3 ਕਨਾਲ 18 ਮਰਲੇ ਜਗਾ ‘ਤੇ ਰਹਿੰਦੇ ਸਨ 100 ਦੇ ਕਰੀਬ ਪ੍ਰੀਵਾਰ
ਫ਼ਤਹਿਗੜ੍ਹ ਸਾਹਿਬ,(ਅਜੇ ਕੁਮਾਰ)
ਲੰਬੇ ਅਰਸੇ ਤੋਂ ਬ੍ਰਾਹਮਣ ਮਾਜਰਾ ਸਰਹਿੰਦ ਦਾ ਨਜਾਇਜ਼ ਕਬਜਿਆਂ ਦਾ ਚੱਲ ਰਿਹਾ ਮਾਮਲਾ ਫ਼ਤਹਿਗੜ੍ਹ ਸਾਹਿਬ ਹਲਕੇ ਦੇ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਦੇ ਯਤਨਾਂ ਸਦਕਾ ਖਤਮ ਹੋ ਗਿਆ। ਪ੍ਰਾਪਤ ਸੂਚਨਾ ਅਨੁਸਾਰ 3 ਕਨਾਲ 18 ਮਰਲੇ ਜਗਾਂ ਵਿਚ 100 ਦੇ ਕਰੀਬ ਪ੍ਰੀਵਾਰ ਰਹਿੰਦੇ ਸਨ ਜਿਨ੍ਹਾਂ ਦਾ ਇਸ ਮੁਹਿੰਮ ਕਾਰਣ ਉਜਾੜਾ ਹੋਣਾ ਸੀ। ਵਿਧਾਇਕ ਰਾਏ ਨੇ ਦੋਵਾਂ ਧਿਰਾਂ ਦਾ ਸਮਝੌਤਾ ਕਰਵਾ ਕੇ ਇਸ ਰੇੜਕੇ ਨੂੰ ਖਤਮ ਕਰ ਦਿੱਤਾ। ਜ਼ਿਕਰਯੋਗ ਹੈ ਕਿ ਜਗਜੀਤ ਸਿੰਘ ਨੇ 35 ਸਾਲਾਂ ਤੋਂ ਇਸ ਜਗਾਂ ਨੂੰ ਛਡਵਾਉਂਣ ਲਈ ਮਾਨਯੋਗ ਹਾਈਕੋਰਟ ਦਾ ਸਹਾਰਾ ਲਿਆ ਸੀ ਅਤੇ ਮਾਨਯੋਗ ਅਦਾਲਤ ਵਲੋਂ ਇਸ ਨੂੰ ਖਾਲੀ ਕਰਵਾਉਂਣ ਦੇ ਹੁਕਮ ਕੀਤੇ ਗਏ ਸਨ। ਇਸ ਜਗਾਂ ਵਿਚ 100 ਪ੍ਰੀਵਾਰਾਂ ਤੋਂ ਇਲਾਵਾ ਇਕ ਮੰਦਰ ਅਤੇ ਇਕ ਮਾੜੀ ਵੀ ਮੌਜੂਦ ਹੈ। ਸ੍ਰੀ ਰਾਏ ਨੇ ਕਿਹਾ ਕਿ ਦੋਵੇ ਧਿਰਾਂ ਦੀ ਸਹਿਮਤੀ ਨਾਲ 100 ਪ੍ਰੀਵਾਰਾਂ ਦਾ ਉਜਾੜਾ ਬਚ ਗਿਆ। ਉਨ੍ਹਾਂ ਦਸਿਆ ਕਿ 5 ਦਿਨ ਵਿਚ ਇਹ ਸਮਝੌਤਾ ਮਾਨਯੋਗ ਅਦਾਲਤ ਵਿਚ ਪੇਸ ਕਰ ਦਿਤਾ ਜਾਵੇਗਾ। ਮੁਦਈ ਜਗਜੀਤ ਸਿੰਘ ਨੇ ਕਿਹਾ ਕਿ ਵਿਧਾਇਕ ਦੇ ਯਤਨਾਂ ਸੱਦਕਾ ਇਹ ਸਮਝੌਤਾ ਹੋ ਗਿਆ ਹੈ। ਇਸ ਮੌਕੇ ਵੱਡੀ ਗਿਣਤੀ ਵਿਚ ਜਗਾਂ ਖਾਲੀ ਕਰਵਾਉਂਣ ਲਈ ਐਸਪੀ ਰਕੇਸ ਯਾਦਵ ਦੀ ਅਗਵਾਈ ਹੇਠ ਪੁਲਿਸ ਪਹੁੰਚੀ ਹੋਈ ਸੀ। ਇਸ ਮੌਕੇ ਪੀਏ ਬਹਾਦਰ ਖਾਨ, ਆੜਤੀ ਐਸੋਸੀਏਸ਼ਨ ਸਰਹਿੰਦ ਦੇ ਪ੍ਰਧਾਨ ਤਰਸੇਮ ਉੱਪਲ, ਮੂਲੇਪੁਰ ਦੇ ਪ੍ਰਧਾਨ ਰਜੇਸ਼ ਉੱਪਲ, ਆਪ ਦੇ ਪ੍ਰਧਾਨ ਮਨਦੀਪ ਸਿੰਘ ਪੋਲਾ, ਐਡਵੋਕੇਟ ਅਮਰਿੰਦਰ ਸਿੰਘ ਮੰਡੋਫਲ, ਅਸੀਂਸ ਅੱਤਰੀ, ਰਮੇਸ਼ ਸੋਨੂੰ, ਪ੍ਰਿਤਪਾਲ ਜੱਸੀ, ਰਵਿੰਦਰ ਪੁਰੀ, ਸਨੀ ਚੋਪੜਾ, ਗੁਰਮੁਖ ਸਿੰਘ ਗੁਰਾਇਆ, ਨਰੋਤਮਜੀਤ ਸਿੰਘ, ਮੁਕੇਸ਼ ਭਾਂਡਾ, ਹੈਪੀ ਭੈਣੀ, ਐਡਵੋਕੇਟ ਕੰਵਰਵੀਰ ਸਿੰਘ ਰਾਏ, ਪੀਏ ਸਤੀਸ਼ ਕੁਮਾਰ, ਨਿੱਜੀ ਸਕੱਤਰ ਮਾਨਵ ਟਿਵਾਣਾ ਅਤੇ ਸਰਬਜੀਤ ਭਿੰਡਰ ਆਦਿ ਹਾਜ਼ਰ ਸਨ।
*ਫੋਟੋ ਕੈਪਸ਼ਨ: ਵਿਧਾਇਕ ਲਖਬੀਰ ਸਿੰਘ ਰਾਏ ਲੋਕਾਂ ਨਾਲ ਗਲਬਾਤ ਕਰਦੇ ਹੋਏ।*
*ਫ਼ੋਟੋ ਕੈਪਸਨ: ਵਿਧਾਇਕ ਲਖਬੀਰ ਸਿੰਘ ਰਾਏ ਐਸਪੀ ਰਕੇਸ ਯਾਦਵ ਨਾਲ ਗਲਬਾਤ ਕਰਦੇ ਹੋਏ।*