ਕੌਂਸਲ ਚੋਣਾਂ ਦੌਰਾਨ ਵਕੀਲ ‘ਤੇ ਹੋਏ ਹਮਲੇ ‘ਚ ਦੋਸ਼ੀਆਂ ਖਿਲਾਫ਼ ਕਾਰਵਾਈ ਨਾ ਹੋਣ ‘ਤੇ ਵਕੀਲਾਂ ਨੇ ਦਿਤਾ ਧਰਨਾ

ਫ਼ਤਹਿਗੜ੍ਹ ਸਾਹਿਬ (ਜਗਜੀਤ ਸਿੰਘ): ਨਗਰ ਕੌਂਸਲ ਅਮਲੋਹ ਦੀ ਚੋਣ ਦੌਰਾਨ 21 ਦਸੰਬਰ ਨੂੰ ਵਾਰਡ ਨੰਬਰ 9 ਵਿਚ ਐਡਵੋਕੇਟ ਹਸਨ ਸਿੰਘ ਦੀ ਹੋਈ ਕੁੱਟਮਾਰ ਦੇ ਮਾਮਲੇ ਵਿਚ ਹੁਣ ਤੱਕ ਦੋਸ਼ੀਆਂ ਖਿਲਾਫ਼ ਕਾਰਵਾਈ ਨਾ ਹੋਣ ਦੇ ਮਾਮਲੇ ਨੂੰ ਲੈ ਕੇ ਅੱਜ ਬਾਰ ਐਸੋਸੀਏਸ਼ਨ ਫ਼ਤਹਿਗੜ੍ਹ ਸਾਹਿਬ, ਅਮਲੋਹ, ਸਮਰਾਲਾ ਅਤੇ ਖੰਨਾ ਦੇ ਵਕੀਲਾਂ ਨੇ ਹੜ੍ਹਤਾਲ ਕਰਕੇ ਜਿਲਾ ਪੁਲੀਸ ਮੁੱਖੀ ਦੇ ਦਫ਼ਤਰ ਅੱਗੇ ਧਰਨਾ ਦਿਤਾ ਰਕੇਸ਼ ਯਾਦਵ ਦੇ ਦਫ਼ਤਰ ਅੱਗੇ ਧਰਨਾ ਦਿਤਾ ਅਤੇ ਐਸਪੀ ਰਕੇਸ ਯਾਦਵ ਨੇ ਮੌਕੇ ‘ਤੇ ਆ ਕੇ ਮੰਗ ਪੱਤਰ ਹਾਸਲ ਕੀਤਾ ਅਤੇ ਦੋ ਦਿਨ ਵਿਚ ਕਾਰਵਾਈ ਦਾ ਭਰੋਸਾ ਦਿਤਾ ਲੇਕਿਨ ਵਕੀਲਾਂ ਨੇ ਕਾਰਵਾਈ ਹੋਣ ਤੱਕ ਹੜ੍ਹਤਾਲ ਰਖਣ ਦਾ ਐਲਾਨ ਕੀਤਾ। ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਨੇ ਦਸਿਆ ਕਿ ਅਗਲੀ ਰਣਨਿਤੀ ਤਹਿ ਕਰਨ ਲਈ 14 ਜਨਵਰੀ ਨੂੰ 11 ਵਜੇ ਫ਼ਤਹਿਗੜ੍ਹ ਸਾਹਿਬ ਮੀਟਿੰਗ ਰਖੀ ਗਈ ਹੈ। ਧਰਨੇ ਦੌਰਾਨ ਹਸਨ ਸਿੰਘ ਨੇ ਦਸਿਆ ਕਿ ਉਸ ਦੀ ਭਰਜਾਈ ਕਮਲਜੀਤ ਕੌਰ ਕਾਂਗਰਸ ਪਾਰਟੀ ਵਲੋਂ ਵਾਰਡ ਨੰਬਰ 9 ਵਿਚ ਚੋਣ ਲੜ ਰਹੀ ਸੀ ਜਿਸ ਵਿਚ ਉਹ ਅਤੇ ਅਜੇ ਕੁਮਾਰ ਪੋÇਲੰਗ ਏਜੰਟ ਸੀ। ਉਸ ਨੇ ਦੋਸ ਲਾਇਆ ਕਿ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਦੇ ਭਰਾ ਮਨੀ ਬੜਿੰਗ ਕੁਝ ਬੰਦਿਆਂ ਨਾਲ ਨੋਵਾ ਕਾਰ ਨੰਬਰ ਪੀਬੀ15ਯੂ-7300 ਕਥਿਤ ਬੂਥ ਕੈਪਚਰ ਕਰਨ ਦੀ ਨੀਅਤ ਨਾਲ ਆਏ ਅਤੇ ਉਸ ‘ਤੇ ਜਾਨਲੇਵਾ ਹਮਲਾ ਕਰ ਦਿਤਾ ਅਤੇ ਉਸ ਨੂੰ ਜਖਮੀ ਹਾਲਤ ਵਿਚ ਸਿਵਲ ਹਸਪਤਾਲ ਅਮਲੋਹ ਦਾਖਲ ਕਰਵਾਇਆ। ਉਸ ਨੇ ਦਸਿਆ ਕਿ ਐਮਐਲਆਰ ਦੀ ਕਾਪੀ ਲਗਾ ਕੇ ਉਸ ਨੇ 22 ਦਸੰਬਰ ਨੂੰ ਲਿਖਤੀ ਸਿਕਾਇਤ ਵੀ ਕੀਤੀ ਲੇਕਿਨ ਕੋਈ ਕਾਰਵਾਈ ਨਹੀਂ ਹੋਈ। ਬੁਲਾਰਿਆਂ ਨੇ ਦੋਸ਼ ਲਾਇਆ ਕਿ ਇਸ ਸਬੰਧੀ ਪਹਿਲਾ ਵੀ ਇਕ ਵਫ਼ਦ ਜਿਲਾ ਪੁਲੀਸ ਮੁਖੀ ਨੂੰ ਮਿਲਿਆ ਸੀ ਪ੍ਰੰਤੂ ਕਾਰਵਾਈ ਨਹੀਂ ਹੋਈ। ਉਨ੍ਹਾਂ ਚਿਤਾਵਨੀ ਦਿਤੀ ਕਿ ਜੇਕਰ ਦੋ ਦਿਨ ਵਿਚ ਦਿਤੇ ਭਰੋਸੇ ਮੁਤਾਬਕ ਕਾਰਵਾਈ ਨਾ ਹੋਈ ਤਾਂ ਸੰਘਰਸ ਤੇਜ ਕੀਤਾ ਜਾਵੇਗਾ। ਇਸ ਸਬੰਧੀ ਜਦੋ ਜਿਲਾ ਪੁਲੀਸ ਮੁਖੀ ਡਾ.ਰਵਜੋਤ ਗਰੇਵਾਲ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦਸਿਆ ਕਿ ਮਾਮਲੇ ਦੀ ਜਾਂਚ ਡੀਐਸਪੀ ਅਮਲੋਹ ਕਰ ਰਹੇ ਹਨ, ਰਿਪੋਰਟ ਆਉਂਣ ‘ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਫ਼ੋਟੋ ਕੈਪਸਨ: ਜਿਲਾ ਬਾਰ ਐਸੋਸੀਏਸਨ ਦੇ ਪ੍ਰਧਾਨ ਅਮਰਦੀਪ ਸਿੰਘ ਧਾਰਨੀ ਅਤੇ ਹੋਰ ਜ਼ਿਲਾ ਪੁਲੀਸ ਮੁੱਖੀ ਦੇ ਦਫ਼ਤਰ ਅੱਗੇ ਧਰਨਾ ਦਿੰਦੇ ਹੋਏ
ਪੱਤਰਕਾਰ ਜਗਜੀਤ ਸਿੰਘ ਕੈਂਥ ਇੰਡੀਅਨ ਟੀਵੀ ਨਿਊਜ਼

Leave a Comment