ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਦੇ ਭਰਾ ਮਨਿੰਦਰ ਸਿੰਘ ਮੱਨੀ ਬੜਿੰਗ ਰਾਹੀ ਮੁੱਖ ਮੰਤਰੀ ਨੂੰ ਭੇਜਿਆ ਮੰਗ ਪੱਤਰ
ਅਮਲੋਹ,(ਅਜੇ ਕੁਮਾਰ)
ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਦੇ ਸੱਦੇ ‘ਤੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਵੱਡੀ ਗਿਣਤੀ ਵਿਚ ਇਕੱਠੇ ਹੋ ਕੇ ਅਮਲੋਹ ਹਲਕੇ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਦੇ ਦਫ਼ਤਰ ਅੱਗੇ ਧਰਨਾ ਦਿਤਾ ਅਤੇ ਬਾਅਦ ਵਿਚ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਂ ਵਿਧਾਇਕ ਦੇ ਭਰਾ ਐਡਵੋਕੇਟ ਮਨਿੰਦਰ ਸਿੰਘ ਮਨੀ ਬੜਿੰਗ ਰਾਹੀ ਮੰਗ ਪੱਤਰ ਦਿਤਾ। ਧਰਨੇ ਦੀ ਆਗੂ ਹਰਜੀਤ ਸਿੰਘ ਤਰਖਾਣ ਮਾਜਰਾ, ਰਣਦੀਪ ਸਿੰਘ ਅਤੇ ਅਮਲੋਹ ਬਲਾਕ ਦੇ ਪ੍ਰਧਾਨ ਰੋਸ਼ਨ ਸੂਦ ਨੇ ਕੀਤੀ। ਇਸ ਮੌਕੇ ਜਥੇਬੰਦੀ ਦੇ ਆਗੂ ਜਸਵਿੰਦਰ ਸਿੰਘ ਵਾਲੀਆ, ਹਰਚੰਦ ਸਿੰਘ ਪੰਜੋਲੀ, ਜਸਪਾਲ ਸਿੰਘ ਗਡਹੇੜਾ, ਜਸਵਿੰਦਰ ਸਿੰਘ ਅਮਲੋਹ, ਬਲਤੇਜ ਸਿੰਘ ਅਮਲੋਹ, ਦਰਸ਼ਨ ਸਿੰਘ ਸਲਾਣੀ, ਰਸ਼ਪਾਲ ਸਿੰਘ ਪਵਾਰਕਾਮ, ਜਗਦੇਵ ਸਿੰਘ, ਕਰਨੈਲ ਸਿੰਘ ਬਸੀ ਪਠਾਣਾਂ, ਮਾਂਗੇ ਰਾਮ, ਹਾਕਮ ਰਾਏ, ਅਮਰਜੀਤ ਸਿੰਘ ਗਰੇਵਾਲ, ਮੱਘਰ ਸਿੰਘ ਅਮਲੋਹ ਲੈਕਚਰਾਰ, ਅਮਰ ਸਿੰਘ ਬਲਿੰਗ, ਰਕੇਸ਼ ਕੁਮਾਰ ਜੀ. ਟੀ.ਯੂ., ਜੋਸੀਲ ਤਿਵਾੜੀ, ਧਰਮ ਸਿੰਘ ਸੈਣੀ ਅਤੇ ਜੋਗਿੰਦਰ ਸਿੰਘ ਜੱਲ੍ਹਾ ਆਦਿ ਨੇ ਸੰਬੋਧਨ ਕੀਤਾ। ਉਨ੍ਹਾਂ ਮੰਗ ਕੀਤੀ ਕਿ ਕੱਚੇ ਠੇਕਾ ਆਧਾਰਤ ਅਤੇ ਸਕੀਮ ਵਰਕਰਾਂ ਨੂੰ ਪੂਰੇ ਤਨਖਾਹ ਸਕੇਲਾਂ ਅਤੇ ਭੱਤਿਆਂ ਸਮੇਤ ਰੈਗੂਲਰ ਕੀਤਾ ਜਾਵੇ, ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦਾ ਸਾਢੇ ਪੰਜ ਸਾਲਾਂ ਦਾ ਤਨਖਾਹਾਂ ਅਤੇ ਪੈਨਸ਼ਨਾਂ ਦਾ ਬਣਦਾ ਬਕਾਇਆ ਅਤੇ ਸੋਧੀ ਹੋਈ ਲੀਵਇਨ ਕੈਸ਼ਮੈਂਟ ਦਾ ਬਕਾਇਆ ਤੁਰੰਤ ਜਾਰੀ ਕੀਤਾ ਜਾਵੇ, ਮਹਿੰਗਾਈ ਭੱਤੇ ਦੀਆਂ ਬਕਾਇਆ ਪਈਆਂ 11 ਫੀਸਦੀ ਤਿੰਨ ਕਿਸ਼ਤਾਂ ਅਤੇ ਪਿਛਲੀਆਂ ਕਿਸ਼ਤਾਂ ਦਾ ਰਹਿੰਦਾ ਸਾਰਾ ਬਕਾਇਆ ਤੁਰੰਤ ਦਿੱਤਾ ਜਾਵੇ, ਪੈਨਸ਼ਨਰਾਂ ਲਈ 2.59 ਦਾ ਗੁਣਾਂਕ ਲਾਗੂ ਕੀਤਾ ਜਾਵੇ। ਆਗੂਆਂ ਨੇ ਪੰਜਾਬ ਸਰਕਾਰ ਤੇ ਉਨ੍ਹਾਂ ਦੀਆਂ ਮੰਗਾਂ ਨੂੰ ਅੱਖੋ ਪਰੋਖੇ ਕਰਨ ਦਾ ਦੋਸ ਲਾਉਂਦੇ ਹੋਏ ਸਖਤ ਅਲੋਚਨਾ ਕੀਤੀ। ਉਨ੍ਹਾਂ ਐਲਾਨ ਕੀਤਾ ਕਿ ਪੰਜਾਬ ਦੇ ਬਜਟ ਸ਼ੈਸ਼ਨ ਦੌਰਾਨ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵੱਲੋਂ ਬਜਟ ਸੈਸ਼ਨ ਦੇ ਸਮਾਨ ਅੰਤਰ ਸੈਸ਼ਨ ਚਲਾਇਆ ਜਾਵੇਗਾ ਅਤੇ ਭਗਵੰਤ ਮਾਨ ਸਰਕਾਰ ਦਾ ਮੁਲਾਜ਼ਮ ਅਤੇ ਪੈਨਸ਼ਨਰ ਵਿਰੋਧੀ ਵਤੀਰਾ ਲੋਕਾਂ ਦੀ ਕਚਹਿਰੀ ਵਿੱਚ ਨੰਗਾ ਕੀਤਾ ਜਾਵੇਗਾ। ਇਸ ਮੌਕੇ ਕਿਸ਼ਨ ਲਾਲ, ਦਰਬਾਰਾ ਸਿੰਘ, ਬਲਵੀਰ ਸਿੰਘ ਭਮਾਰਸੀ,ਚੰਦ ਸਿੰਘ ਟੌਹੜਾ,ਓਮ ਪ੍ਰਕਾਸ਼ ਬੱਸੀ ਪਠਾਣਾਂ, ਰਾਮ ਰਾਜ ਬੱਸੀ ਪਠਾਣਾਂ, ਅਵਤਾਰ ਸਿੰਘ ਕਲੋਦੀ, ਮਨਜੀਤ ਸਿੰਘ ਪੀ.ਡਬਲਯੂ. ਡੀ.,ਚਰਨ ਸਿੰਘ ਸੇਖੋਂ, ਕਰਨੈਲ ਸਿੰਘ ਵਜ਼ੀਰਾਬਾਦ, ਧਿਆਨ ਸਿੰਘ, ਸੁਰਿੰਦਰਪਾਲ ਸਿੰਘ, ਅੰਗਰੇਜ਼ ਸਿੰਘ, ਅਰਜਨ ਸਿੰਘ ਅਮਲੋਹ, ਜ਼ੋਰਾ ਸਿੰਘ ਗਿੱਲ, ਬਲਵੀਰ ਸਿੰਘ ਮੁਲਾਂਪੁਰ, ਕਰਨੈਲ ਸਿੰਘ ਅਕਾਲਗੜ੍ਹ ਅਤੇ ਦੇਵ ਰਾਜ ਆਦਿ ਹਾਜ਼ਰ ਸਨ। ਐਡਵੋਕੇਟ ਮਨਿੰਦਰ ਸਿੰਘ ਮੱਨੀ ਬੜਿੰਗ ਨੇ ਭਰੋਸਾ ਦਿਤਾ ਕਿ ਉਨ੍ਹਾਂ ਦਾ ਮੰਗ ਪੱਤਰ ਮੁੱਖ ਮੰਤਰੀ ਨੂੰ ਸਿਫ਼ਾਰਸ ਸਹਿਤ ਭੇਜਿਆ ਜਾਵੇਗਾ।
*ਫੋਟੋ ਕੈਪਸ਼ਨ: ਮੁਲਾਜਮ ਅਤੇ ਪੈਨਸਨਰਜ਼ ਜਥੇਬੰਦੀ ਦੇ ਆਗੂ ਐਡਵੋਕੇਟ ਮਨਿੰਦਰ ਸਿੰਘ ਮੱਨੀ ਬੜਿੰਗ ਨੂੰ ਮੰਗ ਪੱਤਰ ਦਿੰਦੇ ਹੋਏ।*