Follow Us

ਮਿਠਾਈਆਂ ਨਹੀਂ ਵੇਚ ਰਹੇ ਨੇ ਬਿਮਾਰੀਆਂ

ਬਠਿੰਡਾ ਦੇ ਬੀਬੀ ਵਾਲਾ ਚੌਂਕ ਵਿੱਚ ਮਸ਼ਹੂਰ ਮਿਠਾਈਆਂ ਦੀ ਦੁਕਾਨ ਭਵਾਨੀ ਸਵੀਟਸ ਵਾਲਾ ਸ਼ੁੱਧ ਮਿਠਾਈਆਂ ਕਹਿ ਕੇ ਲੋਕਾਂ ਨੂੰ ਵੇਚ ਰਿਹਾ ਹੈ ਕੋਰੀ ਜਹਿਰ

ਇੰਡੀਅਨ ਟੀਵੀ ਨਿਊਜ਼ ਦੇ ਐਸੋਸੀਏਟ ਬਿਊਰੋ ਚੀਫ ਨੇ ਇਸ ਮਸ਼ਹੂਰ ਦੁਕਾਨ ਤੋਂ ਬਰਫੀ ਦੀ ਮਿਠਾਈ ਖਰੀਦੀ ਅਗਲੇ ਦਿਨ ਮਿਠਾਈ ਨੂੰ ਬੁਰੀ ਤਰ੍ਹਾਂ ਉਲੀ ਲੱਗ ਗਈ
ਦੁਕਾਨਦਾਰ ਯਾਨੀ ਦੁਕਾਨ ਦੇ ਮਾਲਕ ਨਾਲ ਸੰਪਰਕ ਕਰਨ ਤੇ ਉਸ ਵੱਲੋਂ ਕਿਹਾ ਗਿਆ ਕਿ ਮਿਠਾਈ ਦੀ ਵੈਲਿਡਿਟੀ ਸਿਰਫ ਇੱਕ ਦਿਨ ਹੀ ਹੁੰਦੀ ਹੈ ਉਸੇ ਦਿਨ ਖਰੀਦੋ ਤੇ ਉਸੇ ਦਿਨ ਹੀ ਖਾ ਲਵੋ ਅਗਲੇ ਦਿਨ ਤਾਂ ਇਹ ਖਰਾਬ ਹੋ ਹੀ ਜਾਂਦੀ ਹੈ ਜੋ ਕਿ ਕੋਈ ਤਰਕ ਯੋਗ ਜਵਾਬ ਨਹੀਂ ਸੀ
ਤੁਸੀਂ ਆਪ ਫੈਸਲਾ ਕਰੋ ਕਿ ਕਿ ਕੋਈ ਬੰਦਾ ਇਕ ਕਿਲੋ ਬਰਫੀ ਦਾ ਡੱਬਾ ਇੱਕ ਦਿਨ ਦੇ ਵਿੱਚ ਹੀ ਖਾ ਕੇ ਮੁਕਾ ਸਕਦਾ ਹੈ ਇਹ ਤਾਂ ਉਹ ਗੱਲ ਹੋ ਗਈ ਕਿ ਮਿਠਾਈ ਦਾ ਡੱਬਾ ਖਰੀਦੋ ਤੇ ਉਹਨਾਂ ਦੇ ਸਾਹਮਣੇ ਬੈਠ ਕੇ ਹੀ ਖਾ ਕੇ ਮੁਕਾ ਦਿਓ ਤਾਂ ਤਾਂ ਠੀਕ ਹੈ ਨਹੀਂ ਤਾਂ ਘਰ ਲੈ ਗਏ ਤਾਂ ਮਿਠਾਈ ਬੇਕਾਰ ਹੋ ਜਾਵੇਗੀ ਤੇ ਸੁੱਟਣੀ ਹੀ ਪਏਗੀ
ਡੀ ਐਚ ਓ ਮੈਡਮ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇਸ ਸੰਬੰਧ ਦੇ ਵਿੱਚ ਐਕਸ਼ਨ ਲੈਂਦੇ ਹੋਏ ਇਹਨਾਂ ਦੇ ਸੈਂਪਲ ਭਰੇ ਜਾਣ ਅਤੇ ਨਿਰਪੱਖ ਕਾਰਵਾਈ ਕੀਤੀ ਜਾਵੇ

ਬਠਿੰਡਾ ਤੋਂ ਐਸੋਸੀਏਟ ਬਿਊਰੋ ਚੀਫ ਰਜਿੰਦਰ ਸਿੰਘ ਦੀ ਰਿਪੋਰਟ

Leave a Comment