ਸ਼੍ਰੋਮਣੀ ਅਤੇ ਵੈਟਰਨ ਪੱਤਰਕਾਰ ਭੂਸ਼ਨ ਸੂਦ ਦਾ ਕੀਤਾ ਵਿਸੇਸ ਸਨਮਾਨ
ਅਮਲੋਹ,(ਅਜੇ ਕੁਮਾਰ)
ਸ੍ਰੀ ਰਾਮੇਸ਼ਵਰ ਮਹਾਂ ਦੇਵ ਮੰਦਿਰ ਅਮਲੋਹ ਵਿਚ ਮਹਾਂ-ਸ਼ਿਵਰਾਤਰੀ ਦਾ ਦਿਹਾੜਾ ਧੂਮ-ਧਾਮ ਨਾਲ ਮਨਾਇਆ ਗਿਆ ਅਤੇ ਹਜ਼ਾਰਾਂ ਦੀ ਗਿਣਤੀ ਵਿਚ ਸਰਧਾਲੂ ਨੱਤਮੱਸਤਕ ਹੋਏ। ਦਿਨ ਸਮੇਂ ਜਿਥੇ ਕੀਰਤਨ ਮੰਡਲੀਆਂ ਨੇ ਕੀਰਤਨ ਰਾਹੀ ਭਗਵਾਨ ਸਿਵ ਦੀ ਮਹਿਮਾ ਦਾ ਗੁਣਗਾਣ ਕੀਤਾ ਉਥੇ ਰਾਤ ਸਮੇਂ ਸਰਧਾਲੂਆਂ ਵਲੋਂ ਚਾਰ ਪੂਜਾ ਕਰਵਾਈਆਂ ਗਈਆਂ। ਇਸ ਮੌਕੇ ਮੰਦਰ ਕਮੇਟੀ ਵਲੋਂ ਸਰਧਾਲੂਆਂ ਲਈ ਵਰਤ ਨੂੰ ਮੁਖ ਰਖਦੇ ਹੋਏ ਔਗਲੇ ਦੇ ਆਟੇ ਦੇ ਪਕੌੜੇ ਅਤੇ ਖੀਰ ਦਾ ਲੰਗਰ ਲਗਾਇਆ ਗਿਆ। ਬਾਅਦ ਵਿਚ ਫ਼ਲਾਂ ਦਾ ਪ੍ਰਸ਼ਾਦ ਵੀ ਵੰਡਿਆ ਗਿਆ। ਸਮਾਗਮ ਦੌਰਾਨ ਸ਼੍ਰੋਮਣੀ ਅਤੇ ਵੈਟਰਨ ਪੱਤਰਕਾਰ ਭੂਸ਼ਨ ਸੂਦ, ਪੱਤਰਕਾਰ ਯੂਨੀਅਨ ਅਮਲੋਹ ਦੇ ਪ੍ਰਧਾਨ ਰਜ਼ਨੀਸ਼ ਡੱਲਾ ਅਤੇ ਪ੍ਰੈਸ ਕਲੱਬ ਦੇ ਚੇਅਰਮੈਨ ਸਵਰਨਜੀਤ ਸਿੰਘ ਸੇਠੀ ਦਾ ਪ੍ਰਬੰਧਕਾਂ ਵਲੋਂ ਵਿਸੇਸ ਸਨਮਾਨ ਵੀ ਕੀਤਾ ਗਿਆ। ਪ੍ਰਧਾਨ ਦਿਨੇਸ਼ ਗੋਇਲ ਦੀ ਅਗਵਾਈ ਹੇਠ ਹੋਏਇਸ ਸਮਾਗਮ ਦੌਰਾਨ ਕੀਰਤਨ ਵਿਚ ਭਜਨ ਮੰਡਲੀ ਦੀ ਸੰਤੋਸ਼ ਚਾਵਲਾ, ਅਰੂਨਾ ਸ਼ਰਮਾ, ਸੁਰੀਤਾ ਦੇਵੀ, ਸੁਰੇਜ਼ ਵਰਮਾ, ਸੁਦੇਸ ਬਾਂਸਲ, ਊਸ਼ਾ ਗਰਗ, ਸਵੀਟੀ ਸ਼ਰਮਾ, ਆਰਤੀ ਧੀਰ, ਸੁਮਨ ਸ਼ਰਮਾ, ਕੁਸ਼ਮ ਧੱਮੀ, ਸਵਰਨ ਲੁਟਾਵਾ, ਰਮਨ ਰਾਣੀ, ਪ੍ਰੇਮ ਵਰਮਾ, ਨਵਨੀਤ, ਜਾਨਵੀ ਸ਼ਰਮਾ, ਕੌਂਸਲਰ ਸੋਨਾ ਸਰਮਾ, ਅੰਜੂ ਸ਼ਰਮਾ, ਰਜ਼ੀ ਰਾਣੀ, ਪੰਡਤ ਰਜੇਸ਼ ਸਰਮਾ, ਸੁਰਿੰਦਰ ਸ਼ਰਮਾ, ਨਰਿੰਦਰ ਗੋਇਲ, ਜਸਵੰਤ ਸ਼ਰਮਾ, ਨਵਦੀਪ ਬਾਂਸਲ, ਕ੍ਰਿਸ਼ਨ ਧੱਮੀ, ਜਿੰਮੀ ਪੁਰੀ, ਲਾਡੀ ਧੀਰ ਅਤੇ ਨੀਟੂ ਸ਼ਾਹੀ ਆਦਿ ਨੇ ਸਿਰਕਤ ਕੀਤੀ ਅਤੇ ਭੇਟਾਂ ਦਾ ਗੁਣਗਾਣ ਕੀਤਾ।
*ਫ਼ੋਟੋ ਕੈਪਸਨ: ਮੰਦਰ ਦੇ ਪ੍ਰਬੰਧਕ ਸ਼੍ਰੋਮਣੀ ਅਤੇ ਵੈਟਰਨ ਪੱਤਰਕਾਰ ਭੂਸ਼ਨ ਸੂਦ ਦਾ ਸਨਮਾਨ ਕਰਦੇ ਹੋਏ।*
*ਫ਼ੋਟੋ ਕੈਪਸਨ: ਭੇਟਾਂ ਦਾ ਗੁਣਗਾਣ ਕਰਦੇ ਹੋਏ ਕੀਰਤਨ ਮੰਡਲੀ ਦੇ ਮੈਬਰ*