ਮੰਡੀ ਗੋਬਿੰਦਗੜ੍ਹ,( ਅਜੇ ਕੁਮਾਰ)
ਸੈਕਰਡ ਹਾਰਟ ਸੀਨੀਅਰ ਸੈਕੰਡਰੀ ਸਕੂਲ ਜਲਾਲਪੁਰ ਦੇ ਵਿਦਿਆਰਥੀਆਂ ਨੇ ਆਉਣ ਵਾਲੀਆਂ ਬੋਰਡ ਪ੍ਰੀਖਿਆਵਾਂ ਵਿੱਚ ਸਫਲਤਾ ਅਤੇ ਚੰਗੇ ਭਵਿੱਖ ਲਈ ਅਸੀਰਵਾਦ ਲੈਣ ਲਈ ਅਧਿਆਤਮਿਕ ਯਾਤਰਾ ਸ਼ੁਰੂ ਕੀਤੀ, ਜਿਸ ਦੌਰਾਨ ਉਨ੍ਹਾਂ ਗੁਰਦੁਆਰਾ ਦੁਖ ਨਿਵਾਰਨ ਸਾਹਿਬ ਅਤੇ ਕਾਲੀ ਮਾਤਾ ਮੰਦਰ ਪਟਿਆਲਾ ਮੱਥਾ ਟੇਕਿਆ। ਇਸ ਦਾ ਆਯੋਜਨ ਸਕੂਲ ਪ੍ਰਬੰਧਨ ਦੁਆਰਾ ਕੀਤਾ ਗਿਆ ਜਿਸ ਵਿੱਚ ਮੈਨੇਜਿੰਗ ਡਾਇਰੈਕਟਰ ਜੇਪੀਐਸ ਜੌਲੀ, ਡਿਪਟੀ ਮੈਨੇਜਿੰਗ ਡਾਇਰੈਕਟਰ ਸਤਿੰਦਰਜੀਤ ਜੌਲੀ ਅਤੇ ਪ੍ਰਧਾਨ ਨਵੇਰਾ ਜੌਲੀ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਉੱਜਵਲ ਭਵਿੱਖ ਲਈ ਅਸ਼ੀਰਵਾਦ ਦਿੱਤਾ ਅਤੇ ਉਨ੍ਹਾਂ ਨੂੰ ਆਪਣੇ ਅਕਾਦਮਿਕ ਕੰਮਾਂ ਲਈ ਰੱਬੀ ਅਸ਼ੀਰਵਾਦ ਲੈਣ ਲਈ ਪ੍ਰੇਰਿਤ ਕੀਤਾ। ਦੂਖ ਨਿਵਾਰਨ ਸਾਹਿਬ ਗੁਰਦੁਆਰੇ ਵਿਖੇ ਵਿਦਿਆਰਥੀਆਂ ਨੇ ਬੋਰਡ ਦੀਆਂ ਪ੍ਰੀਖਿਆਵਾਂ ਵਿੱਚ ਸਫ਼ਲਤਾ ਲਈ ਅਸ਼ੀਰਵਾਦ ਲਈ ਅਰਦਾਸ ਕੀਤੀ ਅਤੇ ਲੰਗਰ ਵਿਚ ਸੇਵਾ ਕੀਤੀ। ਉਹ ਕਾਲੀ ਮੰਦਰ ਵੀ ਗਏ ਜਿੱਥੇ ਵੀ ਉਨ੍ਹਾਂ ਅਰਦਾਸ ਕੀਤੀ। ਪ੍ਰਿੰਸੀਪਲ ਦਿਵਿਆ ਮਹਿਤਾ ਨੇ ਇਸ ਦੀ ਸਲਾਘਾ ਕਰਦਿਆ ਕਿਹਾ ਕਿ ਅਧਿਆਤਮਿਕ ਵਿਕਾਸ ਅਤੇ ਅਕਾਦਮਿਕ ਉਤਮਤਾ ਨਾਲ ਅਸੀ ਅਸੀਰਵਾਦ ਹਾਸਲ ਕਰਦੇ ਹਾਂ। ਉਨ੍ਹਾਂ ਕਿਹਾ ਕਿ ਇਹ ਦੌਰਾ ਵਿਦਿਆਰਥੀਆਂ ਲਈ ਇੱਕ ਭਰਪੂਰ ਤਜਰਬਾ ਸੀ ਜਿਨ੍ਹਾਂ ਆਪਣੇ ਅਕਾਦਮਿਕ ਟੀਚਿਆਂ ਲਈ ਕੰਮ ਕਰਨ ਲਈ ਮੁੜ ਸੁਰਜੀਤ ਅਤੇ ਪ੍ਰੇਰਿਤ ਮਹਿਸੂਸ ਕੀਤਾ।
*ਫੋਟੋ ਕੈਪਸ਼ਨ: ਵਿਦਿਆਰਥੀ ਕਾਲੀ ਮਾਤਾ ਮੰਦਰ ਨੱਤਮੱਸਤਕ ਹੋਣ ਉਪਰੰਤ ਸਾਂਝੀ ਤਸਵੀਰ ਕਰਵਾਉਂਦੇ ਹੋਏ।*