ਲੁਧਿਆਣਾ 20 ਨਵੰਬਰ : ਭਾਜਪਾ ਪੰਜਾਬ ਦੇ ਬੁਲਰੇ ਗੁਰਦੀਪ ਸਿੰਘ ਗੋਸ਼ਾ ਨੇ ਗੱਲਬਾਤ ਕਰਦੇ ਦੌਰਾਨ ਬਾਬਾ ਹਰਨਾਮ ਸਿੰਘ ਖਾਲਸਾ ਦਮਦਮੀ ਟਕਸਾਲ ਦੇ ਮੁੱਖੀ ਵਲੋਂ ਭਾਜਪਾ ਦੇ ਹੱਕ ਵਿੱਚ ਸਮਰਥਨ ਦਾ ਫੈਸਲਾ ਇੱਕ ਦੂਰ ਅੰਦੇਸ਼ੀ ਅਤੇ ਸਿੱਖ ਪੰਥ ਨੂੰ ਚੜਦੀਕਲਾ ਵੱਲ ਲੈਕੇ ਜਾਣ ਵਾਲਾ ਫੈਸਲਾ ਦੱਸਿਆ ਹੈ। ਗੋਸ਼ਾ ਨੇ ਕਿਹਾ ਭਾਜਪਾ ਇੱਕੋ ਇੱਕ ਐਸੀ ਪਾਰਟੀ ਹੈ ਜਿਸ ਨੇ ਹਮੇਸ਼ਾ ਸਿੱਖਾਂ ਦੇ ਮਸਲਿਆਂ ਨੂੰ ਪਹਿਲ ਦੇ ਆਧਾਰ ਤੇ ਲਿਆ ਅਤੇ ਹੱਲ ਕੀਤੇ । ਜਿਸ ਵਿੱਚ ਚਾਹੇ 84 ਦੇ ਕਤਲੇਆਮ ਦੇ ਦੋਸ਼ੀ ਨੂੰ ਸਜ਼ਾ ਦਿਵਾਉਣ ਦੀ ਹੋਵੇ ਜਾਂ ਕਾਲੀਆਂ ਸੂਚੀਆਂ ਨੂੰ ਖਤਮ ਕਰਨ ਦੀ ਹੋਵੇ, ਸ੍ਰੀ ਕਰਤਾਰ ਪੁਰ ਸਾਹਿਬ ਦੇ ਲਾਂਘੇ ਦੀ ਹੋਵੇ, ਛੋਟੇ ਸਾਹਿਬਜ਼ਾਦਿਆਂ ਦਾ ਵੀਰ ਬਾਲ ਦਿਵਸ ਦੀ ਹੋਵ ਜਾਂ ਦੇਸ਼ ਵਿਦੇਸ਼ਾਂ ਦੇ ਸਿੱਖਾਂ ਦੇ ਮਸਲਿਆਂ ਨੂੰ ਹੱਲ ਕਰਨ ਦੀ ਹੋਵੇ। ਕੇਂਦਰ ਦੀ ਮੋਦੀ ਸਰਕਾਰ ਨੇ ਸੱਭ ਹੱਲ ਕੀਤੇ ਹਨ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸਿੱਖਾਂ ਨਾਲ ਅਤੇ ਪੰਜਾਬ ਨਾਲ ਇਕ ਖਾਸ ਰਿਸ਼ਤਾ ਦਰਸਾਉਂਦਾ ਹੈ। ਗੋਸ਼ਾ ਨੇ ਕਿਹਾ ਬਾਬਾ ਹਰਨਾਮ ਸਿੰਘ ਖਾਲਸਾ ਵਲੋ ਭਾਜਪਾ ਦੇ ਸਮਰਥਨ ਲਈ ਬਾਬਾ ਖਾਲਸਾ ਦੇ ਅਤੀ ਧੰਨਵਾਦੀ ਹਾਂ ਅਤੇ ਉਮੀਦ ਕਰਦੇ ਹਾਂ ਕਿ ਸਮੁੱਚਾ ਪੰਥ ਮੋਦੀ ਸਰਕਾਰ ਵੱਲੋਂ ਪੰਜਾਬ ਅਤੇ ਸਿੱਖਾਂ ਦੇ ਕੀਤੇ ਕੰਮਾ ਨੂੰ ਲੈਕੇ ਹਮੇਸ਼ਾ ਭਾਜਪਾ ਦਾ ਸਮਰਥਨ ਕਰਨਗੇ ਅਤੇ ਬਾਬਾ ਹਰਨਾਮ ਸਿੰਘ ਖਾਲਸਾ ਜਲਦੀ ਹੀ ਸਿੱਖਾਂ ਦੇ ਹਰ ਮਸਲੇ ਦੇ ਹੱਲ ਲਈ ਇਕ ਵਫਦ ਬਣਾ ਕੇ ਮੋਦੀ ਸਰਕਾਰ ਨਾਲ ਤਾਲਮੇਲ ਕਰਕੇ ਹੱਲ ਕਰਵਾਉਣਗੇ।