Follow Us

ਭਾਜਪਾ ਦੇ ਅਬੋਹਰ ਤੋਂ ਸਾਬਕਾ ਵਿਧਾਇਕ ਅਰੁਣ ਨਾਰੰਗ ਹੋਏ ਆਪ ਦੇ

ਬਠਿੰਡਾ / 20-09-2023: ਜਾਣਕਾਰੀ ਦੇ ਅਨੁਸਾਰ ਬੀਜੇਪੀ ਦੇ ਅਰੁਣ ਨਾਰੰਗ ‘ਆਪ’ ਵਿੱਚ ਸ਼ਾਮਲ ਹੋਏ ਹਨ। ‘ਆਪ’ ਵਿੱਚ ਸ਼ਾਮਲ ਹੋਣ ‘ਤੇ ਸੀ.ਐਮ. ਮਾਨ ਨੇ ਸਵਾਗਤ ਕੀਤਾ ਹੈ। ਅਰੁਣ ਨਾਰੰਗ ਨੇ ਅਬੋਹਰ ਤੋਂ ਬੀਜੇਪੀ 2017-2022 ਤੱਕ ਵਿਧਾਇਕ ਰਹਿ ਚੁੱਕੇ ਹਨ। ਉਹ ਸੁਨੀਲ ਜਾਖੜ ਨੂੰ 2017 ਚ ਚੋਣ ਵਿੱਚ ਹਰਾ ਕੇ ਵਿਧਾਇਕ ਬਣੇ ਸਨ।
ਸੁਨੀਲ ਜਾਖੜ ਜੀ ਜਦੋਂ ਦੇ ਭਾਜਪਾ ਦੇ ਪ੍ਰਧਾਨ ਬਣੇ ਸਨ ਉਸ ਤੋਂ ਬਾਅਦ ਅਰੁਣ ਨਾਰੰਗ ਖਫ਼ਾ ਚੱਲ ਰਹੇ ਸਨ ਤੇ ਇਹਨਾੰ ਦੀਆਂ ਕਿਆਸਰਾਈਆਂ ਵੀ ਚੱਲ ਰਹੀਆਂ ਸਨ ਕਿ ਇਹ ਪਾਰਟੀ ਛੱਡਣਗੇ । ਇਹਨਾਂ ਨੇ ਜਿਸ ਦਿਨ ਸੁਨੀਲ ਜਾਖੜ ਨੂੰ ਪ੍ਰਧਾਨ ਬਣਾਉਣ ਤੋਂ ਬਾਅਦ ਹੀ ਪਾਰਟੀ ਦੇ ਸਾਰੇ ਹੀ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ ਸੀ।
ਸੂਤਰਾਂ ਅਨੁਸਾਰ ਇਹਨਾਂ ਨੂੰ ਅਬੋਹਰ ਦਾ ਹਲਕਾ ਇੰਚਾਰਜ ਲਗਾਇਆ ਜਾ ਸਕਦਾ ਹੈ।

ਸੰਵਾਦਾਤਾ – ਡੀ.ਆਰ.ਸਾਂਖਲਾ

Leave a Comment