ਸਾਬਕਾ ਵਿਧਾਇਕ ਰਮੇਸ ਸਿੰਗਲਾ ਨੇ ਸੂਦ ਪਰਿਵਾਰ ਦਾ ਪੁਛਿਆ ਹਾਲ-ਚਾਲ
ਅਮਲੋਹ(ਅਜੇ ਕੁਮਾਰ)
ਨਾਭਾ ਹਲਕੇ ਦੇ ਸਾਬਕਾ ਵਿਧਾਇਕ ਰਮੇਸ ਸਿੰਗਲਾ ਨੇ ਸ਼੍ਰੋਮਣੀ ਅਤੇ ਵੈਟਰਨ ਪੱਤਰਕਾਰ ਭੂਸ਼ਨ ਸੂਦ ਦੇ ਨਿਵਾਸ ਉਪਰ ਪਹੁੰਚ ਕੇ ਉਨ੍ਹਾਂ ਦੇ ਬਜੁਰਗ ਪਿਤਾ ਰਾਮ ਸਰਨ ਸੂਦ ਅਤੇ ਪ੍ਰੀਵਾਰ ਦਾ ਜਿਥੇ ਹਾਲ-ਚਾਲ ਪੁਛਿਆ ਉਥੇ ਪੁਰਾਣੀਆਂ ਸਾਂਝਾਂ ਵੀ ਯਾਦ ਕੀਤੀਆਂ। ਉਨ੍ਹਾਂ ਕਿਹਾ ਕਿ ਸ੍ਰੀ ਭੂਸ਼ਨ ਸੂਦ ਨੇ ਆਪਣੀ ਸਾਰੀ ਜਿੰਦਗੀ ਪੱਤਰਕਾਰੀ ਨੂੰ ਸਮਰਪਿਤ ਕਰਕੇ ਚਾਰ ਦਹਾਕੇ ਤੋਂ ਵੀ ਵੱਧ ਸਮੇਂ ਤੋਂ ਬੇਦਾਗ ਲੋਕਾ ਦੀ ਸੇਵਾ ਕੀਤੀ ਹੈ ਜਿਸ ਦੀ ਕੋਈ ਮਿਸਾਲ ਨਹੀਂ ਮਿਲਦੀ। ਉਨ੍ਹਾਂ ਪਿਛਲੀਆਂ ਯਾਦਾਂ ਦੀ ਗਲ ਕਰਦਿਆ ਕਿਹਾ ਕਿ 1992 ਵਿਚ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਹੌਂਦ ਵਿਚ ਆਉਂਣ ਤੋਂ ਪਹਿਲਾ ਉਨ੍ਹਾਂ ਨਾਭਾ ਹਲਕੇ ਵਿਚ ਵੀ ਪੱਤਰਕਾਰੀ ਦੀ ਬੇਦਾਗ ਸੇਵਾ ਕੀਤੀ ਜਿਸ ਦੀ ਅੱਜ ਵੀ ਹਰ ਵਰਗ ਵਿਚ ਸਲਾਘਾ ਹੈ ਅਤੇ ਸਾਰੀਆਂ ਸਿਆਸੀ ਪਾਰਟੀਆਂ ਤੋਂ ਇਲਾਵਾ ਧਾਰਮਿਕ ਅਤੇ ਸਮਾਜਿਕ ਖੇਤਰ ਵਿਚ ਵੀ ਸਤਿਕਾਰ ਹੈ ਜਿਸ ਤੋਂ ਆਉਂਣ ਵਾਲੀ ਪਨੀਰੀ ਨੂੰ ਸੇਧ ਲੈਣੀ ਚਾਹੀਦੀ ਹੈ। ਬਜੁਰਗ ਪੱਤਰਕਾਰ ਰਾਮ ਸਰਨ ਸੂਦ ਨੇ ਪ੍ਰੀਵਾਰ ਵਲੋਂ ਧੰਨਵਾਦ ਕਰਦਿਆ ਕਿਹਾ ਕਿ ਅੱਜ ਦੇ ਸਮੇਂ ਵਿਚ ਬਹੁਤ ਘੱਟ ਇਨਸਾਨ ਹਨ ਜੋਂ ਪੁਰਾਣੇ ਦੋਸਤਾਂ ਦੀ ਕੱਦਰ ਕਰਦੇ ਹਨ। ਸ੍ਰੀ ਭੂਸ਼ਨ ਸੂਦ ਨੇ ਨਾਭਾ ਵਿਚ ਪੱਤਰਕਾਰੀ ਦੀ ਸੇਵਾ ਦੌਰਾਨ ਸ੍ਰੀ ਸਿੰਗਲਾ ਵਲੋਂ ਦਿਤੇ ਸਹਿਯੋਗ ਲਈ ਧੰਨਵਾਦ ਵੀ ਕੀਤਾ।
ਫੋਟੋ ਕੈਪਸਨ: ਸਾਬਕਾ ਵਿਧਾਇਕ ਰਮੇਸ ਸਿੰਗਲਾ, ਭੂਸ਼ਨ ਸੂਦ ਅਤੇ ਰਾਮ ਸਰਨ ਸੂਦ ਗਲਬਾਤ ਕਰਦੇ ਹੋਏ।