ਜ਼ਿਲੇ ਅੰਦਰ ਸਮੁੱਚਾ ਸ਼੍ਰੋਮਣੀ ਅਕਾਲੀ ਦਲ ਚੜ੍ਹਦੀ ਕਲਾ ਵਿੱਚ:- ਰਾਜੂ ਖੰਨਾ, ਸ਼ਰਨਜੀਤ ਚਨਾਰਥਲ
ਜ਼ਲਦ ਜ਼ਿਲ੍ਹਾ ਜੱਥੇਬੰਦੀ ਤੇ ਹਲਕਾ ਪੱਧਰ ਤੇ ਅਹੁਦੇਦਾਰਾਂ ਦਾ ਕੀਤਾ ਜਾਵੇਗਾ ਐਲਾਨ
ਅਮਲੋਹ( ਅਜੇ ਕੁਮਾਰ)
ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਿਹਾ ਤੇ ਹਮੇਸ਼ਾ ਵਰਕਰਾਂ ਤੇ ਆਗੂਆਂ ਦੇ ਸਹਿਯੋਗ ਨਾਲ ਚੜ੍ਹਦੀ ਕਲਾ ਵਿੱਚ ਰਹੇਗਾ। ਭਾਵੇਂ ਪੰਥ ਵਿਰੋਧੀਆਂ ਵੱਲੋਂ ਅਨੇਕਾਂ ਵਾਰ ਪਾਰਟੀ ਨੂੰ ਢਾਅ ਲਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਸ਼੍ਰੋਮਣੀ ਅਕਾਲੀ ਦਲ ਬੁਲੰਦੀਆਂ ਸਰ ਕਰਦਾ ਹੋਇਆ ਅੱਗੇ ਵੱਧ ਰਿਹਾ ਹੈ। ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਤੇ ਜ਼ਿਲ੍ਹਾ ਪ੍ਰਧਾਨ ਸ਼ਰਨਜੀਤ ਸਿੰਘ ਚਨਾਰਥਲ ਨੇ ਅੱਜ ਪਾਰਟੀ ਦਫ਼ਤਰ ਅਮਲੋਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਰਾਜੂ ਖੰਨਾ ਤੇ ਚਨਾਰਥਲ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਵੱਲੋਂ ਹੜਪੀੜਤਾ ਲਈ ਕੀਤੇ ਕਾਰਜਾਂ ਨੂੰ ਲੈਕੇ ਅੱਜ ਪਿੰਡ ਪਿੰਡ ਚਰਚਾ ਚੱਲ ਰਹੀ ਹੈ। ਕਿਉਂ ਕਿ ਜਿਥੇ ਕੇਂਦਰ ਤੇ ਪੰਜਾਬ ਸਰਕਾਰ ਨੂੰ ਉਪਰਾਲੇ ਕਰਨੇ ਚਾਹੀਦੇ ਸਨ। ਉਥੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਸਮੁੱਚੇ ਵਰਕਰਾਂ ਤੇ ਆਗੂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਹੜਪੀੜਤਾ ਦੀ ਸਹਾਇਤਾ ਦਿਨ ਰਾਤ ਕਰਨ ਵਿੱਚ ਲੱਗੇ ਹੋਏ ਹਨ। ਅੱਜ ਜੇਕਰ ਕਿਸਾਨਾਂ, ਮਜ਼ਦੂਰਾ, ਬੇਘਰਿਆਂ ਨਾਲ ਕੋਈ ਪਾਰਟੀ ਡੱਟ ਕੇ ਖੜੀ ਹੈ ਉਹ ਸ਼੍ਰੋਮਣੀ ਅਕਾਲੀ ਦਲ ਹੀ ਹੈ। ਰਾਜੂ ਖੰਨਾ ਨੇ ਕਿਹਾ ਕਿ ਅੱਜ ਆਪ ਸਰਕਾਰ ਦੇ ਸਤਾਏ ਲੋਕ ਵੱਡੀ ਗਿਣਤੀ ਵਿੱਚ ਸ਼੍ਰੋਮਣੀ ਅਕਾਲੀ ਦਲ ਨਾਲ ਜੁੜ ਰਹੇ ਹਨ। ਕਿਉਂ ਕਿ ਆਪ ਸਰਕਾਰ ਨੇ ਜੋ ਝੂਠੇ ਵਾਅਦੇ ਸੂਬੇ ਦੇ ਲੋਕਾਂ ਨਾਲ ਕੀਤੇ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ। ਹਰ ਵਰਗ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕਰਦਾ ਦਿਖਾਈ ਦੇ ਰਿਹਾ ਹੈ। ਇਸ ਮੌਕੇ ਤੇ ਉਹਨਾਂ ਨਾਲ ਸੀਨੀਅਰ ਆਗੂ ਜਥੇਦਾਰ ਕੁਲਦੀਪ ਸਿੰਘ ਮੁੱਢੜੀਆ, ਕੈਪਟਨ ਜਸਵੰਤ ਸਿੰਘ ਬਾਜਵਾ,ਜਥੇਦਾਰ ਸ਼ਰਧਾ ਸਿੰਘ ਛੰਨਾ, ਯੂਥ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਕੰਵਲਜੀਤ ਸਿੰਘ ਗਿੱਲ, ਜਥੇਦਾਰ ਕੁਲਦੀਪ ਸਿੰਘ ਮਛਰਾਈ,ਡਾ ਅਰੁਜਨ ਸਿੰਘ ਪ੍ਰਧਾਨ,ਜਥੇਦਾਰ ਕਰਮ ਸਿੰਘ ਘੁਟੀਡ, ਸ਼ਹਿਰੀ ਪ੍ਰਧਾਨ ਰਾਕੇਸ਼ ਕੁਮਾਰ ਸ਼ਾਹੀ,ਜਥੇਦਾਰ ਸੋਮਨਾਥ ਅਜਨਾਲੀ, ਜਥੇਦਾਰ ਹਰਵਿੰਦਰ ਸਿੰਘ ਬਿੰਦਾ ਮਾਜਰੀ, ਜਥੇਦਾਰ ਹਰਿੰਦਰ ਸਿੰਘ ਦੀਵਾ,ਸੀਨੀਅਰ ਆਗੂ ਸਿਕੰਦਰ ਸਿੰਘ ਮੋਤੀ, ਗੁਰਪ੍ਰੀਤ ਸਿੰਘ ਸਾਬਕਾ ਸਰਪੰਚ ਰੰਘੇੜੀ, ਬਲਵਿੰਦਰ ਸਿੰਘ ,ਸੋਨੀ ਕਲਾਲਮਾਜਰਾ,ਗੁਰਬਖਸ਼ ਸਿੰਘ ਬੈਣਾ, ਸ਼ਿੰਦਰਪਾਲ ਸਿੰਘ ਜਮਲਾ, ਯਾਦਵਿੰਦਰ ਸਿੰਘ ਸਲਾਣਾ, ਪਰਮਿੰਦਰ ਸਿੰਘ ਨੀਟਾ ਸੰਧੂ,ਨਰਿੰਦਰ ਸਿੰਘ ਸਲਾਣਾ, ਗੁਰਕੀਰਤ ਸਿੰਘ ਪਨਾਗ ਆਦਿ ਮੌਜੂਦ ਸਨ।
ਫੋਟੋ ਕੈਪਸਨ:— ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਤੇ ਜ਼ਿਲ੍ਹਾ ਪ੍ਰਧਾਨ ਸ਼ਰਨਜੀਤ ਸਿੰਘ ਚਨਾਰਥਲ ਪੱਤਰਕਾਰਾਂ ਨਾਲ ਗੱਲਬਾਤ ਕਰਨ ਸਮੇਂ ਸੀਨੀਅਰ ਲੀਡਰਸ਼ਿਪ ਨਾਲ।