ਡਾ. ਗੁਨਜਨ ਮਿਸਰਾ ਹਰ ਐਤਵਾਰ ਸ਼ੁਕਲਾ ਹਸਪਤਾਲ ‘ਤੇ ਮਰੀਜ਼ਾਂ ਦਾ ਕਰਨਗੇ ਵਿਸੇਸ ਚੈਕਅੱਪ
ਅਮਲੋਹ,(ਅਜੇ ਕੁਮਾਰ)
ਉਘੇ ਸਮਾਜ ਸੇਵੀ ਡਾ.ਰਘਬੀਰ ਸ਼ੁਕਲਾ ਦੇ ਨਾਭਾ ਰੋਡ ਸਥਿੱਤ ਸੁਕਲਾ ਹਸਪਤਾਲ ਅਮਲੋਹ ਨੇ ਇਲਾਕੇ ਦੇ ਮਰੀਜ਼ਾਂ ਦੀ ਸਹੂਲਤ ਨੂੰ ਦੇਖਦੇ ਹੋਏ ਹਸਪਤਾਲ ਵਿਚ ਆਯੂਰਵੈਦਿਕ ਅਧੁਨਿਕ ਸਹੂਲਤਾਂ ਦੇਣ ਦਾ ਵੀ ਐਲਾਨ ਕੀਤਾ ਹੈ ਅਤੇ ਇਸ ਮੰਤਵ ਲਈ ਹਸਪਤਾਲ ਵਿਚ ਆਯੁਰਵੈਦਿਕ ਖੋਜ ਕੇਦਰ ਸਥਾਪਤ ਕੀਤਾ ਹੈ ਜਿਥੇ ਹਰ ਐਤਵਾਰ ਸਵੇਰੇ 9 ਵਜੇ ਤੋਂ 12 ਵਜੇ ਤੱਕ ਰਿਸਰਚ ਐਡ ਡਿਵੈਲਪਮੈਟ ਵਿਗਿਆਨੀ ਅਰੋਗਾ ਫ਼ਾਰਮਾ ਪਟਿਆਲਾ ਦੇ ਉਘੇ ਵੈਦ ਡਾ. ਗੁਨਜਨ ਮਿਸਰਾ ਮਰੀਜ਼ਾਂ ਦਾ ਚੈਕਅੱਪ ਵੀ ਕਰਨਗੇ ਅਤੇ ਆਯੂਰਵੈਦ ਵਿਚ ਨਵੀਆਂ ਖੋਜ਼ਾਂ ਸਬੰਧੀ ਡਾ.ਰਘਬੀਰ ਸੁਕਲਾ ਅਤੇ ਉਨ੍ਹਾਂ ਦੀ ਪਤਨੀ ਰਿਟ. ਮੈਡੀਕਲ ਅਫ਼ਸਰ ਡਾ. ਸਸ਼ੀ ਸੁਕਲਾ ਨਾਲ ਵਧ ਰਹੀਆਂ ਬਿਮਾਰੀਆਂ ਦੀ ਰੋਕਥਾਮ ਬਾਰੇ ਖੋਜਾਂ ਕਰਨਗੇ। ਇਸ ਮੌਕੇ ਡਾ. ਸੁਕਲਾ ਨੇ ਵੱਧ ਰਹੀਆਂ ਬਿਮਾਰੀਆਂ ਬਾਰੇ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਮੌਸਮੀ ਸਬਜੀਆਂ ਅਤੇ ਫ਼ਲਾ ਦੀ ਵਰਤੋ ਦੀ ਅਪੀਲ ਕੀਤੀ। ਉਨ੍ਹਾਂ ਦਸਿਆ ਕਿ ਹਸਪਤਾਲ ਵਿਚ ਅਸਤਮਾ, ਸੂਗਰ, ਜੋੜਾਂ ਦੇ ਦਰਦ, ਬਲੱਡ ਪ੍ਰੈਸਰ, ਗਲੇ, ਦਿਲ ਆਦਿ ਬਿਮਾਰੀਆਂ ਦਾ ਵਧੀਆ ਢੰਗ ਨਾਲ ਇਲਾਜ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅੱਜ ਸਾਡਾ ਖਾਣਪੀਣ ਬਦਲਣ ਕਾਰਣ ਅਸੀ ਬਿਮਾਰੀਆਂ ਦਾ ਸਿਕਾਰ ਹੋ ਰਹੇ ਹਾਂ। ਉਨ੍ਹਾਂ ਆਰਗੇਨਿਕ ਖਾਣਪੀਣ, ਸੁਧ ਹਵਾ ਅਤੇ ਸੁਧ ਜਲ ਤੇ ਜੋਰ ਦਿਤਾ। ਉਨ੍ਹਾਂ ਜਿਸਮਾਨੀ ਕੰਮ, ਸੈਰ ਅਤੇ ਸਾਇਕਲ ਚਲਾਉਂਣ ਦੀ ਵੀ ਗੱਲ ਆਖੀ ਅਤੇ ਸਲਾਦ ਖਾਣੇ ਤੋਂ ਪਹਿਲਾ ਖਾਣ ਦੀ ਸਲਾਹ ਦਿਤੀ। ਉਨ੍ਹਾਂ ਤਲੀਆ ਚੀਜਾਂ, ਅਚਾਰ ਆਦਿ ਤੋਂ ਪਰਹੇਜ ਕਰਦੇ ਹੋਏ ਦਿਨ ਵਿਚ ਗੁਣਗਣਾ ਪਾਣੀ ਪੀਣ ਦੀ ਵੀ ਸਲਾਹ ਦਿਤੀ। ਉਨ੍ਹਾਂ ਦਸਿਆ ਕਿ ਸੁਕਲਾ ਹਸਪਤਾਲ ਵਿਚ ਹਰਬਲ ਗਾਰਡਨ ਬਣਾਇਆ ਜਾ ਰਿਹਾ ਹੈ ਅਤੇ ਇਸ ਸਬੰਧੀ ਬੂਟੇ ਵੀ ਲਗਾਏ ਗਏ। ਉਨ੍ਹਾਂ ਕਿਹਾ ਕਿ ਹਸਪਤਾਲ ਲੋਕਾਂ ਨੂੰ ਵਧੀਆ, ਮਿਆਰੀ ਅਤੇ ਸਸਤੀਆਂ ਸਿਹਤ ਸਹੂਲਤਾਂ ਦੇਣ ਲਈ ਬਚਨਬੰਧ ਹੈ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿਗ ਕਮੇਟੀ ਦੇ ਮੈਬਰ ਭਾਈ ਰਵਿੰਦਰ ਸਿੰਘ ਖਾਲਸਾ, ਅਧਿਆਪਕ ਆਗੂ ਦਵਿੰਦਰ ਸਿੰਘ ਪੂਨੀਆਂ, ਭਾਜਪਾ ਯੁਵਾ ਮੋਰਚੇ ਦੇ ਕੌਮੀ ਕਾਰਜਕਾਰਨੀ ਦੇ ਮੈਬਰ ਐਡਵੋਕੇਟ ਸੁਖਵਿੰਦਰ ਸਿੰਘ ਸੁੱਖੀ ਅਤੇ ਸ਼੍ਰੋਮਣੀ ਪੱਤਰਕਾਰ ਭੂਸ਼ਨ ਸੂਦ ਆਦਿ ਮੌਜੂਦ ਸਨ।
*ਫ਼ੋਟੋ ਕੈਪਸਨ: ਵੈਦ ਗੁਨਜਨ ਮਿਸ਼ਰਾ ਅਤੇ ਡਾ. ਰਘਬੀਰ ਸੁਕਲਾ ਮਰੀਜਾਂ ਦਾ ਚੈਕਅੱਪ ਕਰਦੇ ਹੋਏ।*