ਮੁਲਾਜਮ ਆਗੂ ਨਿਰਭੈ ਸਿੰਘ ਮਾਲੋਵਾਲ ਨੇ ਅਕਾਲੀ ਦਲ ਵਾਰਿਸ ਪੰਜਾਬ ਦੀ ਮੀਟਿੰਗ ‘ਚ ਕੀਤੀ ਸਿਰਕਤ
ਅਮਲੋਹ(ਅਜੇ ਕੁਮਾਰ)
ਅਕਾਲੀ ਦਲ ਵਾਰਿਸ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਬਾਪੂ ਤਰਸੇਮ ਸਿੰਘ ਵਲੋਂ ਪੰਥਕ ਏਕਤਾ ਸਬੰਧੀ ਹੋਈ ਮੀਟਿੰਗ ਵਿਚ ਅਮਲੋਹ ਹਲਕੇ ਨਾਲ ਸਬੰਧਤ ਸੂਬਾਈ ਮੁਲਾਜਮ ਆਗੂ ਨਿਰਭੈ ਸਿੰਘ ਮਾਲੋਵਾਲ ਨੇ ਵੱਡੀ ਗਿਣਤੀ ਵਿਚ ਆਪਣੇ ਸਾਥੀਆਂ ਸਮੇਤ ਵਿਸੇਸ ਤੌਰ ਤੇ ਸਿਰਕਤ ਕੀਤੀ। ਇਸ ਮੌਕੇ ਸਾਬਕਾ ਵਿਧਾਇਕ ਮਾਸਟਰ ਜੌਹਰ ਸਿੰਘ, ਸ਼੍ਰੋਮਣੀ ਕਮੇਟੀ ਮੈਬਰ ਸਤਵਿੰਦਰ ਸਿੰਘ ਟੌਹੜਾ, ਅਮਰੀਕ ਸਿੰਘ ਸ਼ਾਹਪੁਰ, ਸਾਬਕਾ ਮੈਬਰ ਗੁਰਵਿੰਦਰ ਸਿੰਘ ਸ਼ਾਮਪੁਰ, ਕਸ਼ਮੀਰ ਸਿੰਘ ਬਰਿਆਰ, ਹਲਕਾ ਨਿਹਾਲ ਸਿੰਘ ਵਾਲਾ ਦੇ ਇੰਚਾਰਜ ਬਲਦੇਵ ਸਿੰਘ ਮਾਣੂਕੇ, ਅਕਾਲੀ ਦਲ ਪੁਨਰ ਸੁਰਜੀਤ ਦੇ ਮੀਤ ਪ੍ਰਧਾਨ ਤਰਸੇਮ ਸਿੰਘ ਜੱਸੋਵਾਲ ਗੜ੍ਹਸ਼ੰਕਰ, ਵਰਕਿੰਗ ਕਮੇਟੀ ਮੈਬਰ ਸੁਖਵੰਤ ਸਿੰਘ, ਸਫੀਕ ਚੌਹਾਨ, ਐਡਵੋਕੇਟ ਜੁਲਫਕਾਰ ਅਲੀ ਸਾਬਕਾ ਸੀਈਓ ਵਕਫ਼ ਬੋਰਡ, ਸਾਬਕਾ ਮੰਤਰੀ ਨੱਥਾ ਸਿੰਘ ਦਾਲਮ ਦੇ ਸਪੁੱਤਰ ਐਡਵੋਕੇਟ ਰਜਿੰਦਰ ਸਿੰਘ ਦਾਲਮ, ਵਿਧਾਇਕ ਮਨਪ੍ਰੀਤ ਸਿੰਘ ਇਯਾਲੀ, ਬਾਬੂ ਸਿੰਘ ਬਰਾੜ ਮੈਂਬਰ ਪਾਰਲੀਮੈਂਟਰੀ ਬੋਰਡ, ਪਰਗਟ ਸਿੰਘ ਮੈਂਬਰ ਪਾਰਲੀਮੈਂਟਰੀ ਬੋਰਡ ਅਤੇ ਪ੍ਰਧਾਨ ਜਗਦੇਵ ਸਿੰਘ ਚੌਂਦਾ ਆਦਿ ਸਾਮਲ ਹੋਏ। ਇਸ ਮੌਕੇ 2027 ਦੀਆਂ ਚੋਣਾਂ ਨੂੰ ਮੁਖ ਰੱਖ ਕੇ ਵਿਚਾਰਾਂ ਵੀ ਹੋਈਆਂ।
ਫੋਟੋ ਕੈਪਸਨ: ਮੀਟਿੰਗ ਵਿਚ ਸਾਮਲ ਬਾਪੂ ਤਰਸੇਮ ਸਿੰਘ, ਮੁਲਾਜਮ ਆਗੂ ਨਿਰਭੈ ਸਿੰਘ ਮਾਲੋਵਾਲ ਅਤੇ ਹੋਰ।