ਨਵੇ ਬਣੇ ਕੌਂਸਲਰ ਕੁਲਵਿੰਦਰ ਸਿੰਘ ਦਾ ਕੈਮਿਸਟ ਐਸੋਸੀਏਸ਼ਨ ਨੇ ਕੀਤਾ ਸਨਮਾਨ

ਅਮਲੋਹ,(ਅਜੇ ਕੁਮਾਰ)

ਕੈਮਿਸਟ ਐਸੋਸੀਏਸ਼ਨ ਅਮਲੋਹ ਦੇ ਸੀਨੀਅਰ ਮੈਂਬਰ ਕੁਲਵਿੰਦਰ ਸਿੰਘ ਦਾ ਨਗਰ ਕੌਂਸਲ ਅਮਲੋਹ ਦੇ ਕੌਂਸਲਰ ਬਣਨ ‘ਤੇ ਕੈਮਿਸਟ ਐਸੋਸੀਏਸ਼ਨ ਅਮਲੋਹ ਵਲੋਂ ਐਸੋਸੀਏਸਨ ਦੇ ਪ੍ਰਧਾਨ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਸਨਮਾਨ ਕੀਤਾ ਗਿਆ। ਐਸੋਸੀਏਸ਼ਨ ਦੇ ਅਹੁੱਦੇਦਾਰਾਂ ਨੇ ਕਿਹਾ ਕਿ ਕੁਲਵਿੰਦਰ ਸਿੰਘ ਦੇ ਕੌਂਸਲਰ ਬਨਣ ਨਾਲ ਮਹੱਲਾ ਨਿਵਾਸੀ ਅਤੇ ਸ਼ਹਿਰ ਵਿਚ ਖੁਸ਼ੀ ਦੀ ਲਹਿਰ ਹੈ। ਇਸ ਮੌਕੇ ਕੌਂਸਲਰ ਕੁਲਵਿੰਦਰ ਸਿੰਘ ਨੇ ਐਸੋਸੀਏਸ਼ਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਐਸੋਸੀਏਸ਼ਨ ਅਤੇ ਸਹਿਰ ਵਾਸੀਆਂ ਦੀ ਸੇਵਾ ਵਿਚ ਹਮੇਸ਼ਾ ਹਾਜ਼ਰ ਰਹੇਗਾ। ਇਸ ਮੌਕੇ ਜ਼ਿਲ੍ਹਾ ਸਕੱਤਰ ਰਾਮ ਸਰੂਪ, ਜਵਾਹਰ ਲਾਲ, ਮਲਕੀਤ ਸਿੰਘ, ਬਲਦੇਵ ਸੁਕਲਾ, ਦੀਪਕ ਵਰਮਾ, ਮਨਦੀਪ ਸਿੰਘ ਅਤੇ ਅਨਿਲ ਲੁਟਾਵਾ ਆਦਿ ਮੌਜੂਦ ਸਨ।

*ਫ਼ੋਟੋ ਕੈਪਸ਼ਨ: ਪ੍ਰਧਾਨ ਹਰਪ੍ਰੀਤ ਸਿੰਘ ਅਤੇ ਹੋਰ ਕੌਂਸਲਰ ਕੁਲਵਿੰਦਰ ਸਿੰਘ ਦਾ ਸਨਮਾਨ ਕਰਦੇ ਹੋਏ।*

Leave a Comment