ਸ੍ਰੀ ਰਾਮ ਮੰਦਰ ਕਮੇਟੀ ਨੇ ਰਾਮ ਲੀਲਾ ਮੰਚਨ ਦੌਰਾਨ ਕੀਤਾ ਉਦਘਾਟਨ
ਅਮਲੋਹ(ਅਜੇ ਕੁਮਾਰ)
ਸ੍ਰੀ ਰਾਮ ਕਲਾ ਮੰਚ ਰਜਿ. ਅਮਲੋਹ ਵੱਲੋਂ ਪਬਲਿਕ ਸਰਾਏ ਅਮਲੋਹ ਵਿਚ ਚਲ ਰਹੀ ਪਾਵਨ ਰਾਮ ਲੀਲਾ ਸ੍ਰੀ ਰਾਮ ਮੰਦਰ ਕਮੇਟੀ ਵਲੋਂ ਪ੍ਰਧਾਨ ਨੰਬਰਦਾਰ ਸੋਹਣ ਲਾਲ ਅਬਰੋਲ ਦੀ ਅਗਵਾਈ ਹੇਠ ਰਿਬਨ ਕੱਟਣ ਦੀ ਰਸਮ ਅਦਾ ਕੀਤੀ ਗਈ ਅਤੇ ਸੰਸਥਾ ਨੂੰ 5100 ਰੁਪਏ ਦੀ ਮਾਲੀ ਸਹਾਇਤਾ ਵੀ ਦੇਣ ਦਾ ਐਲਾਨ ਕੀਤਾ। ਉਨ੍ਹਾਂ ਮੰਚ ਵਲੋਂ ਹਰ ਸਾਲ ਕੀਤੇ ਜਾਦੇ ਉਪਰਾਲੇ ਦੀ ਸਲਾਘਾ ਕੀਤੀ। ਇਸ ਮੌਕੇ ਉਨ੍ਹਾਂ ਦੇ ਨਾਲ ਰਾਮ ਮੰਦਰ ਕਮੇਟੀ ਦੇ ਖਜਾਨਚੀ ਸਿਵ ਕੁਮਾਰ ਗੋਇਲ, ਸੁਭਾਸ਼ ਜਿੰਦਲ, ਬਾਰ ਐਸੋਸੀਏਸਨ ਦੇ ਸਾਬਕਾ ਪ੍ਰਧਾਨ ਐਡਵੋਕੇਟ ਅਸ਼ੋਕ ਬਾਂਸਲ ਅਤੇ ਮਦਨ ਮੋਹਨ ਅਬਰੋਲ ਆਦਿ ਵੀ ਮੌਜੂਦ ਸਨ। ਸਮਾਗਮ ਦੌਰਾਨ ਜੋਤੀ ਪ੍ਰਚੰਡ ਕਰਨ ਦੀ ਰਸਮ ਰਾਮ ਮੰਦਰ ਟਰੱਸਟ ਦੇ ਚੇਅਰਮੈਨ ਰਾਜਪਾਲ ਗਰਗ ਨੇ ਅਦਾ ਕੀਤੀ। ਇਸ ਮੌਕੇ ਸੈਲਰ ਐਸੋਸੀਏਸਨ ਦੇ ਪ੍ਰਧਾਨ ਰਕੇਸ਼ ਕੁਮਾਰ ਗਰਗ, ਵਿਨੋਦ ਮਿੱਤਲ ਅਤੇ ਸਿਵ ਕੁਮਾਰ ਗੋਇਲ ਆਦਿ ਮੌਜੂਦ ਸਨ। ਕਮੇਟੀ ਦੇ ਸਰਪਰਸਤ ਕੁਲਦੀਪ ਮੋਦੀ ਅਤੇ ਕੌਂਸਲ ਦੇ ਸਾਬਕਾ ਪ੍ਰਧਾਨ ਬਲਦੇਵ ਸੇਢਾ ਨੇ ਮਹਿਮਾਨਾਂ ਨੂੰ ਜੀ ਆਇਆ ਆਖਿਆ। ਇਸ ਮੌਕੇ ਰਾਜੀਵ ਕੁਮਾਰ ਵਰਮਾ ਮਾਲਕ ਹੈਪੀ ਜਿਉਂਲਰਜ਼ ਅਮਲੋਹ ਨੇ ਵੀ ਰਾਮ ਲੀਲਾ ਕਮੇਟੀ ਨੂੰ 5100 ਰੁਪਏ ਦੀ ਮਾਲੀ ਸਹਾਇਤਾ ਦਿਤੀ। ਇਸ ਮੌਕੇ ਗਊ ਸੇਵਾ ਸਮਿਤੀ ਦੇ ਪ੍ਰਧਾਨ ਭੂਸ਼ਨ ਸੂਦ, ਆਮ ਆਦਮੀ ਪਾਰਟੀ ਦੇ ਰੁਪਿੰਦਰ ਜਿੰਦਲ ਅਤੇ ਅਸ਼ੋਕ ਮੋਦੀ ਸਮੇਤ ਵੱਡੀ ਗਿਣਤੀ ਵਿਚ ਪਤਵੰਤੇ ਮੌਜੂਦ ਸਨ ਜਦੋ ਕਿ ਸਟੇਜ ਸਕੱਤਰ ਦਾ ਫ਼ਰਜ ਮਾਸਟਰ ਰਾਜੇਸ ਕੁਮਾਰ ਨੇ ਬਾਖੂਬੀ ਨਿਭਾਇਆ। ਇਸ ਮੌਕੇ ਕਮੇਟੀ ਵਲੋਂ ਆਏ ਮਹਿਮਾਨਾਂ ਦਾ ਵਿਸੇਸ ਸਨਮਾਨ ਵੀ ਕੀਤਾ ਗਿਆ।
ਫੋਟੋ ਕੈਪਸਨ: ਮੰਚ ਦੇ ਅਹੁੱਦੇਦਾਰ ਰਾਮ ਮੰਦਰ ਕਮੇਟੀ ਦੇ ਪ੍ਰਧਾਨ ਸੋਹਣ ਲਾਲ ਅਬਰੋਲ ਅਤੇ ਪਤਵੰਤਿਆਂ ਦਾ ਸਨਮਾਨ ਕਰਦੇ ਹੋਏ।