ਨਗਰ ਕੌਂਸਲ ਅਮਲੋਹ ਨੇ ਗਿੱਲਾ ਤੇ ਸੁੱਕਾ ਕੂੜਾ ਵੱਖ-ਵੱਖ ਡਸਟਬਿਨਾ ਵਿੱਚ ਪਾਉਣ ਬਾਰੇ ਜਾਗਰੂਕ ਕੀਤਾ

ਅਮਲੋਹ, (ਅਜੇ ਕੁਮਾਰ)

ਅੱਜ ਮਿਤੀ 22 ਜਨਵਰੀ 2025 ਨੂੰ ਨਗਰ ਕੌਸਲ ਅਮਲੋਹ ਦੇ ਕਾਰਜ ਸਾਧਕ ਅਫਸਰ ਸ੍ਰੀ ਬਲਜਿੰਦਰ ਸਿੰਘ ਜੀ ਦੀ ਅਗਵਾਈ ਹੇਠਾਂ ਅਤੇ ਵਾਰਡ ਨੰਬਰ 6 ਦੇ ਮੀਤ ਪ੍ਰਧਾਨ ਸ ਜਗਤਾਰ ਸਿੰਘ ਦੇ ਸਹਿਯੋਗ ਨਾਲ ਵਾਰਡ ਨੰਬਰ ਵਿੱਚ ਇੱਕ ਕੈਪ ਆਯੋਜਿਤ ਕੀਤਾ ਗਿਆ ਜਿਸ ਵਿੱਚ ਵਾਰਡ ਵਾਸੀਆ ਅਪੀਲ ਕੀਤੀ ਗਈ ਕਿ ਗਿੱਲਾ ਅਤੇ ਸੁੱਕਾ ਕੂੜਾ ਅਲੱਗ- ਅਲੱਗ ਡਸਟਬਿਨਾ ਵਿੱਚ ਪਾ ਕੇ ਸਾਡੇ ਸਫਾਈ ਕਰਮਚਾਰੀਆਂ ਨੂੰ ਹੀ ਦਿੱਤਾ ਜਾਵੇ।ਇਸ ਤੋਂ ਇਲਾਵਾ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ❌ ਨਾ ਕਰਨ, ਥਰਮੋਕੋਲ ਅਤੇ ਡਿਸਪੋਸੇਬਲ ਦੀ ਵਰਤੋਂ ਨਾ ਕਰਨ ਬਾਰੇ ਵੀ ਕਿਹਾ ਗਿਆ। ਤਾਂ ਜੋ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਅਤੇ ਸਹਿਰ ਦੇ ਲੋਕਾਂ ਨੂੰ ਬਿਮਾਰੀਆਂ ਤੋਂ ਬਚਾਇਆ ਜਾ ਸਕੇ। ਤਾਂ ਜੋ ਸਫਾਈ ਵਿਵਸਥਾ ਬਰਕਰਾਰ ਰਹਿ ਸਕੇ। ਇਸ ਮੌਕੇ ਤੇ ਵਾਰਡ ਵਾਸੀ ਅਤੇ ਨਗਰ ਕੌਸਲ ਅਮਲੋਹ ਦੇ ਕਰਮਚਾਰੀ ਹਾਜਿਰ ਸਨ।

 

*ਫੋਟੋ ਕੈਪਸਨ: ਕਾਰਜ ਸਾਧਕ ਅਫਸਰ ਬਲਜਿੰਦਰ ਸਿੰਘ ਤੇ ਮੀਤ ਪ੍ਰਧਾਨ ਜਗਤਾਰ ਸਿੰਘ ਤੇ ਵਾਰਡ ਵਾਸੀ*

Leave a Comment