ਅਮਲੋਹ,(ਅਜੇ ਕੁਮਾਰ)
ਕੇਦਰੀ ਸੁਖਮ, ਛੋਟੇ ਅਤੇ ਦਰਮਿਆਨੇ ਉਦਮ ਮੰਤਰਾਲੇ ਰਾਜ ਮੰਤਰੀ ਸ਼ੋਭਾ ਕਰੰਦਲਾਜੇ ਨਾਲ ਐਡਵੋਕੇਟ ਸੁਖਵਿੰਦਰ ਸਿੰਘ ਸੁੱਖੀ ਕੌਮੀ ਕਾਰਜਕਾਰੀ ਮੈਬਰ ਭਾਜਪਾ ਯੁਵਾ ਮੋਰਚਾ ਨੇ ਸਿਸਟਾਚਾਰ ਮੁਲਾਕਾਤ ਕੀਤੀ। ਵਰਨਣਯੋਗ ਹੈ ਕਿ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਜ਼ਿਲ੍ਹਾ ਦਿੱਲੀ ਪੱਛਮੀ ਤੋਂ ਯੁਵਾ ਮੋਰਚਾ ਦੇ ਸ੍ਰੀ ਸੁੱਖੀ ਚੋਣ ਇੰਚਾਰਜ ਹਨ ਜਿਨ੍ਹਾਂ ਵਲੋਂ ਪਾਰਟੀ ਉਮੀਦਵਾਰ ਦੀ ਜਿਤ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਸ੍ਰੀ ਸੁੱਖੀ ਨੇ ਦੱਸਿਆ ਕੇਂਦਰੀ ਰਾਜ ਮੰਤਰੀ ਨੇ ਦਿੱਲੀ ਰਾਜ ਚੋਣਾਂ ਬਾਰੇ ਆਪਣੇ ਜ਼ਿਲ੍ਹਾ ਪੱਛਮੀ ਦੇ ਵਿਧਾਨ ਸਭਾ ਹਲਕਿਆਂ ਰਾਜੌਰੀ ਗਾਰਡਨ, ਜਨਕਪੁਰੀ, ਹਰੀ ਨਗਰ, ਤਿਲਕ ਨਗਰ ਅਤੇ ਮਾਦੀਪੁਰ ਬਾਰੇ ਚਰਚਾ ਕੀਤੀ। ਸ੍ਰੀ ਸੁੱਖੀ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਦੇਸ਼ ਤਰੱਕੀ ਦੀਆਂ ਪੁਲਾਘਾ ਪੁੱਟ ਰਿਹਾ ਹੈ ਅਤੇ ਕੰਮ ਦੀ ਗਤੀ ਤੇਜ਼ ਹੋ ਰਹੀ ਹੈ ਅਤੇ ਜਦੋਂ ਦਿੱਲੀ ਰਾਜ ਵਿੱਚ ਦੋਹਰੇ ਇੰਜਣ ਵਾਲੀ ਭਾਜਪਾ ਸਰਕਾਰ ਸੱਤਾ ਵਿੱਚ ਆਵੇਗੀ ਤਾਂ ਇਹ ਗਤੀ ਹੋਰ ਵੀ ਵਧੇਗੀ।
*ਫੋਟੋ ਕੈਪਸ਼ਨ: ਭਾਜਪਾ ਯੁਵਾ ਮੋਰਚੇ ਦੇ ਕੌਮੀ ਕਾਰਜਕਾਰਨੀ ਦੇ ਮੈਬਰ ਸੁਖਵਿੰਦਰ ਸਿੰਘ ਸੁੱਖੀ ਕੇਦਰੀ ਰਾਜ ਮੰਤਰੀ ਸ਼ੋਭਾ ਕਰੰਦਲਾਜ਼ੇ ਨਾਲ ਮੁਲਾਕਾਤ ਕਰਦੇ ਹੋਏ।*