ਅਮਲੋਹ, (ਅਜੇ ਕੁਮਾਰ): ਪ੍ਰਿਆਗਰਾਜ ਵਿਖੇ ਲੱਗ ਰਹੇ ਕੁੰਭ ਲਈ ਵਾਤਾਵਰਣ ਨੂੰ ਸ਼ੁੱਧ ਰੱਖਣ ਲਈ ਹਰਿਆਵਲ ਪੰਜਾਬ ਦੀ ਅਗਵਾਈ ਵਿੱਚ ਅਮਲੋਹ ਤੋਂ 500 ਥਾਲੀ ਅਤੇ ਬੈਗ ਲਈ ਰਾਸ਼ੀ ਇਕਠੀ ਕਰਕੇ ਭੇਜੀ ਗਈ। ਇਸ ਮੌਕੇ ਸ੍ਰੀ ਰਾਜ ਪਾਲ ਗਰਗ, ਭਾਰਤ ਵਿਕਾਸ ਪ੍ਰੀਸ਼ਦ ਦੇ ਪ੍ਰਧਾਨ ਬ੍ਰਿਜ਼ ਭੂਸਣ ਗਰਗ, ਸ੍ਰੀ ਰਾਮ ਮੰਦਿਰ ਦੇ ਪ੍ਰਧਾਨ ਸੋਹਣ ਲਾਲ ਅਬਰੋਲ, ਖਜ਼ਾਨਚੀ ਸਿਵ ਕੁਮਾਰ ਗੋਇਲ, ਸ਼ੈਲਰ ਐਸੋਸੀਏਸ਼ਨ ਦੇ ਪ੍ਰਧਾਨ ਰਾਕੇਸ਼ ਕੁਮਾਰ ਗਰਗ, ਗੋਰਵ ਗਰਗ, ਨਰਿੰਦਰ ਬੇਦੀ, ਐਡਵੋਕੇਟ ਸ਼ੁਭਾਸ ਲੁਟਾਵਾ, ਮੋਹਿਤ ਗਰਗ ਅਤੇ ਸਤਨਾਮ ਸਾਹੂ ਆਦਿ ਹਾਜ਼ਰ ਸਨ।
ਫੋਟੋ ਕੈਪਸ਼ਨ: ਅਮਲੋਹ ਤੋਂ ਪ੍ਰਿਆਗਰਾਜ਼ ਕੁੰਭ ਲਈ ਰਾਸ਼ੀ ਭੇਜਣ ਮੌਕੇ ਧਾਰਮਿਕ ਸੰਸਥਾਵਾਂ ਦੇ ਕਾਰਕੁੰਨ ਜਾਣਕਾਰੀ ਦਿੰਦੇ ਹੋਏ।