ਫ਼ਤਹਿਗੜ੍ਹ ਸਾਹਿਬ,(ਅਜੇ ਕੁਮਾਰ)
ਸ਼੍ਰੀ ਰਾਮਾ ਕ੍ਰਿਸ਼ਨਾ ਡਰਾਮਾਟਿੱਕ ਕਲੱਬ ਸਰਹਿੰਦ ਵੱਲੋਂ ਸ੍ਰੀ ਰਾਮ ਲਲਾ ਬਿਰਾਜਮਾਨ ਦੀ ਪਹਿਲੀ ਵਰੇਗੰਡ ਅਤੇ ਰਾਮਲੀਲਾ ਦਾ ਆਯੋਜਨ-2024 ਪਹਿਲੀ ਵਾਰ ਕਾਰਨ ਤੋਂ ਬਾਅਦ ਸਨਮਾਨ ਸਮਾਰੋਹ ਦਾ ਆਯੋਜਨ ਪ੍ਰਧਾਨ ਰਾਜਨ ਗੁਪਤਾ ਦੀ ਅਗਵਾਈ ਵਿੱਚ ਕੀਤਾ ਗਿਆ ਜਿਸ ਦਾ ਸ਼ੁੱਭਆਰੰਭ ਬਾਬਾ ਸਾਧੂ ਰਾਮ ਬਦੋਛੀ ਕਲਾ ਵਾਲਿਆਂ ਵੱਲੋਂ ਜੋਤੀ ਪ੍ਰਚੰਡ ਕਰਕੇ ਕੀਤਾ ਗਿਆ ਅਤੇ ਮੁੱਖ-ਮਹਿਮਾਨ ਵਜੋਂ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਨੇ ਸਿਰਕਤ ਕੀਤੀ। ਇਸ ਮੌਕੇ ਰਜਤ ਜੋਸ਼ੀ, ਸ਼ਿਵ ਕੁਮਾਰ ਅਤੇ ਹਿੰਮਤ ਗਰਗ ਨੇ ਪ੍ਰਭੂ ਸ਼੍ਰੀ ਰਾਮ ਜੀ ਦੇ ਭਜਨ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਵਿਧਾਇਕ ਰਾਏ ਨੇ ਕਿਹਾ ਕਿ ਸਾਰੇ ਧਰਮ ਮਾਨਵਤਾ ਦਾ ਸੰਦੇਸ਼ ਦਿੰਦੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਪ੍ਰਭੂ ਸ੍ਰੀ ਰਾਮ ਜੀ ਦੇ ਦਰਸਾਏ ਮਾਰਗ ‘ਤੇ ਚੱਲ ਕੇ ਆਪਣਾ ਜੀਵਨ ਸਫਲ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਗਰੀਬ ਜਰੂਰਤਮੰਦਾਂ ਦੀ ਸਹਾਇਤਾ ਕਰਨੀ ਚਾਹੀਦੀ ਹੈ ਅਤੇ ਸਮਾਜ ਸੇਵਾ ਦੇ ਕੰਮ ਕਰਨੇ ਚਾਹੀਦੇ ਹਨ। ਇਸ ਮੌਕੇ ਆੜਤੀ ਐਸੋਸੀਏਸ਼ਨ ਸਰਹੰਦ ਦੇ ਪ੍ਰਧਾਨ ਤਰਸੇਮ ਲਾਲ ਉਪਲ, ਆੜਤੀ ਐਸੋਸੀਏਸ਼ਨ ਮੂਲੇਪੁਰ ਦੇ ਪ੍ਰਧਾਨ ਐਡਵੋਕੇਟ ਰਜੇਸ਼ ਉੱਪਲ, ਨਰਿੰਦਰ ਪੁਰੀ, ਅੰਕਿਤ ਬਾਂਸਲ, ਪਵੇਲ ਹਾਂਡਾ, ਅਸ਼ਵਨੀ ਸਿੰਘੀ, ਰਜੇਸ਼ ਕੁਮਾਰ, ਅਸ਼ਵਨੀ ਬਿੱਥੇਰ, ਲਲਿਤ ਬਾਂਸਲ, ਅਨਿਲ ਜੱਗਾ, ਮਨਦੀਪ ਕੁਮਾਰ, ਦਰਸ਼ਨ ਕੁਮਾਰ, ਇਕਬਾਲ ਖਾਨ, ਸ਼ਸ਼ੀ ਉੱਪਲ, ਆਦਰਸ਼ ਚੋਪੜਾ, ਸਚਿਨ ਕੁਮਾਰ, ਰਾਮਾ ਡਰਾਮਾ ਟਰਿਕ ਕਲੱਬ ਦੇ ਚੇਅਰਮੈਨ ਹਰੀਸ਼ ਅਗਰਵਾਲ, ਵਿਜੈ ਸੂਦ, ਰਾਧੇ ਸ਼ਾਮ, ਰਵਿੰਦਰ ਬਬਲਾ, ਤਰੁਣ ਪਰਾਸ਼ਰ, ਅਮਨਜੋਤ ਮਾਵੀ, ਅਮਿਤ ਬਾਂਸਲ ਅਤੇ ਮਨਜੀਤ ਸਿੰਘ ਆਦਿ ਹਾਜ਼ਰ ਸਨ।
*ਫੋਟੋ ਕੈਪਸ਼ਨ: ਸ਼੍ਰੀ ਰਾਮਾ ਕ੍ਰਿਸ਼ਨਾ ਡਰਾਮਾਟਿੱਕ ਕਲੱਬ ਵੱਲੋਂ ਸਨਮਾਨ ਸਮਾਰੋਹ ਕੀਤੇ ਜਾਣ ਦਾ ਦ੍ਰਿਸ਼।*