ਜ਼ਿਲ੍ਹਾ ਬਾਰ ਐਸੋਸੀਏਸਨ ਅਤੇ ਜੱਜ ਸਾਹਿਬਾਨ ਨੇ ਨਵੇਂ ਸਾਲ ਦੀ ਆਮਦ ਨੂੰ ਮੁੱਖ ਰੱਖ ਕੇ ਕੀਤਾ ਸਮਾਗਮ

ਫ਼ਤਹਿਗੜ੍ਹ ਸਾਹਿਬ, (ਅਜੇ ਕੁਮਾਰ)

 

ਜ਼ਿਲ੍ਹਾ ਬਾਰ ਐਸੋਸੀਏਸ਼ਨ ਫਤਹਿਗੜ੍ਹ ਸਾਹਿਬ ਦੇ ਸਮੂਹ ਵਕੀਲਾਂ ਅਤੇ ਸਮੂਹ ਜੱਜ ਸਾਹਿਬਾਨ ਵੱਲੋਂ ਨਵੇਂ ਸਾਲ 2025 ਨੂੰ ਜੀ ਆਇਆ ਕਹਿਣ ਲਈ ਇਕ ਸਮਾਗਮ ਕਰਕੇ ਚਾਹ ਦਾ ਕੱਪ ਸਾਂਝਾ ਕੀਤਾ। ਇਸ ਮੌਕੇ ਕਈ ਵਕੀਲ ਸਾਹਿਬਾਨ ਨੇ ਸਾਲ 2024 ਨੂੰ ਅਲਵਿਦਾ ਅਤੇ 2025 ਦੇ ਆਗਮਨ ਵਿੱਚ ਬਹੁਤ ਸਾਰੀ ਆਸਾਂ ਤੇ ਉਮੀਦਾਂ ਪ੍ਰਗਟ ਕੀਤੀਆਂ। ਜਿਲਾ ਤੇ ਸੈਸ਼ਨ ਜੱਜ ਅਰੁਣ ਗੁਪਤਾ ਨੇ ਜੱਜ ਸਾਹਿਬਾਨ ਵੱਲੋਂ ਆਪਣੇ ਵਿਚਾਰ ਪ੍ਰਗਟ ਕੀਤੇ ਅਤੇ ਬਾਹਰ ਅਤੇ ਬੈਂਚ ਤੇ ਆਪਸੀ ਸਬੰਧਾਂ ਨੂੰ ਵਧੀਆ ਅਤੇ ਬਿਹਤਰ ਬਣਾਉਣ ਲਈ ਸੁਝਾਅ ਦਿਤੇ। ਬਾਰ ਦੇ ਪ੍ਰਧਾਨ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਨੇ ਧੰਨਵਾਦ ਕੀਤਾ। ਇਸ ਮੌਕੇ ਜਰਨਲ ਸਕੱਤਰ ਵਿਵੇਕ ਸ਼ਰਮਾ, ਸਾਬਕਾ ਪ੍ਰਧਾਨ ਤਜਿੰਦਰ ਸਿੰਘ ਸਲਾਣਾ, ਗਗਨਦੀਪ ਸਿੰਘ ਵਿਰਕ, ਰਾਜਵੀਰ ਸਿੰਘ ਗਰੇਵਾਲ, ਅਮਰਜੀਤ ਸਿੰਘ ਚੀਮਾ, ਬ੍ਰਿਜਮੋਹਨ ਸਿੰਘ, ਨਰਿੰਦਰ ਟਿਵਾਣਾ, ਤਜਿੰਦਰ ਸਿੰਘ ਧਮਾਨ, ਸਾਬਕਾ ਮੀਤ ਪ੍ਰਧਾਨ ਇੰਦਰਜੀਤ ਸਿੰਘ ਚੀਮਾ, ਵਕੀਲ ਜਸਵਿੰਦਰ ਸਿੱਧੂ, ਹਰਵਿੰਦਰ ਸਿੱਧੂ, ਵਿਕਰਮਜੀਤ ਰੰਧਾਵਾ, ਮਯੰਕ ਖੁਰਮੀ, ਗੁਰਪ੍ਰੀਤ ਸਿੰਘ ਸੈਣੀ, ਗੁਰਮੀਤ ਸਿੰਘ ਬਾਜਵਾ, ਗੁਰਪ੍ਰੀਤ ਸਿੰਘ ਕੈੜੇ, ਐਮਪੀਐਸ ਬੱਤਰਾ, ਜੇਪੀਐਸ ਬੱਤਰਾ, ਕੇਐਸ ਖੇੜਾ, ਸੁਮਿਤ ਗੁਪਤਾ ਅਤੇ ਰੀਨਾ ਰਾਣੀ ਆਦਿ ਮੌਜੂਦ ਸਨ।

 

ਫੋਟੋ ਕੈਪਸ਼ਨ: ਜਿਲਾ ਬਾਰ ਐਸੋਸੀਏਸਨ ਦੇ ਪ੍ਰਧਾਨ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਵਿਚਾਰ ਪੇਸ਼ ਕਰਦੇ ਹੋਏ।

 

ਫ਼ੋਟੋ ਕੈਪਸਨ: ਸਮਾਗਮ ਵਿਚ ਸਾਮਲ ਵਕੀਲ ਸਾਹਿਬਾਨ

Leave a Comment