ਗਊ ਮਾਤਾ ਦੀ ਸੇਵਾ ਸਭ ਤੋਂ ਉਤਮ ਸੇਵਾ ਹੈ-ਭੂਸ਼ਨ ਸੂਦ, ਸ਼ਰਮਾ, ਗਰਗ

ਗਊ ਸੇਵਾ ਸੰਮਤੀ ਅਮਲੋਹ ਵਲੋਂ ਮੱਸਿਆ ਦੇ ਮੌਕੇ ‘ਤੇ ਗਊ ਪੂਜਾ ਕਰਵਾਈ

ਅਮਲੋਹ, (ਅਜੇ ਕੁਮਾਰ)

ਗਊ ਸੇਵਾ ਸੰਮਤੀ ਅਮਲੋਹ ਵਲੋਂ ਮੱਸਿਆ ਦੇ ਮੌਕੇ ‘ਤੇ ਨਗਰ ਖੇੜ੍ਹੇ ਦੀ ਖੁਸ਼ੀ ਲਈ ਗਊ ਪੂਜਾ ਕਰਵਾਈ ਗਈ ਜਿਸ ਉਪਰੰਤ ਬਰਫ਼ੀ ਅਤੇ ਕੇਲੇ ਦਾ ਪ੍ਰਸ਼ਾਦ ਵੰਡਿਆ ਗਿਆ। ਇਸ ਮੌਕੇ ਪੰਡਤ ਰਵਿੰਦਰ ਰਵੀ ਸ਼ਰਮਾ ਨੇ ਮੰਤਰਾਂ ਦਾ ਉਚਾਰਣ ਕੀਤਾ। ਸੰਮਤੀ ਦੇ ਪ੍ਰਧਾਨ, ਸ਼੍ਰੋਮਣੀ ਅਤੇ ਵੈਟਰਨ ਪੱਤਰਕਾਰ ਭੂਸ਼ਨ ਸੂਦ, ਸਰਪਰਸਤ ਪ੍ਰੇਮ ਚੰਦ ਸ਼ਰਮਾ ਅਤੇ ਸ੍ਰੀ ਸੰਗਮੇਸਵਰ ਗਊਸ਼ਾਲਾ ਅਮਲੋਹ ਦੇ ਪ੍ਰਧਾਨ ਸਿਵ ਕੁਮਾਰ ਗਰਗ ਨੇ ਕਿਹਾ ਕਿ ਗਊ ਪੂਜਾ ਸਭ ਤੋਂ ਉਤਮ ਪੂਜਾ ਹੈ, ਕਿਉਂਕਿ ਇਸ ਵਿਚ 33 ਕਰੋੜ ਦੇਵੀ ਦੇਵਤਿਆਂ ਦਾ ਵਾਂਸ ਹੈ ਇਸ ਲਈ ਹਰ ਮਹੀਨੇ ਦੀ ਮੱਸਿਆ ਅਤੇ ਪੂਰਨਮਾਸ਼ੀ ਮੌਕੇ ਨਗਰ ਖੇੜ੍ਹੇ ਦੀ ਖੁਸ਼ੀ ਲਈ ਗਊਸ਼ਾਲਾ ਵਿਚ ਗਊ ਮਾਤਾ ਦੀ ਪੂਜਾ ਕਰਵਾਈ ਜਾਦੀ ਹੈ। ਉਨ੍ਹਾਂ ਸ਼ਹਿਰ ਅਤੇ ਇਲਾਕਾ ਨਿਵਾਸੀਆਂ ਨੂੰ ਇਨ੍ਹਾਂ ਪ੍ਰੋਗਰਾਮਾਂ ਵਿਚ ਵੱਧ ਚੜ੍ਹ ਕੇ ਸਾਮਲ ਹੋਣ ਦੀ ਅਪੀਲ ਕੀਤੀ। ਇਸ ਮੌਕੇ ਜਸਵੀਰ ਸਿੰਘ ਕਰਨਾਲ ਵਾਲੇ, ਮੁਨੀਸ਼ ਗੋਇਲ, ਮੈਨੇਜਰ ਪੱਪੀ ਤੱਗੜ੍ਹ, ਵਰਿੰਦਰ ਧੀਮਾਨ, ਵਰਿੰਦਰ ਪੁਰੀ, ਆਸੂ ਥੌਰ, ਭੂਸ਼ਨ ਬਾਂਸਲ, ਡਾ.ਮਨਜੀਤ ਸਿੰਘ ਮਨੀ, ਭੂਸ਼ਨ ਗਰਗ, ਚਮਨ ਲਾਲ, ਆਸੂ ਗੁਪਤਾ, ਰਜਿੰਦਰ ਧੀਮਾਨ ਅਤੇ ਸੁਖਵਿੰਦਰ ਸਿੰਘ ਸੁੱਖੀ ਆਦਿ ਹਾਜ਼ਰ ਸਨ।

ਫ਼ੋਟੋ ਕੈਪਸਨ: ਗਊ ਮਾਤਾ ਦੀ ਆਰਤੀ ਕਰਦੇ ਹੋਏ ਭੂਸ਼ਨ ਸੂਦ ਅਤੇ ਹੋਰ।

Leave a Comment