ਫ਼ਤਹਿਗੜ੍ਹ ਸਾਹਿਬ,( ਅਜੇ ਕੁਮਾਰ)
ਪੰਜਾਬ ਦੇ ਕਰ ਵਿਭਾਗ ਵੱਲੋਂ ਜੀਐਸਟੀ ਸਬੰਧੀ ਵਪਾਰੀਆਂ ਨੂੰ ਜਾਗਰੂਕ ਕੀਤਾ ਜਾਣਾ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ, ਇਸ ਦੇ ਨਾਲ ਜਿੱਥੇ ਕਰ ਚੋਰੀ ਨੂੰ ਰੋਕਿਆ ਜਾ ਸਕੇਗਾ ਉੱਥੇ ਹੀ ਵਪਾਰੀਆਂ ਨੂੰ ਕੰਮ ਕਰਨ ਦੇ ਵਿੱਚ ਆਸਾਨੀ ਹੋਵੇਗੀ। ਇਹ ਪ੍ਰਗਟਾਵਾ ਟਰੱਕ ਐਂਡ ਬੱਸ ਬਾਡੀ ਬਿਲਡਰ ਐਸੋਸੀਏਸ਼ਨ ਸਰਹਿੰਦ ਦੇ ਪ੍ਰਧਾਨ ਤਿਲਕ ਰਾਜ ਸੱਗੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ 19 ਜਨਵਰੀ ਤੋਂ 10 ਫਰਵਰੀ ਤੱਕ ਜੀਐਸਟੀ ਸਬੰਧੀ ਜਾਗਰੂਕਤਾ ਸਰਵੇਖਣ ਚਲਾਇਆ ਜਾ ਰਿਹਾ ਹੈ ਜਿਸ ਤਹਿਤ ਵਪਾਰ ਕਰਨ ਵਾਲੇ ਹਰ ਵਪਾਰੀ ਨੂੰ ਜੀਐਸਟੀ ਸਬੰਧੀ ਜਾਗਰੂਕ ਕੀਤਾ ਜਾਵੇਗਾ। ਉਨ੍ਹਾਂ ਵੱਲੋਂ ਜੀਐਸਟੀ ਅਧੀਨ ਰਜਿਸਟਰੇਸ਼ਨ ਕਰਾਉਣ ਲਈ ਵੀ ਅਪੀਲ ਕੀਤੀ ਜਾ ਰਹੀ ਹੈ, ਜਿਹੜੇ ਵਪਾਰੀ ਇਸ ਦੇ ਵਿੱਚ ਰਜਿਸਟਰ ਹੋਣਗੇ, ਉਨਾਂ ਨੂੰ ਕ੍ਰੈਡਿਟ ਸਹੂਲਤ ਅਤੇ ਵਪਾਰ ਦੇ ਲੈਣ ਦੇਣ ਦੇ ਵਿੱਚ ਵੀ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਇਸ ਮੌਕੇ ਮੀਤ ਪ੍ਰਧਾਨ ਧਰਮਿੰਦਰ ਸਿੰਘ ਮਾਰਵਾ, ਤਰਸੇਮ ਸਿੰਘ, ਮਿਹਰਪਾਲ ਸਿੰਘ ਵਿੰਕੀ, ਹਰੀਸ਼ ਕੁਮਾਰ ਕਾਲਾ, ਬਲਵਿੰਦਰ ਸਿੰਘ ਸਹਾਰਨ ਅਤੇ ਰਾਜ ਕੁਮਾਰ ਰਾਜੂ ਆਦਿ ਹਾਜ਼ਰ ਸਨ।
*ਫੋਟੋ ਕੈਪਸ਼ਨ: ਪ੍ਰਧਾਨ ਤਿਲਕ ਰਾਜ ਸੱਗੂ ਅਤੇ ਹੋਰ ਗਲਬਾਤ ਕਰਦੇ ਹੋਏ।*