ਅਮਲੋਹ,(ਅਜੇ ਕੁਮਾਰ)
ਨਗਰ ਕੌਂਸਲ ਅਮਲੋਹ ਵਿਚ ਗਣਤੰਤਰ ਦਿਵਸ ਧੂਮਧਾਮ ਨਾਲ ਮਨਾਇਆ ਗਿਆ। ਝੰਡਾ ਲਹਿਰਾਉਂਣ ਦੀ ਰਸਮ ਕੌਂਸਲ ਪ੍ਰਧਾਨ ਸਿਕੰਦਰ ਸਿੰਘ ਗੋਗੀ ਅਤੇ ਕਾਰਜ ਸਾਧਕ ਅਫ਼ਸਰ ਬਲਜਿੰਦਰ ਸਿੰਘ ਨੇ ਅਦਾ ਕੀਤੀ। ਇਸ ਮੌਕੇ ਮਾਰਕੀਟ ਕਮੇਟੀ ਦੀ ਚੇਅਰਪਰਸਨ ਸੁਖਵਿੰਦਰ ਕੌਰ ਗਹਿਲੌਤ, ਕੌਂਸਲ ਦੇ ਉਪ ਪ੍ਰਧਾਨ ਜਗਤਾਰ ਸਿੰਘ, ਸੈਨਟਰੀ ਇੰਸਪੈਕਟਰ ਹੁਸਨ ਲਾਲ, ਸੀਐਫ਼ ਸੰਦੀਪ ਸਿੰਘ, ਕਲਰਕ ਲਛਮਣ ਮਹਿਤੋ ਅਤੇ ਮੱਖਣ ਸਿੰਘ ਆਦਿ ਨੇ ਸਿਰਕਤ ਕੀਤੀ ਅਤੇ ਇਸ ਦਿਹਾੜੇ ਦੀ ਵਧਾਈ ਦਿਤੀ। ਇਸ ਮੌਕੇ ਸਕੂਲੀ ਬੱਚਿਆਂ ਨੇ ਰਾਸਟਰੀ ਗੀਤ ਪੇਸ ਕੀਤਾ ਅਤੇ ਅਮਲੋਹ ਪੁਲੀਸ ਨੇ ਝੰਡੇ ਨੂੰ ਸਲਾਮੀ ਦਿਤੀ। ਬਾਅਦ ਵਿਚ ਇਨ੍ਹਾਂ ਬੱਚਿਆਂ ਦਾ ਸਨਮਾਨ ਵੀ ਕੀਤਾ ਗਿਆ।
ਫ਼ੋਟੋ ਕੈਪਸਨ: ਕੌਂਸਲ ਪ੍ਰਧਾਨ ਸਿਕੰਦਰ ਸਿੰਘ ਗੋਗੀ ਅਤੇ ਕਾਰਜ ਸਾਧਕ ਅਫ਼ਸਰ ਬਲਜਿੰਦਰ ਸਿੰਘ ਝੰਡਾ ਲਹਿਰਾਉਂਣ ਦੀ ਰਸਮ ਅਦਾ ਕਰਦੇ ਹੋਏ, ਨਾਲ ਹਨ ਚੇਅਰਪਰਸਨ ਸੁਖਵਿੰਦਰ ਕੌਰ ਗਹਿਲੌਤ ਅਤੇ ਹੋਰ।
*ਫ਼ੋਟੋ ਕੈਪਸਨ: ਕੌਂਸਲ ਪ੍ਰਧਾਨ ਸਿਕੰਦਰ ਸਿੰਘ ਗੋਗੀ, ਕਾਰਜ ਸਾਧਕ ਅਫ਼ਸਰ ਬਲਜਿੰਦਰ ਸਿੰਘ ਅਤੇ ਹੋਰ ਵਿਦਿਆਰਥੀਆਂ ਦਾ ਸਨਮਾਨ ਕਰਦੇ ਹੋਏ।*