ਅਮਰੀਕਾ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਲੈ ਕੇ ਬਹੁਤ ਸਖ਼ਤੀ ਵਰਤ

ਵਾਸ਼ਿੰਗਟਨ, 30 ਜਨਵਰੀ(ਦੀਪਾ ਬਰਾੜ)
ਅਮਰੀਕਾ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਲੈ ਕੇ ਬਹੁਤ ਸਖ਼ਤੀ ਵਰਤ ਰਿਹਾ ਹੈ। ਰਾਸ਼ਟਰਪਤੀ ਅਹੁਦੇ ਦੀ ਸਹੁੰ ਚੁੱਕਦੇ ਹੀ ਟਰੰਪ ਨੇ ਗੈਰਕਾਨੂੰਨੀ ਪ੍ਰਵਾਸੀਆਂ ਖ਼ਿਲਾਫ਼ ਕਾਰਵਾਈ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਸਨ। ਦ ਹਿੱਲ ਦੀ ਰਿਪੋਰਟ ਮੁਤਾਬਕ, ਬੁਧਵਾਰ ਨੂੰ ਟਰੰਪ ਨੇ ਕਿਹਾ ਕਿ ਉਹ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਗਵਾਂਤਾਨਾਮੋ ਦੀ ਖਾੜੀ ਭੇਜਣਗੇ। ਉਨ੍ਹਾਂ ਨੇ ਖਾੜੀ ਵਿੱਚ ਗੈਰਕਾਨੂੰਨੀ ਪ੍ਰਵਾਸੀਆਂ ਦੇ ਰਹਿਣ ਦੀ ਵਿਵਸਥਾ ਬਣਾਉਣ ਲਈ ਇੱਕ ਕਾਰਜਕਾਰੀ ਹੁਕਮ ‘ਤੇ ਦਸਤਖ਼ਤ ਕਰਨ ਦੀ ਗੱਲ ਵੀ ਕਹੀ ਹੈ।
ਟਰੰਪ ਦਾ ਇਹ ਹੁਕਮ ਰੱਖਿਆ ਵਿਭਾਗ ਅਤੇ ਹੋਮਲੈਂਡ ਸੁਰੱਖਿਆ ਵਿਭਾਗ ਨੂੰ ਗਵਾਂਤਾਨਾਮੋ ਦੀ ਖਾੜੀ ਵਿੱਚ 30,000 ਪ੍ਰਵਾਸੀ ਵਿਅਕਤੀਆਂ ਦੀ ਵਿਵਸਥਾ ਤਿਆਰ ਕਰਨ ਲਈ ਕਿਹਾ ਗਿਆ ਹੈ। ਦ ਹਿੱਲ ਦੀ ਰਿਪੋਰਟ ਅਨੁਸਾਰ, ਅਜਿਹੀ ਸਹੂਲਤ ਦਾ ਉਪਯੋਗ ਸੈਨਿਕ ਕੈਦੀਆਂ ਨੂੰ ਰੱਖਣ ਲਈ ਕੀਤਾ ਜਾਂਦਾ ਹੈ, ਜਿਸ ਵਿੱਚ 9/11 ਦੇ ਹਮਲਿਆਂ ਵਿੱਚ ਸ਼ਾਮਲ ਕਈ ਕੈਦੀ ਵੀ ਸ਼ਾਮਲ ਹਨ।

Leave a Comment

14:06