24 ਘੰਟਿਆਂ ’ਚ ਸੁਲਝਾਇਆ ਲੱਖਾਂ ਦੀ ਨਗਦੀ ਖੋਹਣ ਦਾ ਮਾਮਲਾ
*ਦਾਖਾ ਪੁਲਿਸ ਨੇ 2 ਦੋਸ਼ੀ ਨਗਦੀ ਸਮੇਤ ਕੀਤੇ ਕਾਬੂ, ਤਿੰਨ ਫਰਾਰ
ਮੁੱਲਾਂਪੁਰ ਦਾਖਾ, 8 ਮਈ (ਅਮਿਤ ਬਾਂਸਲ) ਥਾਣਾ ਦਾਖਾ ਦੀ ਪੁਲਿਸ ਨੇ 24 ਘੰਟਿਆਂ ਵਿੱਚ ਮੱਝਾਂ ਦੇ ਵਪਾਰੀ ਕੋਲੋਂ 4 ਲੱਖ ਰੁਪਏ ਦੀ ਨਕਦੀ ਖੋਹਣ ਦੇ ਮਾਮਲੇ ਵਿੱਚ ਕਾਰਵਾਈ ਕਰਦਿਆਂ ਡਰਾਈਵਰ ਸਮੇਤ ਨਾਮਜਦ ਕੀਤੇ 5 ਦੋਸ਼ੀਆਂ ਵਿੱਚੋਂ 2 ਵਿਅਕਤੀ ਨੂੰ ਖੋਹੀ ਗਈ ਨਕਦੀ ਸਮੇਤ ਕਾਬੂ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ । ਪੱਤਰਕਾਰਾਂ ਨੂੰ ਜਣਕਾਰੀ ਦਿੰਦਿਆਂ ਪੁਲਿਸ ਸਬ ਡਵੀਜਨ ਦਾਖਾ ਦੇ ਡੀ.ਐਸ.ਪੀ. ਕਰਨ ਸਿੰਘ ਸੰਧੂ ਨੇ ਦੱਸਿਆ ਕਿ ਪੁਲਿਸ ਨੂੰ ਸ਼ੋਹਿਬ ਪੁੱਤਰ ਰਫੀਕ ਵਾਸੀ ਪਿੰਡ ਬਨਬ ਯੂ.ਪੀ. ਹਾਲ ਵਾਸੀ ਮਹਿਲ ਕਲਾਂ (ਬਰਨਾਲਾ) ਨੇ ਦੱਸਿਆ ਕਿ ਉਹ ਆਪਣੇ ਜੀਜੇ ਰਾਸ਼ਿਦ ਨਾਲ ਮਿਲਕੇ ਮੱਝਾਂ ਦਾ ਵਪਾਰ ਕਰਦਾ ਹੈ ਅਤੇ ਪੰਜਾਬ ਵਿੱਚੋਂ ਮੱਝਾਂ ਖਰੀਦਕੇ ਉੱਤਰ ਪ੍ਰਦੇਸ਼ ਵਿੱਚ ਵੱਖ-ਵੱਖ ਥਾਵਾਂ ’ਤੇ ਜਾਕੇ ਵੇਚਦੇ ਹਨ। ਬੀਤੀ 3 ਮਈ 2026 ਦੀ ਸਵੇਰ ਨੂੰ ਜਦੋਂ ਉਹ ਉੱਤਰ ਪ੍ਰਦੇਸ਼ ਤੋਂ ਮੱਝਾਂ ਵੇਚਕੇ ਸਮੇਤ ਟਰੱਕ ਚਾਲਕ ਉਮਰ ਫਾਰੂਖ ਪੁੱਤਰ ਦਿਲਬਰ ਵਾਸੀ ਮੁਸਤਫਾਬਾਦ ਜਿਲਾ ਮੁਜੱਫਰਨਗਰ ਨਾਲ ਵਾਪਸ ਆ ਰਿਹਾ ਸੀ ਤਾਂ ਜਦੋਂ ਉਹ ਸਵੇਰੇ 4 ਵਜੇ ਦੇ ਕਰੀਬ ਮੰਡੀ ਮੁੱਲਾਂਪੁਰ ਪੁੱਜੇ ਤਾਂ ਟਰੱਕ ਡਰਾਈਵਰ ਉਮਰ ਫਾਰੂਖ ਨੇ ਉਸਨੂੰ ਮੁੱਲਾਂਪੁਰ ਉਤਰਨ ਲਈ ਕਿਹਾ। ਤਾਂ ਉਹ ਟਰੱਕ ਵਿੱਚੋਂ ਪੈਸਿਆਂ ਵਾਲ ਬੈਗ ਲੈਕੇ ਉਤਰ ਗਿਆ । ਉਤਰਦਿਆਂ ਸਾਰ ਹੀ ਲੁਧਿਆਣਾ ਵੱਲੋਂ 2 ਮੋਟਰਸਾਇਕਲਾਂ ’ਤੇ ਸਵਾਰ 4 ਅਣਪਛਾਤੇ ਵਿਅਕਤੀ ਉਸਤੋਂ ਪੈਸਿਆਂ ਵਾਲਾ ਬੈਗ ਜਿਸ ਵਿੱਚ 4 ਲੱਖ ਰੁਪਏ ਦੀ ਨਕਦੀ ਸੀ ਖੋਹ ਕੇ ਫਰਾਰ ਹੋ ਗਏ । ਉਹਨਾਂ ਦੱਸਿਆ ਕਿ ਬਿਆਨ ਦੇ ਆਧਾਰ ’ਤੇ ਕੇਸ ਦਰਜ ਕਰਨ ਉਪਰੰਤ ਦੋਸ਼ੀਆਂ ਦੀ ਗਿਰਫਤਾਰੀ ਲਈ ਪੁਲਿਸ ਪਾਰਟੀਆਂ ਦਾ ਗਠਨ ਕੀਤਾ ਅਤੇ ਥਾਣਾ ਮੁੱਖੀ ਕੁਲਜਿੰਦਰ ਸਿੰਘ ਦੀ ਟੀਮ ਵੱਲੋਂ ਸੀ.ਸੀ.ਟੀ.ਵੀ ਕੈਮਰਿਆਂ ਦੀ ਮੱਦਦ ਨਾਲ ਦੋਸ਼ੀ ਉਮਰ ਫਾਰੁਖ ਪੁੱਤਰ ਦਿਲਬਰ ਵਾਸੀ ਮੁਸਤਫਾਬਾਦ ਪੁਚੰਡਾ ਕਲਾਂ ਮੁਜੱਫਰਨਗਰ, ਸਾਦੀਕ ਉਰਫ ਮਾਸਟਰ ਪੁੱਤਰ ਜਬਰਦੀਨ ਵਾਸੀ ਤਿਸੰਗ ਸਾਮਲੀ, ਸਦਾਬ ਗੁਜਰ ਉਰਫ ਮੋਨੂ ਪੁੱਤਰ ਸ਼ੋਕਤ ਵਾਸੀ ਤਸੰਗ ਸ਼ਾਮਲੀ , ਸਾਹਿਲ ਪੁੱਤਰ ਸੋਨੂ ਕਿਸ਼ੋਰ ਵਾਸੀ ਪਿੰਡ ਕਿਰਟੂ ਸ਼ਾਮਲੀ ਅਤੇ ਸਲਮਾਨ ਪੁੱਤਰ ਮਛੀਨ ਵਾਸੀ ਪਿੰਡ ਬਰਨਾਓ ਸ਼ਾਮਲੀ (ਯੂ.ਪੀ) ਨੂੰ ਨਾਮਜਦ ਕਰਨ ਉਪਰੰਤ 2 ਦੋਸ਼ੀਆਂ ਉਮਰ ਫਾਰੁਖ ਅਤੇ ਸਾਦੀਕ ਉਰਫ ਮਾਸਟਰ ਨੂੰ ਕਾਬੂ ਕਰਨ ਉਪਰੰਤ ਖੋਹੇ ਹੋਏ 4 ਲੱਖ ਰੁਪਏ ਬਰਮਾਦ ਕੀਤੇ ਗਏ ਹਨ ਤੇ ਬਾਕੀਆਂ ਦੋਸ਼ੀਆਂ ਦੀ ਭਾਲ ਜਾਰੀ ਹੈ ।
ਕੈਪਸ਼ਨ,= ਨਗਦੀ ਸਮੇਤ ਗਿ੍ਰਫਤਾਰ ਕੀਤੇ ਦੋਸ਼ੀਆਂ ਬਾਰੇ ਜਾਣਕਾਰੀ ਦਿੰਦੇ ਹੋਏ ਡੀ.ਐਸ.ਪੀ. ਕਰਨ ਸੰਧੂ ਅਤੇ ਥਾਣਾ ਮੁੱਖੀ ਕੁਲਜਿੰਦਰ ਸਿੰਘ ।