
ਮੰਡੀ ਗੋਬਿੰਦਗੜ੍ਹ, ਫਰਵਰੀ 26 (ਜਗਜੀਤ ਸਿੰਘ)
ਸੈਕਰਡ ਹਾਰਟ ਸੀਨੀਅਰ ਸੈਕੰਡਰੀ ਸਕੂਲ ਜਲਾਲਪੁਰ ਵਿੱਚ ਮਹਾ ਸ਼ਿਵਰਾਤਰੀ ਦਾ ਤਿਉਂਹਾਰ ਬਹੁਤ ਹੀ ਸ਼ਰਧਾ ਅਤੇ ਖੁਸ਼ੀ ਨਾਲ ਮਨਾਇਆ ਗਿਆ। ਇਸ ਮੌਕੇ ਸਕੂਲ ਸਟਾਫ ਵੱਲੋਂ ਮਿਲ ਕੇ ਖੀਰ ਅਤੇ ਬਰੈਡ ਪਕੌੜਿਆਂ ਦਾ ਲੰਗਰ ਵੀ ਲਗਾਇਆ ਗਿਆ ਅਤੇ ਇਸ ਤਿਉਹਾਰ ਦੀ ਮਹੱਤਤਾ ਤੇ ਖੁਸ਼ੀ ਬਾਰੇ ਜਾਗਰੂਕ ਕੀਤਾ ਗਿਆ। ਸਕੂਲ ਪ੍ਰਿੰਸੀਪਲ ਦਿਵਿਆ ਮਹਿਤਾ ਨੇ ਇਸ ਤਿਉਹਾਰ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਸਾਨੂੰ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਸਕੂਲ ਦੇ ਮਾਨਯੋਗ ਮੈਨੇਜਿੰਗ ਡਾਇਰੈਕਟਰ ਜੇਪੀਐਸ ਜੌਲੀ, ਡਿਪਟੀ ਮੈਨੇਜਿੰਗ ਡਾਇਰੈਕਟਰ ਸਤਿੰਦਰਜੀਤ ਜੌਲੀ ਅਤੇ ਚੇਅਰਪਰਸਨ ਮਿਸ ਨਵੇਰਾ ਨੇ ਇਸ ਤਿਉਂਹਾਰ ਦੀ ਮਹੱਤਤਾ ਬਾਰੇ ਚਾਨਣਾ ਪਾਉਂਦੇ ਹੋਏ ਇਸ ਦੀ ਵਧਾਈ ਦਿਤੀ।
*ਫੋਟੋ ਕੈਪਸ਼ਨ: ਸਕੂਲ ਸਟਾਫ਼ ਵਲੋਂ ਲਗਾਏ ਗਏ ਲੰਗਰ ਦਾ ਦ੍ਰਿਸ਼।*