ਫ਼ਤਹਿਗੜ੍ਹ ਸਾਹਿਬ,(ਅਜੇ ਕੁਮਾਰ)
ਦਿੱਲੀ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਸਬੰਧੀ ਭਾਜਪਾ ਦੇ ਕੇਂਦਰੀ ਦਫ਼ਤਰ ਵਿਖੇ ਆਯੋਜਿਤ ਭਾਜਪਾ ਯੁਵਾ ਮੋਰਚਾ ਦੀ ਮੀਟਿੰਗ ਹੋਈ ਜਿਸ ਵਿਚ ਯੁਵਾ ਮੋਰਚਾ ਦੇ ਰਾਸ਼ਟਰੀ ਇੰਚਾਰਜ ਅਤੇ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਜਨਰਲ ਸਕੱਤਰ ਸੁਨੀਲ ਬਾਂਸਲ ਅਤੇ ਯੁਵਾ ਮੋਰਚਾ ਦੇ ਰਾਸ਼ਟਰੀ ਪ੍ਰਧਾਨ ਤੇਜਸਵੀ ਸੂਰਿਆ ਨੇ ਵਿਸੇਸ ਤੌਰ ਤੇ ਸਿਰਕਤ ਕੀਤੀ। ਇਸ ਮੌਕੇ ਦਿਲੀ ਪੱਛਮੀ ਵਿਧਾਨ ਸਭਾ ਦੇ ਪਾਰਟੀ ਵਲੋਂ ਥਾਪੇ ਇੰਚਾਰਜ਼ ਅਤੇ ਰਾਸਟਰੀ ਕਾਰਜਕਾਰਨੀ ਦੇ ਮੈਬਰ ਸੁਖਵਿੰਦਰ ਸਿੰਘ ਸੁੱਖੀ ਨੇ ਵੀ ਸਿਰਕਤ ਕੀਤੀ ਅਤੇ ਆਪਣੇ ਸੁਝਾਅ ਦਿਤੇ। ਮੀਟਿੰਗ ਉਪਰੰਤ ਦਿਲੀ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਦਿਲੀ ਦੇ ਸਰਵਪੱਖੀ ਵਿਕਾਸ ਲਈ ਭਾਜਪਾ ਉਮੀਦਵਾਰਾਂ ਨੂੰ ਭਾਰੀ ਬਹੁੱਮਤ ਨਾਲ ਕਾਮਯਾਬ ਕੀਤਾ ਜਾਵੇ।
*ਫੋਟੋ ਕੈਪਸ਼ਨ: ਮੀਟਿੰਗ ਵਿਚ ਸਾਮਲ ਪਾਰਟੀ ਦੀ ਲੀਡਰਸਿਪ ਵਿਚਾਰ ਕਰਦੀ ਹੋਈ।*