ਸਿਵਲ ਹਸਪਤਾਲ ਫ਼ਤਹਿਗੜ੍ਹ ਸਾਹਿਬ ਵਿਖੇ 30 ਤੱਕ ਲਗਾਏ ਜਾਣਗੇ ਕੈਂਪ

ਫ਼ਤਹਿਗੜ੍ਹ ਸਾਹਿਬ,(ਅਜੇ ਕੁਮਾਰ)‌

ਜ਼ਿਲ੍ਹੇ ਦੇ ਦਿਵਿਆਂਗਜ਼ਨਾਂ ਦੇ ਯੂਡੀਆਈਡੀ ਕਾਰਡ/ਮੈਨੁਅਲ ਢੰਗ ਨਾਲ ਬਣੇ ਅੰਗਹੀਣਤਾ ਸਰਟੀਫਿਕੇਟ ਵਿੱਚ ਸੋਧ ਕਰਨ ਲਈ ਸਿਵਲ ਹਸਪਤਾਲ ਫ਼ਤਹਿਗੜ੍ਹ ਸਾਹਿਬ ਵਿਖੇ ਹਰੇਕ ਮੰਗਲਵਾਰ ਅਤੇ ਵੀਰਵਾਰ ਵਾਲੇ ਦਿਨ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਡਾ: ਸੋਨਾ ਥਿੰਦ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਜਿਹੜੇ ਦਿਵਿਆਂਗ ਵਿਅਕਤੀ ਮੈਨੁਅਲ ਢੰਗ ਨਾਲ ਅੰਗਹੀਣਤਾ ਸਰਟੀਫਿਕੇਟ ਜਾਂ ਯੂਡੀਆਈਡੀ ਕਾਰਡਾਂ ਵਿੱਚ ਸੋਧ ਕਰਵਾਉਣਾ ਚਾਹੁੰਦੇ ਹਨ ਉਹ 30 ਜਨਵਰੀ ਤੱਕ ਹਸਪਤਾਲ ਵਿਖੇ ਪਹੁੰਚ ਕੇ ਆਪਣੇ ਕਾਰਡ ਵਿੱਚ ਦਰੁਸਤੀ ਕਰਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੇ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਦਿਵਿਆਂਗਜ਼ਨਾਂ ਦੀ ਬਿਹਤਰ ਲਈ ਨਿਰੰਤਰ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਜਿਹੜੇ ਦਿਵਿਆਂਗਜ਼ਨਾਂ ਦੀ 50 ਫੀਸਦੀ ਤੋਂ 100 ਫੀਸਦੀ ਤੱਕ ਦਿਵਿਆਂਗਤਾ ਹੋਣ ਦੇ ਬਾਵਜੂਦ ਯੂਡੀਆਈਡੀ ਕਾਰਡ ਵਿੱਚ ਘੱਟ ਅੰਗਹੀਣਤਾ ਦਰਸਾਈ ਗਈ ਹੈ ਅਤੇ ਉਨ੍ਹਾਂ ਨੂੰ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਭਲਾਈ ਸਕੀਮਾਂ ਦਾ ਲਾਭ ਨਹੀਂ ਮਿਲ ਰਿਹਾ ਉਹ ਸਿਵਲ ਹਸਪਤਾਲ ਫ਼ਤਹਿਗੜ੍ਹ ਸਾਹਿਬ ਵਿਖੇ ਹਰੇਕ ਮੰਗਲਵਾਰ ਅਤੇ ਵੀਰਵਾਰ ਵਾਲੇ ਦਿਨ ਸਿਵਲ ਹਸਪਤਾਲ ਦੀ ਨਵੀਂ ਬਣੀ ਇਮਾਰਤ ਲਗਾਏ ਜਾਣ ਵਾਲੇ ਕੈਂਪਾਂ ਵਿੱਚ ਸਵੇਰੇ 10:00 ਵਜੇ ਤੋਂ ਦੁਪਹਿਰ 1:00 ਵਜੇ ਤੱਕ ਪਹੁੰਚ ਸਕਦੇ ਹਨ। ਉਨ੍ਹਾਂ ਲੋੜਵੰਦਾਂ ਨੂੰ ਆਪਣਾ ਕਾਰਡ, ਸਰਟੀਫੀਕੇਟ ਅਤੇ ਅਧਾਰ ਕਾਰਡ ਆਦਿ ਨਾਲ ਲੈ ਕੇ ਆਉਂਣ ਦੀ ਅਪੀਲ ਕੀਤੀ।

*ਫ਼ੋਟੋ ਕੈਪਸਨ: ਡਿਪਟੀ ਕਮਿਸਨਰ ਡਾ.ਸੋਨਾ ਥਿੰਦ ਜਾਣਕਾਰੀ ਦਿੰਦੇ ਹੋਏ।*

Leave a Comment