ਸਵੱਛਤਾ ਹੀ ਸੇਵਾ ਤਹਿਤ ਮੁਹਿੰਮ ਦੀ ਸ਼ੁਰੂਆਤ
ਅਮਲੋਹ (ਅਜੇ ਕੁਮਾਰ)
ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਨਗਰ ਕੌਂਸਲ ਅਮਲੋਹ ਦੇ ਪ੍ਰਧਾਨ ਸ. ਸਿਕੰਦਰ ਸਿੰਘ ਗੋਗੀ ਅਤੇ ਕਾਰਜ ਸਾਧਕ ਅਫਸਰ ਸ੍ਰੀ ਚੇਤਨ ਸ਼ਰਮਾ ਜੀ ਅਤੇ ਸੈਨੇਟਰੀ ਇੰਸਪੈਕਟਰ ਸ਼੍ਰੀ ਹੁਸਨ ਲਾਲ ਜੀ ਦੀ ਅਗਵਾਹੀ ਹੇਠਾਂ “ਸਵੱਛਤਾ ਹੀ ਸੇਵਾ” ਤਹਿਤ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਜੋਂ ਕਿ 15 ਸਤੰਬਰ 2025 ਤੋਂ 2 ਅਕਤੂਬਰ 2025 ਤੱਕ ਚਲਾਈ ਜਾਣੀ ਹੈ।ਜਿਸ ਤਹਿਤ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿੱਚੋਂ ਹਰ ਇਕ ਘਰ ਗਿੱਲਾ ਤੇ ਸੁੱਕਾ ਕੂੜਾ ਅਲੱਗ ਅਲੱਗ ਰੱਖਣ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਨਾ ਕਰਨ । ਵੱਧ ਤੋਂ ਵੱਧ ਬੂਟੇ ਲਗਵਾਉਣ ਅਤੇ ਗਿੱਲੇ ਕੂੜੇ ਤੋਂ ਹੋਮ ਕੰਪੋਜਟ ਤਿਆਰ ਕਰਨ ਬਾਰੇ ਜਾਗਰੂਕ ਮੁਹਿੰਮ ਚਲਾਈ ਗਈ ਇਸ ਤੋਂ ਇਲਾਵਾ ਸਕੂਲ ਦੇ ਵਿਦਿਆਰਥੀਆਂ ਅਤੇ ਐਨਜੀਓ ਨੂੰ ਨਾਲ ਲੈ ਕੇ ਸਵੱਛਤਾ ਰੈਲੀਆਂ ਵੀ ਕੱਢੀਆਂ ਜਾਣਗੀਆਂ। ਇਸ ਦੌਰਾਨ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਇਸ ਮੁਹਿੰਮ ਦਾ ਵੱਧ ਤੋਂ ਵੱਧ ਸਾਥ ਦਿੱਤਾ ਜਾਵੇ ।