ਗ੍ਰਾਮ ਪੰਚਾਇਤ ਪਿੰਡ ਹਿਆਣਾ ਖੁਰਦ ਦੇ ਪੰਚਾਇਤ ਵਲੋ ਸਰਵ ਸੰਮਤੀ ਨਾਲ ਜਸਬੀਰ ਸਿੰਘ ਨੂੰ ਬਣਾਇਆ ਗਿਆ ਸਰਪੰਚ ਕੀਤਾ ਧਨਵਾਦ

ਪਿੰਡ ਦੇ ਸਰਬ ਸੰਮਤੀ ਨਾਲ ਪੰਚਾਇਤਾਂ ਬਣਾਏ ਜਾਣ ਦਾ ਚਲਨ ਕੁੱਝ ਜਿਆਦਾ ਵੇਖਣ ਨੂੰ ਮਿਲ ਰਿਹੈ ਭਾਂਵੇਂ ਇਸ ਵਾਰ ਜਿਆਦਾਤਰ ਸਰਬ ਸੰਮਤੀ ਦਾ ਰੁਝਾਨ ਹੋਣ ਨਾਲ ਪਿੰਡ ਦੇ ਲੋਕਾਂ ਦੇ ਲਈ ਫ਼ਾਇਦੇ ਮੰਦ ਹੈ ਜਿਸ ਨੂੰ ਵੇਖਦੇ ਹੋਏ ਪਿੰਡ ਹਿਆਣਾ ਖੁਰਦ ਵਿਖੇ ਜਸਬੀਰ ਸਿੰਘ ਮਹਿਲ ਨੂੰ ਸਰਵ ਸੰਮਤੀ ਨਾਲ ਸਰਪੰਚ ਬਣਾਇਆ ਗਿਆ ਜਿਸ ਤੋਂ ਬਾਦ ਪਿੰਡ ਦੇ ਬਹੁਗਿਣਤੀ ਮੋਹਤ ਬਾਰ ਵਿਅਕਤੀਆਂ ਨੇ ਸਨਮਾਨਿਤ ਕੀਤਾ ਅਤੇ ਵੱਡੀ ਗਿਣਤੀ ਇਕੱਠੇ ਹੋ ਕੇ ਮੂੰਹ ਮਿੱਠਾ ਕਰਵਾਇਆ ਗਿਆ ਪਿੰਡ ਵਾਸੀਆਂ ਦਾ ਧੰਨਵਾਦ ਕਰਦਿਆਂ ਨਵਨਿਯੁਕਤ ਸਰਪੰਚ ਜਸਬੀਰ ਸਿੰਘ ਨੇ ਸਾਰੇ ਪਿੰਡ ਦੇ ਲੋਕਾਂ ਦਾ

: ਧੰਨ ਵਾਦ ਕੀਤਾ ਅਤੇ ਪਿੰਡ ਦੇ ਲੋਕਾਂ ਦਾ ਦਿਨ ਰਾਤ ਕਿਸੇ ਵੀ ਸਮੇਂ ਕਿਸੇ ਵੀ ਵੇਲੇ ਹਰ ਵਿਅਕਤੀ ਦੀ ਮਦਦ ਕੀਤੀ ਜਾਏਗੀ ਸਰਪੰਚ ਜਸਬੀਰ ਸਿੰਘ ਦੇ ਬੇਟੇ ਗੁਰਜੀਵਨ ਸਿੰਘ ਜੀਵਨ ਨੇ ਦੱਸਿਆ ਜਿੱਥੇ ਨੌਜਵਾਨਾਂ ਦੇ ਲਈ ਵਿਸ਼ੇਸ਼ ਉਪਰਾਲਾ ਕਰਨ ਦੀ ਗੱਲ ਕੀਤੀ ਉੱਥੇ ਹੀ ਪਿੰਡ ਦੇ ਨੌਜਵਾਨ ਪੰਜਾਬ ਪੁਲਿਸ ਜਾਂ ਆਰਮੀ ਜਾ ਕਿਸੇ ਹੋਰ ਸਰਕਾਰੀ ਨੌਕਰੀ ਭਰਤੀ ਹੋਣਾ ਚਾਹੁੰਦਾ ਹੋਵੇ ਓਸਦੀ ਟ੍ਰੇਨਿੰਗ ਲਈ ਨਾਭਾ ਫਿਜੀਕਲ ਸੈਂਟਰ ਵਿਖੇ ਸਰਪੰਚ ਵੱਲੋਂ ਆਪਣੇ ਖਰਚੇ ਤੇ ਦਿਵਾਈ ਜਾਏਗੀ ਪਿੰਡ ਚ ਹੋਣ ਵਾਲੇ ਕੰਮ ਜਿਵੇਂ ਪਿੰਡ ਚ ਪਾਰਕ ਸੀਸੀਟੀ ਵੀ ਕੈਮਰੇ ਪੀਣ ਵਾਲੇ ਪਾਣੀ ਕਿਸੇ ਵੀ ਕੁੜੀਆਂ ਦੇ ਵਿਆਹ ਮੌਕੇ ਲੋੜਵੰਦ ਪਰਿਵਾਰਾਂ ਲਈ ਸ਼ਗਨ 5100 ਰੁਪਏ ਸਰਪੰਚ ਵੱਲੋਂ ਦਿੱਤਾ ਜਾਵੇਗਾ ਬਜ਼ੁਰਗਾਂ ਲਈ ਪਾਰਕ ਅਤੇ ਨਸ਼ੇ ਰੋਕਣ ਲਈ ਵਿਸ਼ੇਸ਼ ਉਪਰਾਲੇ ਕਰਨ ਦੀ ਗੱਲ ਕਹੀ ਪਿੰਡ ਦੇ ਪੰਚਾ ਨ ਇਸ ਸਰਵ ਸੰਮਤੀ ਦਾ ਉਪਰਾਲੇ ਨੂੰ ਸ਼ਲਾਘਾ ਯੋਗ ਦੱਸਿਆ ਅਤੇ ਇਸੇ ਤਰਾਂ ਇਕਜੁੱਟ ਤਾ ਹੁੰਦੇ ਰਹਿਣ ਦੀ ਗੱਲ ਕੀਤੀ ਮੈਬਰ ਪੰਚਾਇਤ ਸਰਬਜੀਤ ਸਿੰਘ ਗੁਰਨਾਮ ਸਿੰਘ ਸਤਨਾਮ ਸਿੰਘ ਜਸਪ੍ਰੀਤ ਸਿੰਘ ਕਰਮਜੀਤ ਸਿੰਘ ਗੁਰਪ੍ਰੀਤ ਸਿੰਘ

ਕ੍ਰਿਸ਼ਨ ਸਿੰਘ ਸਾਬਕਾ ਸਰਪੰਚ ਕਰਨੈਲ ਸਿੰਘ

Leave a Comment