ਸ਼ੰਭੂ, 6 ਦਸੰਬਰ,(ਦੀਪਾ ਬਰਾੜ) ਹਰਿਆਣਾ ਪੁਲਿਸ ਨੇ ਕਿਸਾਨਾਂ ਨੂੰ ਅੱਗੇ ਵਧਣ ਤੋਂ ਰੋਕਣ ਲਈ ਅੱਥਰੂ ਗੈਸ ਦੇ ਗੋਲੇ ਛੱਡੇ ਅਤੇ ਮਿਰਚਾਂ ਦੀ ਸਪਰੇਅ ਵੀ ਕੀਤੀ। ਸ਼ੰਭੂ ਬਾਰਡਰ ਵਿਖੇ 3 ਲੇਅਰ ਬੈਰੀਕੇਡਿੰਗ ਹੈ। ਹਰਿਆਣਾ ਪੁਲਿਸ ਨੇ ਸੀਮਿੰਟ ਦੀ ਪੱਕੀ ਕੰਧ ਬਣਾਈ ਹੋਈ ਹੈ। ਪੁਲਿਸ ਅਤੇ ਨੀਮ ਫੌਜੀ ਬਲ ਤਾਇਨਾਤ ਹਨ।
ਪੁਲ ਦੇ ਨੇੜੇ ਕਰੀਬ 1 ਹਜ਼ਾਰ ਪੁਲਿਸ ਅਤੇ ਅਰਧ ਸੈਨਿਕ ਬਲਾਂ ਦੇ ਜਵਾਨ ਤਾਇਨਾਤ ਹਨ। ਐਂਬੂਲੈਂਸ ਤੇ ਬਖਤਰਬੰਦ ਗੱਡੀਆਂ ਵੀ ਮੌਜੂਦ ਹਨ। ਇਸ ਸਮੇਂ ਇੱਥੇ ਡੇਢ ਹਜ਼ਾਰ ਦੇ ਕਰੀਬ ਕਿਸਾਨ ਇਕੱਠੇ ਹੋਏ ਹਨ।