ਸਾਉਦੀ ਅਰਬ ਵਿੱਚ ਭਿਆਨਕ ਸੜਕ ਹਾਦਸੇ ਵਿੱਚ ਨੌਂ ਭਾਰਤੀ

ਰਿਆਧ, 29 ਜਨਵਰੀ(ਦੀਪਾ ਬਰਾੜ)
ਸਾਉਦੀ ਅਰਬ ਵਿੱਚ ਭਿਆਨਕ ਸੜਕ ਹਾਦਸੇ ਵਿੱਚ ਨੌਂ ਭਾਰਤੀ ਨਾਗਰਿਕਾਂ ਦੀ ਮੌਤ ਹੋ ਗਈ ਹੈ। ਜੇਦਾ ਵਿੱਚ ਭਾਰਤੀ ਮਿਸ਼ਨ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਮਿਸ਼ਨ ਨੇ ਦੱਸਿਆ ਕਿ ਇਹ ਹਾਦਸਾ ਪੱਛਮੀ ਸਾਉਦੀ ਅਰਬ ਵਿੱਚ ਜੀਜ਼ਾਨ ਦੇ ਨੇੜੇ ਵਾਪਰਿਆ। ਮਿਸ਼ਨ ਨੇ ਕਿਹਾ ਕਿ ਉਹ ਹਾਦਸੇ ਵਿੱਚ ਜਾਨ ਗੁਆਉਣ ਵਾਲਿਆਂ ਦੇ ਪਰਿਵਾਰਾਂ ਨਾਲ ਸੰਪਰਕ ਵਿੱਚ ਹਨ। ਇਸ ਤੋਂ ਇਲਾਵਾ, ਉਹ ਸਾਉਦੀ ਅਧਿਕਾਰੀਆਂ ਨਾਲ ਵੀ ਸੰਪਰਕ ਵਿੱਚ ਹਨ ਅਤੇ ਆਪਣਾ ਪੂਰਾ ਸਮਰਥਨ ਦੇ ਰਹੇ ਹਨ।
ਭਾਰਤੀ ਵਣਜ਼ ਦੂਤਾਵਾਸ ਨੇ “ਐਕਸ” ’ਤੇ ਇਕ ਪੋਸਟ ਵਿੱਚ ਕਿਹਾ ਕਿ “ਅਸੀਂ ਸਉਦੀ ਅਰਬ ਦੇ ਪੱਛਮੀ ਖੇਤਰ ਵਿੱਚ ਜੀਜ਼ਾਨ ਦੇ ਨੇੜੇ ਹੋਏ ਸੜਕ ਹਾਦਸੇ ਵਿੱਚ 9 ਭਾਰਤੀ ਨਾਗਰਿਕਾਂ ਦੀ ਦਰਦਨਾਕ ਮੌਤ ’ਤੇ ਡੂੰਘਾ ਦੁੱਖ ਪ੍ਰਗਟ ਕਰਦੇ ਹਾਂ। ਪੀੜਤ ਪਰਿਵਾਰਾਂ ਪ੍ਰਤੀ ਸਾਡੀ ਦਿਲੀ ਹਮਦਰਦੀ ਹੈ। ਜੇਦਾ ਵਿੱਚ ਭਾਰਤ ਦਾ ਦੂਤਾਵਾਸ ਪੂਰੀ ਮਦਦ ਪ੍ਰਦਾਨ ਕਰ ਰਿਹਾ ਹੈ ਅਤੇ ਅਧਿਕਾਰੀਆਂ ਅਤੇ ਪਰਿਵਾਰਾਂ ਨਾਲ ਸੰਪਰਕ ਵਿੱਚ ਹੈ। ਅਸੀਂ ਜ਼ਖਮੀਆਂ ਦੇ ਜਲਦ ਸਿਹਤ-ਸੁਧਾਰ ਦੀ ਕਾਮਨਾ ਕਰਦੇ ਹਾਂ।” ਉਨ੍ਹਾਂ ਨੇ ਇਹ ਵੀ ਦੱਸਿਆ ਕਿ ਇੱਕ ਹੈਲਪਲਾਈਨ ਸਥਾਪਤ ਕੀਤੀ ਗਈ ਹੈ, ਜਿੱਥੇ ਹਾਦਸੇ ਸੰਬੰਧੀ ਮ੍ਰਿਤਕਾਂ ਅਤੇ ਜ਼ਖਮੀਆਂ ਦੇ ਪਰਿਵਾਰ ਸੰਪਰਕ ਕਰ ਸਕਦੇ ਹਨ।
ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਵੀ ਇਸ ਹਾਦਸੇ ‘ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਉਹ ਇਸ ਦੁਰਘਟਨਾ ਅਤੇ ਲੋਕਾਂ ਦੀ ਮੌਤ ਬਾਰੇ ਸੁਣ ਕੇ ਦੁੱਖੀ ਹਨ।

Leave a Comment