ਗਣਤੰਤਰਾ ਦਿਵਸ ਮੌਕੇ ਰਾਸ਼ਟਰੀ ਪੱਧਰ ਤੇ ਰਨਰਅਪ ਰਹੇ ਵਿਦਿਆਰਥੀ ਦਾ ਡਿਪਟੀ ਕਮਿਸਨਰ ਨੇ ਕੀਤਾ ਵਿਸ਼ੇਸ਼ ਸਨਮਾਨ

ਫ਼ਤਹਿਗੜ੍ਹ ਸਾਹਿਬ,(ਅਜੇ ਕੁਮਾਰ)

ਖੇਡ ਸਟੇਡੀਅਮ ਸਰਹਿੰਦ ਵਿਖੇ ਮਨਾਏ ਗਏ 76ਵੇਂ ਗਣਤੰਤਰਤਾ ਦਿਵਸ ’ਤੇ ਡਿਪਟੀ ਕਮਿਸ਼ਨਰ ਸੋਨਾ ਥਿੰਦ ਅਤੇ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਵੱਲੋਂ ਸਕੂਲ ਆਫ ਐਮੀਨੈਂਸ ਅਮਲੋਹ ਦੇ ਵਿਦਿਆਰਥੀ ਅਨਿਰੁੱਧ ਸ਼ਰਮਾ ਅਤੇ ਬਹੁਤ ਹੀ ਮਿਹਨਤੀ ਕੰਪਿਊਟਰ ਅਧਿਆਪਕ ਮਨਿੰਦਰ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ। ਵਰਨਣਯੋਗ ਹੈ ਕਿ ਸਕੂਲ ਦੇ ਕੰਪਿਊਟਰ ਫ਼ੈਕਲਟੀ ਮਨਿੰਦਰ ਸਿੰਘ ਦੀ ਅਗਵਾਈ ਵਿੱਚ ਇਸ ਵਿਦਿਆਰਥੀ ਅਨਿਰੁੱਧ ਸ਼ਰਮਾ ਨੇ 26 ਨਵੰਬਰ ਨੂੰ ਮੁੰਬਈ ਵਿਖੇ ਰਾਸ਼ਟਰੀ ਪੱਧਰ ‘ਤੇ ਹੋਏ ਸਾਇੰਸ ਸੈਮੀਨਾਰ ਵਿੱਚ ‘ਆਰਟੀਫੀਸ਼ੀਅਲ ਇੰਟੈਲੀਜੈਂਸ—ਸੰਭਾਵਨਾਵਾਂ ਅਤੇ ਚਿੰਤਾਵਾਂ’ ਵਿਸ਼ੇ ’ਤੇ ਰਨਰਅਪ ਦੀ ਪੁਜ਼ੀਸ਼ਨ ਹਾਸਲ ਕਰਕੇ ਪੰਜਾਬ ਰਾਜ ਅਤੇ ਸਿੱਖਿਆ ਵਿਭਾਗ ਦਾ ਨਾਮ ਰੌਸ਼ਨ ਕੀਤਾ ਸੀ। ਇਨ੍ਹਾਂ ਸਖਸ਼ੀਅਤਾਂ ਦਾ ਸਨਮਾਨ ਹੋਣ ਤੇ ਉਨ੍ਹਾਂ ਨੂੰ ਇਲਾਕੇ ਦੇ ਪਤਵੰਤੇ ਸੱਜਣਾਂ ਅਤੇ ਸਕੂਲ ਸਟਾਫ ਵੱਲੋਂ ਵੀ ਵਧਾਈ ਦਿੱਤੀ ਗਈ। ਇਹ ਵੀ ਵਰਨਣਯੋਗ ਹੈ ਕਿ ਮਾਣਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਮੁੰਬਈ ਵਿਖੇ ਚਰਚਿਤ ਪ੍ਰੋਗਰਮ ‘ਪ੍ਰੀਕਸ਼ਾ ਪੇ ਚਰਚਾ’ ਵਿੱਚ ਵੀ ਅਨਿਰੁੱਧ ਸ਼ਰਮਾ ਨੇ ਸਿਰਕਤ ਕੀਤੀ। ਇਸ ਪ੍ਰਾਪਤੀ ਲਈ ਉਸਨੇ ਸਕੂਲ ਪ੍ਰਿੰਸੀਪਲ, ਸਟਾਫ, ਆਪਣੇ ਪਿਤਾ ਰਾਜੇਸ਼ ਕੁਮਾਰ ਅਤੇ ਮਾਤਾ ਸਾਲੋਨੀ ਸ਼ਰਮਾ ਦਾ ਵਿਸ਼ੇਸ਼ ਯੋਗਦਾਨ ਦੱਸਿਆ।

*ਫੋਟੋ ਕੈਪਸ਼ਨ: ਡਿਪਟੀ ਕਮਿਸਨਰ ਡਾ.ਸੋਨਾ ਥਿੰਦ ਅਤੇ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਅਮਲੋਹ ਸਕੂਲ ਦੇ ਵਿਦਿਆਰਥੀ ਅਨਿਰੁੱਧ ਸ਼ਰਮਾ ਦਾ ਸਨਮਾਨ ਕਰਦੇ ਹੋਏ।*

Leave a Comment