ਮਠਾੜੂ ਪਰਿਵਾਰ ਵੱਲੋਂ ਪਿੰਡ ਭੜੀ ਪਨੈਚਾ ਦੀ ਸਮੁੱਚੀ ਪੰਚਾਇਤ ਤੇ ਚੋਣ ਕਮੇਟੀ ਦਾ ਕੀਤਾ ਗਿਆ ਵਿਸ਼ੇਸ਼ ਸਨਮਾਨ।
ਅਮਲੋਹ,6 ਦਸੰਬਰ ਪਿੰਡ ਭੜੀ ਪਨੈਚਾ ਦੀ ਹੋਣਹਾਰ ਨੌਜਵਾਨ ਚੁਣੀ ਗਈ ਸਮੁੱਚੀ ਪੰਚਾਇਤ, ਸਰਪੰਚ ਹਰਿੰਦਰ ਸਿੰਘ ਤੇ ਚੋਣ ਕਮੇਟੀ ਮੈਂਬਰਾਂ ਦਾ ਅੱਜ ਸਮੁੱਚੇ ਮਠਾੜੂ ਪਰਿਵਾਰ ਵੱਲੋਂ ਸੀਨੀਅਰ ਆਗੂ ਮਿਸਤਰੀ ਰਾਮ ਸਿੰਘ ਮਠਾੜੂ ਤੇ ਸ ਸੰਪੂਰਨ ਸਿੰਘ ਮਠਾੜੂ ਦੀ ਅਗਵਾਈ ਵਿੱਚ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਸਨਮਾਨ ਸਮਾਰੋਹ ਨੂੰ ਸਾਬਕਾ ਸਰਪੰਚ ਮਹਿੰਗਾ ਸਿੰਘ ਭੜੀ, ਸੀਨੀਅਰ ਆਗੂ ਮੇਜ਼ਰ ਸਿੰਘ ਭੜੀ,ਮਿਸਤਰੀ ਰਾਮ ਸਿੰਘ ਮਠਾੜੂ, ਸਰਪੰਚ ਹਰਿੰਦਰ ਸਿੰਘ ਭੜੀ,ਸ਼ੈਲਰ ਮੁਨੀਮ ਐਸੋਸੀਏਸ਼ਨ ਦੇ ਪ੍ਰਧਾਨ ਸੋਹਣ ਲਾਲ ਤੇ ਸਮਾਜ ਸੇਵਕ ਧਰਮਪਾਲ ਭੜੀ ਨੇ ਸੰਬੋਧਨ ਕੀਤਾ। ਵੱਖ ਵੱਖ ਬੁਲਾਰਿਆਂ ਨੇ ਅਪਣੇ ਸਬੰਧੋਨ ਵਿੱਚ ਜਿਥੇ ਸਮੁੱਚੀ ਚੁਣੀ ਨੌਜਵਾਨ ਪੰਚਾਇਤ ਨੂੰ ਪਿੰਡ ਦੀ ਤਰੱਕੀ ਤੇ ਖੁਸ਼ਹਾਲੀ ਲਈ ਹਮੇਸ਼ਾ ਤੱਤਪਰ ਰਹਿਣ ਦੀ ਅਪੀਲ ਕੀਤੀ ਉਥੇ ਉਹਨਾਂ ਨਸ਼ਿਆਂ ਖ਼ਿਲਾਫ਼ ਮੁਹਿੰਮ ਚਲਾਉਣ ਦੀ ਗੱਲ ਵੀ ਆਖੀ। ਆਗੂਆਂ ਨੇ ਸਮੁੱਚੀ ਨਵੀ ਚੁਣੀ ਪੰਚਾਇਤ ਨੂੰ ਹਰ ਸੰਭਵ ਸਹਾਇਤਾ ਦੇਣ ਦਾ ਜਿਥੇ ਭਰੋਸਾ ਦਿੱਤਾ ਉੱਥੇ ਮਿਸਤਰੀ ਰਾਮ ਸਿੰਘ ਮਠਾੜੂ ਦੀ ਅਗਵਾਈ ਵਿੱਚ ਸਰਪੰਚ ਹਰਿੰਦਰ ਸਿੰਘ ਭੜੀ, ਸਰਬਜੀਤ ਸਿੰਘ ਖਾਲਸਾ ਪੰਚ, ਸਤਵੀਰ ਕੌਰ ਪੰਚ, ਬਲਵਿੰਦਰ ਸਿੰਘ ਸੋਨੀ ਪੰਚ, ਫਤਿਹ ਖਾਂ ਪੰਚ, ਕਰਮਜੀਤ ਕੌਰ ਪੰਚ ਬਿਮਲਾ ਰਾਣੀ ਵਾਰਡ ਇੰਚਾਰਜ, ਦਲਜੀਤ ਕੌਰ ਵਾਰਡ ਇੰਚਾਰਜ, ਜਥੇਦਾਰ ਮੇਜਰ ਸਿੰਘ ਭੜੀ, ਮਹਿੰਗਾ ਸਿੰਘ,ਸਰਬਜੀਤ ਸਿੰਘ ਖੱਟੜਾ, ਸੁਦਾਗਰ ਸਿੰਘ ਜੱਗੀ, ਸੁਖਬੀਰ ਸਿੰਘ ਬੱਗਾ,ਤੇ ਰਾਮ ਸਿੰਘ,ਦਾ ਵਿਸ਼ੇਸ਼ ਤੌਰ ਤੇ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਤੇ ਸਟੇਜ ਦੀ ਸਮੁੱਚੀ ਕਾਰਵਾਈ ਸੋਹਣ ਲਾਲ ਭੜੀ ਨੇ ਬਾਖੂਬੀ ਨਿਭਾਈ। ਇਸ ਮੌਕੇ ਤੇ ਬਲਵੰਤ ਸਿੰਘ ਮੰਗਲੀ, ਹਰਵਿੰਦਰ ਕਾਲਾ ਭੜੀ,ਪ੍ਰਭਜੋਤ ਸਿੰਘ ਬੈਨੀਪਾਲ,ਵਿਪਨ ਕੁਮਾਰ,ਸੁਰਿੰਦਰ ਸਿੰਘ ਪ੍ਰਧਾਨ, ਕੁਲਦੀਪ ਸਿੰਘ,ਨਾਹਰ ਸਿੰਘ ਨੰਬਰਦਾਰ, ਜਸਵੀਰ ਸਿੰਘ ਨੰਬਰਦਾਰ, ਰਣਧੀਰ ਸਿੰਘ ਬਰਾੜ, ਤਰਲੋਚਨ ਸਿੰਘ, ਜਸਵੀਰ ਸਿੰਘ ਮਠਾੜੂ,ਧਰਮ ਸਿੰਘ ਕਾਲਾ, ਪ੍ਰਲਾਦ ਸਿੰਘ,ਮੇਵਾ ਸਿੰਘ, ਅਵਤਾਰ ਸਿੰਘ ਤਾਰਾ, ਜਗਦੀਪ ਸਿੰਘ ਟੀਟਾ, ਬਲਜੀਤ ਸਿੰਘ, ਭਗਵੰਤ ਸਿੰਘ, ਮਲਕੀਤ ਸਿੰਘ, ਸੁਖਦੇਵ ਸ਼ਰਮਾ, ਲਖਵੀਰ ਸਿੰਘ ਖੀਰਾ, ਭਗਵਾਨ ਦਾਸ,ਨੇਤਰ ਸਿੰਘ ਮਠਾੜੂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਦੀਆਂ ਸੰਗਤਾਂ ਹਾਜ਼ਰ ਸਨ।
ਫੋਟੋ ਕੈਪਸਨ (1) ਪਿੰਡ ਭੜੀ ਪਨੈਚਾ ਦੀ ਸਮੁੱਚੀ ਪੰਚਾਇਤ ਤੇ ਚੋਣ ਕਮੇਟੀ ਸਨਮਾਨ ਉਪਰੰਤ ਯਾਦਗਾਰੀ ਤਸਵੀਰ ਵਿੱਚ। ਨਾਲ ਦੀ ਤਸਵੀਰ ਵਿੱਚ ਪਿੰਡ ਵਾਸੀਆਂ ਦੇ ਵੱਡੇ ਇਕੱਠ ਦਾ ਦਿਸ੍ਰ।
ਪੱਤਰਕਾਰ ਜਗਜੀਤ ਸਿੰਘ ਕੈਂਥ ਇੰਡੀਅਨ ਟੀਵੀ ਨਿਊਜ਼