ਪਿਮਟ ‘ਚ ਗਣਤੰਤਰ ਦਿਵਸ ਧੂਮ ਧਾਮ ਨਾਲ ਮਨਾਇਆ

ਮੰਡੀ ਗੋਬਿੰਦਗੜ੍ਹ,(ਅਜੇ ਕੁਮਾਰ)

ਪੰਜਾਬ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਅਲੌੜ ਨੇ ਵੈਟਰਨਜ਼ ਇੰਡੀਆ ਦੇ ਦਿਸ਼ਾ-ਨਿਰਦੇਸ਼ਾਂ ਹੇਠ ਗਣਤੰਤਰ ਦਿਵਸ ਮਨਾਇਆ। ਇਸ ਮੌਕੇ ਸੰਸਥਾ ਦੇ ਪ੍ਰਧਾਨ ਨਰੇਸ਼ ਕੁਮਾਰ ਅਗਰਵਾਲ, ਕਾਰਜਕਾਰੀ ਨਿਰਦੇਸ਼ਕ ਕੁਲਦੀਪ ਸਿੰਘ ਸੇਖੋ, ਡੀਨ ਅਕਾਦਮਿਕ ਅਮਿਤ ਕਪੂਰ, ਸਭਿਆਚਾਰ ਵਿਭਾਗ ਅਤੇ ਖੇਡ ਵਿਭਾਗ ਦੇ ਮੁੱਖੀ ਗੁਰਪ੍ਰੀਤ ਸਿੰਘ, ਵਿਕਰਾਂਤ ਦੱਤਾ ਅਤੇ ਅਭਿਸ਼ੇਕ ਖੋਖਰ ਆਦਿ ਨੇ ਸਿਰਕਤ ਕੀਤੀ ਅਤੇ ਇਸ ਦਿਹਾੜੇ ਦੀ ਵਧਾਈ ਦਿਤੀ। ਕਾਰਜਕਾਰੀ ਨਿਰਦੇਸ਼ਕ ਕੁਲਦੀਪ ਸਿੰਘ ਸੇਖੋਂ ਨੇ ਇਸ ਦਿਹਾੜੇ ਦੀ ਇਤਿਹਾਸਕ ਮਹਹੱਤਤਾ ਬਾਰੇ ਚਾਨਣਾ ਪਾਇਆ। ਇਸ ਮੌਕੇ ਐਨਐਸਐਸ ਟੀਮ ਵੱਲੋਂ ਏਕਤਾ ਦੇ ਉਦੇਸ਼ ਨੂੰ ਪੂਰਾ ਕਰਦੇ ਹੋਏ 100 ਮੀਟਰ ਦੌੜ ਦਾ ਆਯੋਜਨ ਵੀ ਕੀਤਾ ਜਿਸ ਵਿੱਚ 130 ਵਿਦਿਆਰਥੀਆਂ, 25 ਅਧਿਆਪਕਾਂ ਅਤੇ ਸਟਾਫ਼ ਮੈਬਰਾਂ ਨੇ ਹਿੱਸਾ ਲਿਆ। ਲੜਕੀਆਂ ਦੇ ਮੁਕਾਬਲਿਆਂ ਵਿਚ ਨੇਹਾ ਬੀਸੀਏ ਭਾਗ-3 ਨੇ ਪਹਿਲਾ, ਰਿਤੂ ਬੀਸੀਏ ਭਾਗ-3 ਨੇ ਦੂਜਾ ਅਤੇ ਨੰਦਿਨੀ ਬੀਸੀਏ ਭਾਗ-1 ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਲੜਕਿਆਂ ਦੇ ਮੁਕਾਬਲੇ ਵਿੱਚ ਪ੍ਰਸ਼ਾਂਤ ਬੀਐਸਸੀ ਖੇਤੀਬਾੜੀ ਭਾਗ-9 ਨੇ ਪਹਿਲਾ, ਹਰਸ਼ ਕੋਹਾਰ ਐਮਸੀਏ-ਭਾਗ 9 ਨੇ ਦੂਜਾ ਅਤੇ ਪ੍ਰੇਮ ਬੀਸੀਏ ਭਾਗ-9 ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਮਹਿਲਾ ਸਟਾਫ ਵਿੱਚੋਂ ਮਮਤਾ ਦਾਖਲਾ ਸਟਾਫ ਨੇ ਪਹਿਲਾ, ਕਰਮਬੀਰ ਕੌਰ ਸਹਾਇਕ ਪ੍ਰੋਫੈਸਰ ਖੇਤੀਬਾੜੀ ਨੇ ਦੂਜਾ ਅਤੇ ਦਿਵਿਤਾ ਸ਼ਰਮਾ ਸਹਾਇਕ ਪ੍ਰੋਫੈਸਰ, ਯਾਤਰਾ ਅਤੇ ਸੈਰ-ਸਪਾਟਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਪੁਰਸ਼ਾਂ ਵਿੱਚੋਂ ਗੁਰਪ੍ਰੀਤ ਸਿੰਘ ਪਲੇਸਮੈਂਟ ਹੈੱਡ ਨੇ ਪਹਿਲਾ, ਅਵਿਸ਼ੇਕ ਖੋਖਰ ਸਹਾਇਕ ਪ੍ਰੋਫੈਸਰ ਖੇਤੀਬਾੜੀ ਨੇ ਦੂਜਾ ਅਤੇ ਅਮਿਤ ਪਾਕੁਰ ਡੀਨ ਅਕਾਦਮਿਕ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਤ ਵਿੱਚ ਸ਼੍ਰੀ ਕੁਲਦੀਪ ਸਿੰਘ ਸੇਖੋਂ ਕਾਰਜਕਾਰੀ ਨਿਰਦੇਸ਼ਕ ਪਿਮਟ ਨੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਵਧਾਈ ਦਿਤੀ।

*ਫੋਟੋ ਕੈਪਸ਼ਨ: ਗਣਤੰਤਰ ਦਿਵਸ ਮੌਕੇ ਝੰਡਾ ਲਹਿਰਾਉਂਣ ਦੀ ਰਸਮ ਅਦਾ ਕਰਦੇ ਹੋਏ ਮੁੱਖ-ਮਹਿਮਾਨ।*

Leave a Comment