
ਜਨਵਰੀ 6 (ਜਗਜੀਤ ਸਿੰਘ)ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਫਤਹਿਗੜ੍ਹ ਸਾਹਿਬ ਵੱਲੋਂ ਅੇਜੂਕੇਸ਼ਨ ਮੰਤਰਾਲਾ ਇਨੋਵੇਸ਼ਨ ਸੈੱਲ ਦੇ ਇੰਪੈਕਟ ਲੈਕਚਰ ਸਕੀਮ ਅਧੀਨ ‘ਬੁਨਿਆਦੀ ਬੌਧਿਕ ਸੰਪਦਾ ਅਧਿਕਾਰ ਅਤੇ ਨਵੀਨਤਮ ਕਾਰੋਬਾਰੀਆਂ ਲਈ ਇਸਦੀ ਮਹੱਤਤਾ’ ਵਿਸ਼ੇ ’ਤੇ ਵਿਸ਼ੇਸ਼ ਸੈਮੀਨਾਰ ਆਯੋਜਿਤ ਕੀਤਾ ਗਿਆ, ਜਿਸ ਵਿਚ 50 ਵਿਦਿਆਰਥੀਆਂ ਨੇ ਭਾਗ ਲਿਆ। ਇਸ ਵਿੱਚ ਮੁੱਖ ਵਿਦਵਾਨ ਇੰਜੀਨੀਅਰ ਅਮਰਦੇਵ ਸਿੰਘ ਅਸਿਸਟੈਂਟ ਪ੍ਰੋਫੈਸਰ, ਡਿਪਾਰਟਮੈਂਟ ਆਫ ਏਂਟਰਪ੍ਰਿਨਿਉਰਸ਼ਿਪ ਡਿਵੈਲਪਮੈਂਟ ਐਂਡ ਇੰਡਸਟਰੀਅਲ ਕੋਆਰਡੀਨੇਸ਼ਨ ਚੰਡੀਗੜ੍ਹ ਨੇ ਵਿਦਿਆਰਥੀਆਂ ਨੂੰ ਬੌਧਿਕ ਸੰਪਦਾ ਅਧਿਕਾਰ ਦੇ ਵੱਖ-ਵੱਖ ਕਿਸਮਾਂ ਅਤੇ ਉਨ੍ਹਾਂ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਵਿਦਿਆਰਥੀਆਂ ਨੂੰ ਉਦਮੀ ਬਣਨ ਦੀ ਪ੍ਰੇਰਣਾ ਵੀ ਦਿੱਤੀ। ਸੈਮੀਨਾਰ ਦੀ ਸ਼ੁਰੂਆਤ ਡਾ. ਅਰਿਸ਼ੂ ਕੌਸ਼ਿਕ ਵੱਲੋਂ ਕੀਤੀ ਗਈ। ਡਾ. ਅਮਨਦੀਪ ਸਿੰਘ ਨੇ ਸਵਾਗਤੀ ਭਾਸ਼ਣ ਦਿੱਤਾ। ਕਾਲਜ ਪ੍ਰਿੰਸੀਪਲ ਡਾ. ਲਖਵੀਰ ਸਿੰਘ ਨੇ ਵਿਦਿਆਰਥੀਆਂ ਨੂੰ ਬੌਧਿਕ ਸੰਪਦਾ ਅਧਿਕਾਰ ਦੀ ਮਹੱਤਤਾ ਦੱਸਦੇ ਹੋਏ ਕਿਹਾ ਕਿ ਅਜਿਹੇ ਵਿਸ਼ੇਸ਼ ਲੈਕਚਰ ਵਿਦਿਆਰਥੀਆਂ ਦੇ ਭਵਿੱਖ ਲਈ ਲਾਭਦਾਇਕ ਹਨ। ਇੰਜੀਨੀਅਰ ਅਮਰਦੇਵ ਸਿੰਘ ਨੇ ਵਿਦਿਆਰਥੀਆਂ ਦੀ ਭਾਗੀਦਾਰੀ ਅਤੇ ਉਨ੍ਹਾਂ ਦੇ ਉਤਸ਼ਾਹ ਦੀ ਸਲਾਘਾ ਕੀਤੀ। ਲੈਕਚਰ ਦੌਰਾਨ ਉਨ੍ਹਾਂ ਇੱਕ ਵਿਸ਼ੇਸ਼ ਕਿੱਟ ਦੀ ਵਰਤੋਂ ਕੀਤੀ ਜਿਸ ਵਿੱਚ ਕਈ ਰਜਿਸਟਰਡ ਆਈਟਮਾਂ ਸ਼ਾਮਲ ਸਨ ਤਾਂ ਜੋ ਬੌਧਿਕ ਸੰਪਦਾ ਅਧਿਕਾਰ ਦੀ ਸਮਝ ਪ੍ਰੈਕਟੀਕਲ ਢੰਗ ਨਾਲ ਦਿਤੀ ਜਾ ਸਕੇ। ਅੰਤ ਵਿਚ ਡਾ. ਮਨਪ੍ਰੀਤ ਕੌਰ ਨੇ ਧੰਨਵਾਦ ਕੀਤਾ। ਕਾਲਜ ਇਨੋਵੇਸ਼ਨ ਕੌਂਸਲ ਦੀ ਟੀਮ ਨੇ ਭਵਿੱਖ ਵਿੱਚ ਵੀ ਅਜਿਹੇ ਸਮਾਗਮ ਕਰਵਾਉਣ ਦਾ ਵਿਸ਼ਵਾਸ ਦਿੱਤਾ
*ਫੋਟੋ ਕੈਪਸ਼ਨ: ਕਾਲਜ ਪ੍ਰਿੰਸੀਪਲ ਡਾ.ਲਖਵੀਰ ਸਿੰਘ ਅਤੇ ਹੋਰ ਜਾਣਕਾਰੀ ਦਿੰਦੇ ਹੋਏ।*