੂ ਰਾਜਿੰਦਰ ਸਿੰਘ ਰਾਜ਼ੀ ਬਿਲਿੰਗ ਵੱਲੋਂ ਹੜਪੀੜਤਾ ਦੀ ਸਹਾਇਤਾ ਲਈ 40 ਹਜ਼ਾਰ ਰੁਪਏ ਦੀ ਰਾਸ਼ੀ ਭੇਟ ਕਰਨ ਸਮੇਂ ਕੀਤਾ। ਰਾਜੂ ਖੰਨਾ ਨੇ ਕਿਹਾ ਕਿ ਅੱਜ ਹੜਾਂ ਕਾਰਨ ਤਬਾਹ ਹੋ ਚੁੱਕੇ ਪਰਿਵਾਰਾਂ ਨੂੰ ਜਿਥੇ ਘਰ ਬਣਾਉਣ, ਕਿਸਾਨਾਂ ਨੂੰ ਫ਼ਸਲ ਬੀਜਣ ਲਈ ਬੀਜ਼, ਖੇਤਾਂ ਵਿੱਚ ਗਾਰ ਕੱਢਣ ਲਈ ਡੀਜ਼ਲ ਤੇ ਟ੍ਰੈਕਟਰਾ ਦੀ ਵਧੇਰੇ ਲੋੜ ਹੈ। ਉਥੇ ਪਸ਼ੂਆਂ ਲਈ ਚਾਰਾ,ਤੇ ਲੋੜਵੰਦਾਂ ਲਈ ਰਾਸ਼ਨ ਸਮੱਗਰੀ ਵੀ ਵੱਧ ਤੋਂ ਵੱਧ ਭੇਜਣੀ ਚਾਹੀਦੀ ਹੈ। ਰਾਜੂ ਖੰਨਾ ਨੇ ਹਲਕਾ ਅਮਲੋਹ ਦੇ ਸਮੁੱਚੇ ਵਰਕਰਾਂ ਤੇ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਹੜਪੀੜਤਾ ਦੀ ਸਹਾਇਤਾ ਲਈ ਹਰ ਸੰਭਵ ਰਾਹਤ ਸਮੱਗਰੀ ਜਿਥੇ ਭੇਜਣ ਉਥੇ ਵੱਧ ਤੋਂ ਵੱਧ ਕਣਕ ਭੇਜਣ ਵਿੱਚ ਵੀ ਯੋਗਦਾਨ ਪਾਉਣ ਤਾ ਜੋ ਕਣਕ ਜਿਥੇ ਬੀਜ ਦੇ ਰੂਪ ਵਿੱਚ ਕਿਸਾਨਾਂ ਦੇ ਕੰਮ ਆਵੇ ਉਥੇ ਕਣਕ ਲੋੜਵੰਦਾਂ ਲਈ ਆਟੇ ਦੇ ਰੂਪ ਵਿੱਚ ਵੀ ਭੇਜੀ ਜਾਵੇਗੀ। ਉਹਨਾਂ ਹਲਕਾ ਅਮਲੋਹ ਸੰਗਤਾਂ ਨੂੰ ਵੱਧ ਤੋਂ ਵੱਧ ਕਣਕ ਸਹਾਇਤਾ ਦੇ ਰੂਪ ਵਿੱਚ ਭੇਜਣ ਦੀ ਅਪੀਲ ਵੀ ਕੀਤੀ। ਰਾਜੂ ਖੰਨਾ ਨੇ ਅਕਾਲੀ ਆਗੂ ਰਣਜੀਤ ਸਿੰਘ ਘੋਲਾ ਰੁੜਕੀ ਤੇ ਰਾਜਿੰਦਰ ਸਿੰਘ ਰਾਜੀ ਬਲਿੰਗ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਜਿਹਨਾਂ ਵੱਲੋਂ ਹੜਪੀੜਤਾ ਲਈ 40 ਹਜ਼ਾਰ ਰੁਪਏ ਦੀ ਰਾਸ਼ੀ ਦਾਨ ਦੇ ਕਿ ਵੱਡਾ ਯੋਗਦਾਨ ਪਾਇਆ। ਰਾਜੂ ਖੰਨਾ ਨੇ ਹਰ ਵਰਕਰ ਤੇ ਆਗੂ ਨੂੰ ਹੜਪੀੜਤਾ ਦੀ ਸਹਾਇਤਾ ਲਈ ਪਹਿਲ ਕਦਮੀ ਕਰਦੇ ਹੋਏ ਅੱਗੇ ਆਉਣ ਦੀ ਅਪੀਲ ਵੀ ਕੀਤੀ।
ਫੋਟੋ ਕੈਪਸਨ:–ਰਣਜੀਤ ਸਿੰਘ ਘੋਲਾ ਰੁੜਕੀ ਤੇ ਰਾਜਿੰਦਰ ਸਿੰਘ ਰਾਜੀ ਬਲਿੰਗ ਹੜਪੀੜਤਾ ਦੀ ਸਹਾਇਤਾ ਲਈ 40 ਹਜ਼ਾਰ ਰੁਪਏ ਦੀ ਰਾਸ਼ੀ ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੂੰ ਦੇਣ ਸਮੇਂ।